ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckPoliticsਕੀ ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ...

ਕੀ ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ? ਵਾਇਰਲ ਪੋਸਟ ਫਰਜ਼ੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਦਾ ਇੱਕ ਸਕ੍ਰੀਨ ਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਰਾਧਾ ਸੁਆਮੀ ਬਿਆਸ ਦੇ ਹਜ਼ਾਰਾਂ ਏਕੜ ਨਾਜਾਇਜ਼ ਕਬਜ਼ੇ ਹੇਠ ਜ਼ਮੀਨ ਤੋਂ ਜਲਦ ਕਬਜ਼ਾ ਛੁਡਾਇਆ ਜਾਵੇਗਾ।

ਫੇਸਬੁਕ ਯੂਜ਼ਰ ਸਿਮਰਜੀਤ ਸਿੰਘ ਸੰਧੂ ਨੇ ਵਾਇਰਲ ਸਕ੍ਰੀਨ ਸ਼ਾਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਕਦੋਂ ਛੁਡਵਾ ਰਹੇ ਉਹ ਕਬਜ਼ਾ ਅਗਲੇ ਨੇ ਤਾਂ ਦਰਿਆ ਤੋਂ ਪਾਰ ਵੀ 1500 ਕਿੱਲਾ ਲੈ ਲਿਆ।ਹੁਣ ਪੁਲ ਬਣਾਉਣਾ।’

 ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
Courtesy: Facebook/SimrajitSandhu

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਯੂਜ਼ਰ ਇਸ ਸਕ੍ਰੀਨ ਸ਼ਾਟ ਨੂੰ ਸੱਚ ਮੰਨਦਿਆਂ ਸ਼ੇਅਰ ਕਰਦੇ ਹਨ। ਫੇਸਬੁੱਕ ਯੂਜ਼ਰ ਤਰਮੀਮ ਨੇ ਵੀ ਹੂਬਹੂ ਕੈਪਸ਼ਨ ਦੇ ਨਾਲ ਪੋਸਟ ਨੂੰ ਸ਼ੇਅਰ ਕੀਤਾ।

ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਹ ਬਿਆਨ
Courtesy: Facebook/Tarmeem

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਡੇਲੀ ਪੋਸਟ ਪੰਜਾਬੀ ਦੇ ਸਕ੍ਰੀਨ ਸ਼ਾਟ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਹੋ ਰਹੇ ਦਾਅਵੇ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਭਗਵੰਤ ਮਾਨ ਦੁਆਰਾ ਇਸ ਬਿਆਨ ਨੂੰ ਲੈ ਕੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰਿਕ ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ ਨੂੰ ਖੰਗਾਲਿਆ ਪਰ ਇਸ ਦੌਰਾਨ ਵੀ ਸਾਨੂੰ ਭਗਵੰਤ ਮਾਨ ਦੇ ਵਾਇਰਲ ਹੋ ਰਹੇ ਬਿਆਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਇਸ ਤੋਂ ਬਾਅਦ ਅਸੀਂ ਡੇਲੀ ਪੋਸਟ ਪੰਜਾਬੀ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ ਪਰ ਉੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਜਿਸ ਮੁਤਾਬਕ ਪੰਜਾਬ ਦੇ ਭਗਵੰਤ ਮਾਨ ਨੇ ਡੇਰਾ ਰਾਧਾ ਸੁਆਮੀ ਬਿਆਸ ਨੂੰ ਲੈ ਕੇ ਬਿਆਨ ਦਿੱਤਾ ਹੋਵੇ।

ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਅਸੀਂ ਡੇਲੀ ਪੋਸਟ ਪੰਜਾਬੀ ਦੇ ਪੰਜਾਬ ਬਿਉੂਰੋ ਹੈਡ ਰਣਬੀਰ ਸਿੰਘ ਰਾਣਾ ਨੂੰ ਸੰਪਰਕ ਕੀਤਾ। Newschecker ਨਾਲ ਗੱਲ ਕਰਦਿਆਂ ਰਣਬੀਰ ਰਾਣਾ ਨੇ ਦੱਸਿਆ ਕਿ ਵਾਇਰਲ ਹੋ ਰਹੀ ਪੋਸਟ ਐਡੀਟਡ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਪੋਸਟ ਡੇਲੀ ਪੋਸਟ ਪੰਜਾਬੀ ਦੁਆਰਾ ਸ਼ੇਅਰ ਨਹੀਂ ਕੀਤੀ ਗਈ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਡੇਲੀ ਪੋਸਟ ਪੰਜਾਬੀ ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਐਡੀਟਡ ਹੈ। ਮੀਡੀਆ ਅਦਾਰਾ ਡੇਲੀ ਪੋਸਟ ਪੰਜਾਬੀ ਨੇ ਇਸ ਤਰ੍ਹਾਂ ਦੀ ਕੋਈ ਖ਼ਬਰ ਸ਼ੇਅਰ ਨਹੀਂ ਕੀਤੀ ਹੈ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ

Result: False

Our Sources

Telephonic conversation with Punjab Bureau Head, Daily Post Punjabi
Self Analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular