ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckPoliticsਕੀ ਲੋਕਾਂ ਨੇ ਗਾਵਾਂ ਨੂੰ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ਵੱਲ ਸਿੱਧਾ...

ਕੀ ਲੋਕਾਂ ਨੇ ਗਾਵਾਂ ਨੂੰ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ਵੱਲ ਸਿੱਧਾ ਕਰ ਦਿੱਤਾ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਵਾਂ ਦੇ ਝੁੰਡ ਨੂੰ ਇੱਕ ਗੇਟ ਰਾਹੀਂ ਅੰਦਰ ਵੜਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ਤੇ ਗਾਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗਾਵਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੇ ਨਿਵਾਸ ਵੱਲ ਸਿੱਧਾ ਕਰ ਦਿੱਤਾ।

ਫੇਸਬੁਕ ਪੇਜ HitViralMedia ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੜਕ ਤੇ ਗਾਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗਾਵਾਂ ਗੋਰਖਪੁਰ ਯੋਗੀ ਦੇ ਨਿਵਾਸ ਵੱਲ ਸਿੱਧੀਆਂ ਕੀਤੀਆਂ।’ ਅਸੀਂ ਪਾਇਆ ਹੈ ਇਸ ਵੀਡੀਓ ਨੂੰ ਹੁਣ ਤਕ 50,000 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਨਾਲ ਸਰਚ ਕੀਤਾ। ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ ਜਿਸ ਮੁਤਾਬਕ ਲੋਕਾਂ ਨੇ ਗਾਵਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਗੋਰਖਪੁਰ ਨਿਵਾਸ ਵੱਲ ਸਿੱਧਾ ਕਰ ਦਿੱਤਾ ਹੋਵੇ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ InVID ਟੂਲ ਦੀ ਮਦਦ ਦੇ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ। ਇੱਕ ਵੀਹ ਫ੍ਰੇਮ ਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਵੀਡੀਓ ‘Lallantop’ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ।

ਲੋਕਾਂ ਨੇ ਗਾਵਾਂ ਨੂੰ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ਵੱਲ ਸਿੱਧਾ ਕਰ ਦਿੱਤਾ
Courtesy: Lallantop

ਲਲਨਟੌਪ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਗੁਜਰਾਤ ਦੀ ਹੈ ਜਿੱਥੇ ਪਸ਼ੂਆਂ ਦੇ ਲਈ ਫੰਡ ਨਾ ਮਿਲਣ ਤੇ ਭੜਕੇ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਤੇ ਸੜਕਾਂ ਤੇ ਹਜ਼ਾਰਾਂ ਹੀ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ।

ਇਸ ਦੇ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਇੱਕ ਟਵਿੱਟਰ ਯੂਜ਼ਰ ਦਲੀਪ ਪਟੇਲ ਦੁਆਰਾ 23 ਸਤੰਬਰ 2022 ਨੂੰ ਕੀਤਾ ਗਿਆ ਇਕ ਟਵੀਟ ਮਿਲਿਆ ਜਿਸ ਦੇ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਗੁਜਰਾਤ ਦੇ ਬਨਾਸਕਾਂਠਾ ਦੀ ਹੈ ਜਿੱਥੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਗਾਵਾਂ ਨੂੰ ਐਸਡੀਐਮ ਦਫ਼ਤਰ ਵਿੱਚ ਛੱਡ ਦਿੱਤਾ।

ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੇ ਲਈ ਅਸੀਂ ਆਪਣੇ ਗੁਜਰਾਤੀ ਫੈਕਟ ਚੈਕਰ ਪ੍ਰਥਮੇਸ਼ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੁਜਰਾਤੀ ਮੀਡੀਆ ਅਦਾਰਾ ਅਟੱਲ ਸਮਾਚਾਰ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਸਾਂਝੀ ਕੀਤੀ। ਰਿਪੋਰਟ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਅੰਸ਼ ਵੀ ਦਿਖਾਈ ਦਿੱਤੇ।

ਰਿਪੋਰਟ ਦੇ ਮੁਤਾਬਕ ਬਨਾਸਕਾਂਠਾ ਸਮੇਤ ਗੁਜਰਾਤ ਵਿਚ ਕਈ ਹੋਰ ਥਾਵਾਂ ਤੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਤੇ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਾਡੇ ਨਾਲ ਗੁਜਰਾਤੀ ਮੀਡੀਆ ਚੈਨਲ ਜੀਐਸਟੀਵੀ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਵੀ ਸਾਂਝੀ ਕੀਤੀ। ਇਸ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਨੂੰ ਵੱਖਰੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਇਸ ਮਾਮਲੇ ਨੂੰ ਲੈ ਕੇ ਗੁਜਰਾਤੀ ਮੀਡੀਆ ਅਦਾਰਿਆਂ ਵੱਲੋਂ ਅਨੇਕਾਂ ਰਿਪੋਰਟ ਪ੍ਰਕਾਸ਼ਤ ਕੀਤੀਆਂ ਗਈਆਂ ਹਨ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਗੁਜਰਾਤ ਦੇ ਬਨਾਸਕਾਂਥਾ ਦੀ ਹੈ ਜਿਥੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਗਾਵਾਂ ਨੂੰ ਐਸਡੀਐਮ ਦਫ਼ਤਰ ਦੇ ਅੰਦਰ ਵਾੜ ਦਿੱਤਾ ਸੀ। ਵੀਡੀਓ ਨੂੰ ਉੱਤਰ ਪ੍ਰਦੇਸ਼ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਗੋਰਖਪੁਰ ਨਿਵਾਸ ਵਿਖੇ ਗਾਵਾਂ ਨੂੰ ਵਾੜੇ ਜਾਣ ਦੇ ਨਾਮ ਤੇ ਗੁੰਮਰਾਹਕੁਨ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ।

Result: False

Our Sources

Media report published by Lallantop on September 26, 2022
Media report published by Atal Samachar on September 23, 2022
Media report published by GSTV on September 23, 2022
Tweet made by Dilip Patel on September 23, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular