ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckPoliticsਕੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰੀ ਦੇ ਘਰ ਈਡੀ ਨੇ ਮਾਰੀ...

ਕੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰੀ ਦੇ ਘਰ ਈਡੀ ਨੇ ਮਾਰੀ ਰੇਡ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਬਾਰ ਆਮ ਆਦਮੀ ਪਾਰਟੀ ਵੀ ਗੁਜਰਾਤ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਇਸ ਸਭ ਦੇ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਡੀ ਨੇ ਸੂਰਤ ਦੇ ਵਪਾਰੀ ਸ਼ੇਖਰ ਅਗਰਵਾਲ ਦੇ ਘਰ ਰੇਡ ਮਾਰੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੇਖਰ ਅਗਰਵਾਲ ਨੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ‘ਅਨੁਰਾਗ ਤ੍ਰਿਵੇਦੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੂਰਤ ਦੇ ਕਪੜਾ ਵਪਾਰੀ ਸੇਖਰ ਅਗਰਵਾਲ ਦੇ ਘਰ ਤੋਂ ਈਡੀ ਨੇ ਬਰਾਮਦ ਕੀਤੇ 2000 ਅਤੇ 500 ਦੇ ਬੰਡਲਾਂ ਦਾ ਅੰਬਾਰ, ਗਿਨਤੀ ਲਈ ਮੰਗਾਈ ਮਸ਼ੀਨ। ਪਹਿਲੇ ਕਾਂਗਰਸ ਵਿੱਚ ਸੀ ਹੁਣ ਆਪ ਨਾਲ ਜੁੜ ਗਿਆ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ‘ਆਪ ਸ਼ੇਖਰ ਅਗਰਵਾਲ’ ਕੀ ਵਰਡ ਨਾਲ ਸਰਚ ਕੀਤਾ ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਈਡੀ ਨੇ ਸ਼ੇਖਰ ਅਗਰਵਾਲ ਦੇ ਘਰ ਰੇਡ ਮਾਰੀ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿਚ ਬੰਗਾਲੀ ਭਾਸ਼ਾ ਸੁਣੀ ਜਾ ਸਕਦੀ ਹੈ। ਅਸੀਂ ਵਾਇਰਲ ਵੀਡੀਓ ਦੇ ਕੀ ਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਇੰਡੀਆ ਟੂਡੇ ਦੇ ਯੂਟਿਊਬ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਰਿਪੋਰਟ ਮਿਲੀ, ਜਿਸ ਦਾ ਸਿਰਲੇਖ ਸੀ ‘ਮੋਬਾਈਲ ਗੇਮਿੰਗ ਐਪ ਘੁਟਾਲਾ: ED ਨੇ ਕੋਲਕਾਤਾ ਕਾਰੋਬਾਰੀ ਤੋਂ ਈ-ਨੱਗਟ ਐਪ ਨਾਲ ਜੁੜੇ ਮਾਮਲੇ ਵਿੱਚ ਕੈਸ਼ ਬਰਾਮਦ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

11 ਸਤੰਬਰ, 2022 ਨੂੰ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮੁਤਾਬਕ,’ਇਨਫੋਰਸਮੈਂਟ ਡਾਇਰੈਕਟੋਰੇਟ (ED) ਇੱਕ ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ ਦੇ ਇੱਕ ਕਥਿਤ ਮਾਮਲੇ ਦੀ ਜਾਂਚ ਕਰਦੇ ਹੋਏ ਕੋਲਕਾਤਾ ਵਿੱਚ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ। ਈਡੀ ਅਧਿਕਾਰੀਆਂ ਦੀ ਇੱਕ ਟੀਮ ਨੇ ਬੈਂਕ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਕੋਲਕਾਤਾ ਦੇ ਗਾਰਡਨ ਰੀਚ ਖੇਤਰ ਵਿੱਚ ਕਾਰੋਬਾਰੀ ਆਮਿਰ ਖਾਨ ਦੇ ਘਰ ਵਿੱਚ ਛਾਪਾ ਮਾਰਿਆ ਅਤੇ 7 ਕਰੋੜ ਰੁਪਏ ਦੀ ਨਕਦੀ ਅਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ। ਨਕਦੀ ਦੀ ਸਹੀ ਮਾਤਰਾ ਦਾ ਪਤਾ ਲਗਾਉਣ ਲਈ ਕੈਸ਼ ਕਾਉਂਟਿੰਗ ਮਸ਼ੀਨਾਂ ਲਿਆਂਦੀਆਂ ਗਈਆਂ ਹਨ।’

ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੀ ਵਰਡ “ਈਡੀ ਰੇਡ ਆਮਿਰ ਖਾਨ ਕੋਲਕਾਤਾ” ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ HT, NDTV, The Print ਸਮੇਤ ਕਈ ਹੋਰਨਾਂ ਮੀਡਿਆ ਸੰਸਥਾਨਾਂ ਦੀਆਂ ਰਿਪੋਰਟਾਂ ਮਿਲੀਆਂ। NDTV ਦੀ ਰਿਪੋਰਟ ਦੇ ਮੁਤਾਬਕ 11 ਸਤੰਬਰ, 2022 ਨੂੰ ED ਦੁਆਰਾ ਇੱਕ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਕੋਲਕਾਤਾ ਵਿਖੇ ਇੱਕ ਵਪਾਰੀ ਦੇ ਘਰ ਤੋਂ 17 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਗਈ ਸੀ।

ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਪਾਰੀ ਦੇ ਘਰ ਈਡੀ ਨੇ ਮਾਰੀ ਰੇਡ
Courtesy: The Print

ਐਂਟੀ ਮਨੀ ਲਾਂਡਰਿੰਗ ਏਜੰਸੀ ਨੇ ਕੋਲਕਾਤਾ ਵਿੱਚ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਗਾਰਡਨ ਰੀਚ ਖੇਤਰ ਵੀ ਸ਼ਾਮਲ ਸੀ। ਈਡੀ ਨੇ ਬਰਾਮਦ ਕੀਤੀ ਰਕਮ ਦੀ ਗਿਣਤੀ ਕਰਨ ਲਈ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਵੀ ਮੰਗਵਾਈਆਂ। ਰਿਪੋਰਟ ਮੁਤਾਬਕ, ‘ਅਮਿਰ ਖਾਨ ਦੇ ਘਰ ਸ਼ਨੀਵਾਰ ਸਵੇਰੇ ਤਲਾਸ਼ੀ ਸ਼ੁਰੂ ਕੀਤੀ ਗਈ, ਜਿਸ ਬਾਰੇ ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਿਹਾ ਹੈ। ਅਸੀਂ ਪਾਇਆ ਕਿ ਨਿਊਜ਼ ਰਿਪੋਰਟ ਵਿੱਚ ਵਰਤੀ ਗਈ ਵੀਡੀਓ ਵਾਇਰਲ ਕਲਿੱਪ ਨਾਲ ਮੇਲ ਖਾਂਦੀ ਹੈ।

ਇਸ ਦੇ ਨਾਲ ਹੀ ਅਸੀਂ ਸਰਚ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ “ਸ਼ੇਖਰ ਅਗਰਵਾਲ” ਨਾਮ ਦਾ ਪਾਰਟੀ ਮੈਂਬਰ ਮੌਜੂਦ ਹੈ। ਅਸੀਂ ਪਾਰਟੀ ਦੀ ਅਧਿਕਾਰਤ ਵੈਬਸਾਈਟ ਨੂੰ ਸਰਚ ਕੀਤਾ ਪਰ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਅਸੀਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਸੰਪਰਕ ਕੀਤਾ। ਜਵਾਬ ਮਿਲਣ ‘ਤੇ ਅਸੀਂ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੋਲਕਾਤਾ ਦੇ ਕਾਰੋਬਾਰੀ ਦੇ ਘਰ ‘ਤੇ ਈਡੀ ਦੇ ਛਾਪੇ ਦੀ ਵਾਇਰਲ ਵੀਡੀਓ ਨੂੰ ਸੂਰਤ ਵਿੱਚ ਆਪ ਨੇਤਾ ਦੇ ਘਰ ‘ਤੇ ਛਾਪੇਮਾਰੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Result: False

Our Sources

India Today report, September 11, 2022
NDTV report, September 11, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular