Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Politics
ਸੋਸ਼ਲ ਮੀਡਿਆ ਤੇ ਜਰਮਨ ਟਾਈਮਜ਼ ਦੀ ਇੱਕ ਅਖਬਾਰ ਦੀ ਕਲਿਪਿੰਗ ਵਾਇਰਲ ਹੋ ਰਹੀ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ੍ਰੈਂਕਫਰਟ ਤੋਂ ਦਿੱਲੀ ਲਈ ਲੁਫਥਾਂਸਾ ਦੀ ਫਲਾਈਟ ਨੇ ਦੇਰੀ ਨਾਲ ਉਡਾਉਣ ਭਰੀ ਕਿਓਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਸ਼ਰਾਬ ਪੀ ਰੱਖੀ ਸੀ ਜਿਸ ਕਾਰਨ ਉਹਨਾਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਆਰਟੀਕਲ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਪਾਇਆ ਕਿ ਆਰਟੀਕਲ ਵਿੱਚ ਭਗਵੰਤ ਮਾਨ ਦੀ ਤਸਵੀਰ ਦੇ ਹੇਠਾਂ ਲਿਖਿਆ ਸੀ “ਇਹ ਲੇਖ ਵਿਅੰਗ @BeingBHK ਲਈ ਹੈ।
ਅਸੀਂ ਟਵਿੱਟਰ ‘ਤੇ @BeingBHK ਹੈਂਡਲ ਨੂੰ ਲੱਭਿਆ। ਇਸ ਹੈਂਡਲ ਦੇ ਬਾਇਓ ਦੇ ਮੁਤਾਬਕ ਇਹ ਹੈਂਡਲ ਮੀਮਜ਼, ਕਾਰਟੂਨ, ਵਿਅੰਗ ਬਣਾਉਂਦਾ ਹੈ।
ਆਪਣੀ ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਆਰਟੀਕਲ ‘ਇੰਡੀਆ ਨੈਰੇਟਿਵ’ ਦੁਆਰਾ ਪ੍ਰਕਾਸ਼ਿਤ ਖਬਰ ਨਾਲ ਕਾਫੀ ਮੇਲ ਖਾਂਦਾ ਹੈ। ਅਸੀਂ ਪਾਇਆ ਕਿ ਜਰਮਨ ਟਾਈਮਜ਼ ਦਾ ਵਾਇਰਲ ਹੋ ਰਿਹਾ ਆਰਟੀਕਲ ਆਮ ਆਦਮੀ ਪਾਰਟੀ ਦੇ ਮੀਡੀਆ ਕਮਿਊਨੀਕੇਸ਼ਨ ਡਾਇਰੈਕਟਰ ਚੰਦਰ ਸੁਤਾ ਡੋਗਰਾ ਦੇ ਬਿਆਨ ਨੂੰ ਛੱਡ ਕੇ ਹੂਬਹੂ ਲਿਖਿਆ ਹੋਇਆ ਹੈ।
ਅਸੀਂ ਅੱਗੇ ਵਧਦਿਆਂ ਜਰਮਨ ਟਾਈਮਜ਼ ਦੀ ਵੈੱਬਸਾਈਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵੈੱਬਸਾਈਟ ਨੇ ਅਜਿਹੀ ਕੋਈ ਰਿਪੋਰਟ ਪ੍ਰਕਾਸ਼ਿਤ ਨਹੀਂ ਕੀਤੀ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਜਰਮਨ ਟਾਈਮਜ਼ ਨੇ 2 ਸਾਲ ਪਹਿਲਾਂ ਪ੍ਰਿੰਟ ਦੀ ਕਾਪੀ ਪ੍ਰਕਾਸ਼ਿਤ ਕੀਤੀ ਸੀ, ਅਤੇ ਹੁਣ ਉਹ ਔਨਲਾਈਨ ਐਡੀਸ਼ਨ ਚਲਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਡੈਨੀਅਲ ਸਚਕੂਟਜ਼ ਨਾਂ ਦਾ ਕੋਈ ਰਿਪੋਰਟਰ ਨਹੀਂ ਹੈ ਅਤੇ ਉਨ੍ਹਾਂ ਨੇ ਅਜਿਹਾ ਕੋਈ ਆਰਟੀਕਲ ਪ੍ਰਕਾਸ਼ਿਤ ਨਹੀਂ ਕੀਤਾ ਹੈ।
ਟਵਿੱਟਰ ‘ਤੇ ਇੱਕ ਯੂਜ਼ਰ ਨੂੰ ਜਵਾਬ ਦਿੰਦਿਆਂ ਲੁਫਥਾਂਸਾ ਏਅਰਲਾਈਨਜ਼ ਨੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਫ੍ਰੈਂਕਫਰਟ-ਦਿੱਲੀ ਫਲਾਈਟ ਵਿੱਚ ਦੇਰੀ ਇਨਬਾਉਂਡ ਫਲਾਈਟ ਅਤੇ ਏਅਰਕ੍ਰਾਫਟ ਵਿੱਚ ਤਬਦੀਲੀ ਕਾਰਨ ਹੋਈ ਸੀ। ਹਾਲਾਂਕਿ ਅਸੀਂ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਕਰਨ ਵਿੱਚ ਅਸਮਰੱਥ ਹਾਂ ਕਿ ਭਗਵੰਤ ਮਾਨ ਨੂੰ ਸ਼ਰਾਬ ਦੀ ਹਾਲਤ ਵਿੱਚ ਹੋਣ ਅਤੇ ਯਾਤਰਾ ਲਈ ਅਯੋਗ ਹੋਣ ਕਾਰਨ ਫਲਾਈਟ ਤੋਂ ਉਤਾਰਿਆ ਗਿਆ ਸੀ ਜਾਂ ਨਹੀਂ।
Our Sources
Twitter account of BeingBHK
Telephonic conversation with The German Times
Report by India Narrative on 18th September 2022
Tweet by Lufthansa Airlines on 19th September, 2022
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ