Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਈ ਸੋਸ਼ਲ ਮੀਡੀਆ ਇੱਕ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ। ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਾਲ ਹੀ ਵਿੱਚ ਬਣੀ ਬੀਬੀਸੀ ਦੀ ਵਿਵਾਦਤ ਡਾਕੂਮੈਂਟਰੀ ਪਿੱਛੇ “ਕਾਂਗਰਸ ਦੀ ਸਾਜ਼ਿਸ਼” ਦਾ ਦਾਅਵਾ ਕਰਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਸਾਲ ਯੂਕੇ ਵਿੱਚ ਬੀਬੀਸੀ ਦੀ ਪ੍ਰਧਾਨ ਮੰਤਰੀ ਮੋਦੀ ਡਾਕੂਮੈਂਟਰੀ ਦੇ ਨਿਰਮਾਤਾ ਨਾਲ ਮੁਲਾਕਾਤ ਕੀਤੀ ਸੀ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਨਿਊਜ਼ਚੈਕਰ ਨੇ ਪਾਇਆ ਕਿ ਰਾਹੁਲ ਗਾਂਧੀ ਦੇ ਨਾਲ ਤਸਵੀਰ ਵਿੱਚ ਭਾਰਤੀ ਉਦਯੋਗਪਤੀ ਸੈਮ ਪਿਤਰੋਦਾ, ਯੂਕੇ ਦੇ ਸੰਸਦ ਮੈਂਬਰ ਅਤੇ ਸਾਬਕਾ ਲੇਬਰ ਨੇਤਾ ਜੇਰੇਮੀ ਕੋਰਬਿਨ ਵੀ ਨਾਲ ਸਨ। ਕੀਵਰਡ ਦੀ ਮਦਦ ਨਾਲ ਖੋਜ ਕਰਨ ‘ਤੇ, ਸਾਨੂੰ ਲੰਡਨ ‘ਚ 2022 ਵਿੱਚ ਹੋਈ ਮੀਟਿੰਗ ਦੀਆਂ ਕਈ ਮੀਡੀਆ ਰਿਪੋਰਟਾਂ ਮਿਲੀਆਂ।

ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਬੀਜੇਪੀ ਨੇ ਕੋਰਬੀਨ ਨਾਲ ਰਾਹੁਲ ਗਾਂਧੀ ਦੀ ਤਸਵੀਰ ਦੀ ਆਲੋਚਨਾ ਕੀਤੀ। ਬੀਜੇਪੀ ਨੇ ਨੇ ਕੋਰਬੀਨ ਦੇ ਜੰਮੂ ਅਤੇ ਕਸ਼ਮੀਰ ਦੀ ਸਥਿਤੀ ਬਾਰੇ ਟਵੀਟ ਦੀ ਆਲੋਚਨਾ ਕੀਤੀ। ਸਾਲਾਂ ਤੋਂ ਗਾਂਧੀ ਪਰਿਵਾਰ ਦੇ ਕਰੀਬੀ ਸਹਿਯੋਗੀ ਪਿਤਰੋਦਾ ਨੇ ਕਥਿਤ ਤੌਰ ‘ਤੇ ਇੰਡੀਆ ਟੂਡੇ ਟੀਵੀ ਨੂੰ ਦੱਸਿਆ ਕਿ ਕੋਰਬੀਨ ਉਹਨਾਂ ਦੇ ਨਿੱਜੀ ਦੋਸਤ ਹਨ ਅਤੇ ਹੋਟਲ ਵਿੱਚ ਚਾਹ ਦਾ ਕੱਪ ਲੈਣ ਆਏ ਸਨ ਅਤੇ ਇਸ ਦੌਰਾਨ ਕੋਈ ਸਿਆਸੀ ਗੱਲ ਨਹੀਂ ਹੋਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਪਤਾ ਲੱਗਿਆ ਕਿ ਇਹ ਤਸਵੀਰ ਪਹਿਲੀ ਵਾਰ 23 ਮਈ, 2022 ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੁਆਰਾ ਟਵੀਟ ਕੀਤੀ ਗਈ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੀਬੀਸੀ ਦੀ ਡਾਕੂਮੈਂਟਰੀ ‘ਇੰਡੀਆ: ਦ ਮੋਦੀ ਕੁਈਅਸ਼ਨ’ ਦੇ ਬਾਰੇ ਵਿੱਚ ਖੋਜ ਕਰਨਾ ਸ਼ੁਰੂ ਕੀਤਾ। ਬੀਬੀਸੀ ਯੂਕੇ ਦੀ ਵੈਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਡਾਕਯੂਮੇਂਟਰੀ ਦੇ ਨਿਰਮਾਤਾ ਰਿਚਰਡ ਕੁਕਸਨ ਅਤੇ ਇਸਦੇ ਕਾਰਜਕਾਰੀ ਨਿਰਮਾਤਾ ਮਾਈਕ ਰੈਡਫੋਰਡ ਹਨ।

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਬੀਬੀਸੀ ਤੱਕ ਪਹੁੰਚ ਕੀਤੀ। ਬੀਬੀਸੀ ਦੇ ਬੁਲਾਰੇ ਨੇ ਸਾਨੂੰ ਦੱਸਿਆ ਕਿ,’ਪ੍ਰੋਡਕਸ਼ਨ ਟੀਮ ਵਿੱਚੋਂ ਕਿਸੀ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ ਹੈ।’
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਲੋਕ ਡਾਕਯੂਮੈਂਟਰੀ ਬਣਾਉਣ ਵਾਲੇ ਨਹੀਂ ਹਨ। ਫੋਟੋ ਵਿੱਚ ਗਾਂਧੀ ਦੇ ਨਾਲ ਮੌਜੂਦ ਲੈਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਅਤੇ ਉਹਨਾਂ ਦੇ ਨਾਲ ਸੈਮ ਪਤ੍ਰੋਦਾ ਹਨ।
Our Sources
Tweet by Indian Overseas Congress, May 23, 2022
IMDb page
Conversation through Email with BBC
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
November 16, 2025
Vasudha Beri
November 13, 2025
Salman
November 4, 2025