Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਰਾਫੇਲ ਨੂੰ ਲੈ ਕੇ ਰਾਸ਼ਟਰਪਤੀ ਮੁਰਮੂ ਨੇ ਪ੍ਰਧਾਨ ਮੰਤਰੀ ਮੋਦੀ ਤੇ ਬਲੈਕਮੇਲ ਕਰਨ ਦਾ ਆਰੋਪ ਲਗਾਇਆ
ਵਾਇਰਲ ਹੋ ਰਿਹਾ ਇਹ ਵੀਡੀਓ ਡੀਪਫੇਕ ਹੈ।
ਸੋਸ਼ਲ ਮੀਡਿਆ ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਇੱਕ ਵੀਡੀਓ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਰਾਫੇਲ ਲੜਾਕੂ ਜਹਾਜ਼ ਵਿੱਚ ਬੈਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ‘ਤੇ ਆਰੋਪ ਲਗਾਇਆ ਅਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਵੇਗੀ।
ਵੀਡੀਓ ‘ਤੇ ਲਿਖਿਆ ਹੈ,”ਦ੍ਰੋਪਦੀ ਮੁਰਮੂ ਦੁਆਰਾ ਭਾਜਪਾ ਦਾ ਵੱਡਾ ਖੁਲਾਸਾ। ਮੋਦੀ ਅਤੇ ਉਨ੍ਹਾਂ ਦੀ ਹਿੰਦੂਤਵ ਸਰਕਾਰ ਦੁਆਰਾ ਦ੍ਰੋਪਦੀ ਮੁਰਮੂ ਨੂੰ ਰਾਫੇਲ ਜਹਾਜ਼ ਵਿੱਚ ਬੈਠਣ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ”
ਇਹ ਵੀਡੀਓ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਜਦਕਿ ਇਹ ਦਾਅਵਾ ਕਈ ਪਾਕਿਸਤਾਨੀ ਹੈਂਡਲਾਂ ਵੱਲੋਂ ਕੀਤਾ ਜਾ ਰਿਹਾ ਹੈ। ਇਹ ਪੋਸਟਾਂ ਇੱਥੇ , ਇੱਥੇ , ਇੱਥੇ , ਅਤੇ ਇੱਥੇ ਵੇਖੀਆਂ ਜਾ ਸਕਦੀਆਂ ਹਨ ।

ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਸਾਨੂੰ ਪਤਾ ਲੱਗਦਾ ਹੈ ਕਿ ਰਾਸ਼ਟਰਪਤੀ ਦੇ ਚਿਹਰੇ ਦੇ ਹਾਵ-ਭਾਵ ਅਤੇ ਲਿਪ-ਸਿੰਕਿੰਗ ਮੇਲ ਨਹੀਂ ਖਾਂਦੇ। ਇਹ ਆਮ ਤੌਰ ‘ਤੇ ਉਦੋਂ ਦੇਖਿਆ ਜਾਂਦਾ ਹੈ ਜਦੋਂ ਕਿਸੀ ਵੀਡੀਓ ਵਿੱਚ AI ਦੀ ਵਰਤੋਂ ਕਰਕੇ ਹੇਰਾਫੇਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਬੋਲਣ ਦੀ ਸ਼ੈਲੀ ਅਤੇ ਆਵਾਜ਼ ਵੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅਸਲੀ ਆਵਾਜ਼ ਨਾਲ ਮੇਲ ਨਹੀਂ ਖਾਂਦੀ।
ਜਾਂਚ ਦੌਰਾਨ ਸਾਨੂੰ ਇੰਡੀਆ ਟੂਡੇ ਦੇ ਲੋਗੋ ਵਾਲੇ ਵਾਇਰਲ ਵੀਡੀਓ ਦਾ ਅਸਲ ਵੀਡੀਓ ਮਿਲਿਆ ਜੋ 14 ਫਰਵਰੀ, 2025 ਨੂੰ ਇੰਡੀਆ ਟੂਡੇ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ ਨੇ 10ਵੇਂ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਵਿੱਚ ਭਾਸ਼ਣ ਦਿੱਤਾ।
ਵੀਡੀਓ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਰੀਬੀ ਅਤੇ ਅਸਮਾਨਤਾ ਦੇ ਚੱਕਰ ਨੂੰ ਤੋੜਨ ਵਿੱਚ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਨੇਤਾਵਾਂ ਨੂੰ ਬੱਚਿਆਂ ਦੇ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਲਈ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਅਤੇ ਹਵਾ ਪਰਿਵਰਤਨ ਅਤੇ ਵਾਤਾਵਰਣ ਸੁਰੱਖਿਆ ਵਰਗੀਆਂ ਵਿਸ਼ਵਵਿਆਪੀ ਚੁਣੌਤੀਆਂ ਨੂੰ ਹੱਲ ਕਰਨ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਰਨਾਟਕ ਦੇ ਕਾਵੇਰੀ ਵਿੱਚ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਦੁਆਰਾ ਆਯੋਜਿਤ 10ਵੇਂ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਨੂੰ ਸੰਬੋਧਨ ਕੀਤਾ।
ਇਸ ਵੀਡੀਓ ਵਿੱਚ 1:17 ਮਿੰਟ ਤੋਂ ਬਾਅਦ ਵਾਇਰਲ ਵੀਡੀਓ ਵਰਗਾ ਦ੍ਰਿਸ਼ ਦਿਖਾਈ ਦਿੰਦਾ ਹੈ ਜਿਸ ਵਿੱਚ ਰਾਸ਼ਟਰਪਤੀ ਦੇ ਪਿੱਛੇ ਇੱਕ ਸੁਰੱਖਿਆ ਗਾਰਡ ਆਪਣੀਆਂ ਬਾਹਾਂ ਜੋੜ ਕੇ ਬੈਠਾ ਹੈ ਅਤੇ ਉਸਦੇ ਸੱਜੇ ਪਾਸੇ ਔਰਤਾਂ ਖੜ੍ਹੀਆਂ ਹਨ। ਹਾਲਾਂਕਿ, ਸਭ ਤੋਂ ਵੱਡਾ ਫਰਕ ਇਹ ਹੈ ਕਿ ਅਸਲ ਵੀਡੀਓ ਵਿੱਚ ਰਾਸ਼ਟਰਪਤੀ ਮੁਰਮੂ ਅਜਿਹੀਆਂ ਗੱਲਾਂ ਕਹਿੰਦੇ ਨਹੀਂ ਦਿਖਾਈ ਦੇ ਰਹੇ ਹਨ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਾਸ਼ਟਰਪਤੀ ਦੇ ਅਧਿਕਾਰਤ X ਹੈਂਡਲ ‘ ਤੇ 14 ਫਰਵਰੀ ਨੂੰ ਸਾਂਝਾ ਕੀਤਾ ਗਿਆ ਲਾਈਵ ਵੀਡੀਓ ਅਤੇ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ ‘ਤੇ ਉਪਲਬਧ ਭਾਸ਼ਣ ਵਾਇਰਲ ਵੀਡੀਓ ਨਾਲ ਮੇਲ ਨਹੀਂ ਖਾਂਦਾ। ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਦੇ ਨਾਲ ਛੇੜਛਾੜ ਕਰ ਉਹਨਾਂ ਨੂੰ ਇੱਕ ਅਜਿਹਾ ਬਿਆਨ ਦਿੰਦੇ ਹੋਏ ਦਿਖਾਇਆ ਗਿਆ ਹੈ ਜੋ ਉਨ੍ਹਾਂ ਨੇ ਕਦੇ ਨਹੀਂ ਦਿੱਤਾ।
ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ ਦੇ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਨਾਲ ਸੰਪਰਕ ਕੀਤਾ, ਜਿਸਦਾ ਨਿਊਜ਼ਚੈਕਰ ਵੀ ਹਿੱਸਾ ਹੈ। DAU ਨੇ ਕਈ AI ਟੂਲਸ ਨਾਲ ਵਾਇਰਲ ਵੀਡੀਓ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਦੇ ਕੀਫ੍ਰੇਮਾਂ ਦੀ ਜਾਂਚ ਕੀਤੀ। AI or Not ਟੂਲ ਨੇ ਵੀਡੀਓ ਨੂੰ 68 ਪ੍ਰਤੀਸ਼ਤ AI-ਜਨਰੇਟਡ ਦੱਸਿਆ ਅਤੇ 42 ਪ੍ਰਤੀਸ਼ਤ ਡੀਪਫੇਕ ਪਾਇਆ, ਜੋ ਦਰਸਾਉਂਦਾ ਹੈ ਕਿ ਵੀਡੀਓ ਨਕਲੀ ਹੈ ਅਤੇ AI ਦੀ ਮਦਦ ਨਾਲ ਬਣਾਇਆ ਗਿਆ ਹੈ। ਟੂਲ ਨੇ ਇਹ ਵੀ ਦਿਖਾਇਆ ਕਿ 57 ਪ੍ਰਤੀਸ਼ਤ ਸੰਭਾਵਨਾ ਹੈ ਕਿ ਇਸ ਨੂੰ ਮਿਡਜਰਨੀ ਦੁਆਰਾ ਬਣਾਇਆ ਗਿਆ ਸੀ।

ਅਸੀਂ ਗੂਗਲ ‘ਤੇ ਸੰਬੰਧਿਤ ਕੀ ਵਰਡਸ ਦੀ ਵਰਤੋਂ ਕਰਕੇ ਖੋਜ ਕੀਤੀ ਕਿ ਕੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਫੇਲ ਜੈਟ ਵਿੱਚ ਉਡਾਣ ਭਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕੇਂਦਰ ਸਰਕਾਰ ਬਾਰੇ ਕੋਈ ਟਿੱਪਣੀ ਕੀਤੀ ਹੈ। ਹਾਲਾਂਕਿ, ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ। ਰਾਸ਼ਟਰਪਤੀ ਮੁਰਮੂ ਭਾਰਤੀ ਸੈਨਾ ਦੇ ਸੁਪਰੀਮ ਕਮਾਂਡਰ ਹਨ; ਜੇਕਰ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਇਹ ਸੁਰਖੀਆਂ ਵਿੱਚ ਆ ਜਾਂਦਾ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 29 ਅਕਤੂਬਰ, 2025 ਨੂੰ ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਸੈਨਾ ਸਟੇਸ਼ਨ ‘ਤੇ ਰਾਫੇਲ ਜਹਾਜ਼ ਵਿੱਚ ਉਡਾਨ ਭਰੀ ਸੀ। ਉਹ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਉਡਾਉਣ ਵਾਲੀ ਭਾਰਤ ਦੀ ਪਹਿਲੀ ਰਾਸ਼ਟਰਪਤੀ ਹੈ। ਇਸ ਦੀਆਂ ਤਸਵੀਰਾਂ ਰਾਸ਼ਟਰਪਤੀ ਦੇ ਅਧਿਕਾਰਤ ਐਕਸ ਹੈਂਡਲ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਸਨ।
ਇਸ ਤੋਂ ਇਲਾਵਾ, ਰਾਸ਼ਟਰਪਤੀ ਦੇ ਰਾਫੇਲ ਵਿੱਚ ਉਡਾਣ ਭਰਨ ਬਾਰੇ ਕਈ ਮੀਡੀਆ ਰਿਪੋਰਟਾਂ ਵੀ ਮਿਲੀਆਂ ਸਨ ਪਰ ਕਿਤੇ ਵੀ ਉਨ੍ਹਾਂ ਦਾ ਅਜਿਹਾ ਕੋਈ ਬਿਆਨ ਨਹੀਂ ਹੈ ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ 29 ਅਕਤੂਬਰ ਨੂੰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵਾਇਰਲ ਵੀਡੀਓ ਨੂੰ ਡੀਪਫੇਕ ਕਰਾਰ ਦਿੱਤਾ।
ਪੀਆਈਬੀ ਨੇ ਲਿਖਿਆ ਕਿ ਡਿਜੀਟਲ ਰੂਪ ਵਿੱਚ ਐਡਿਟ ਵੀਡੀਓ ਪਾਕਿਸਤਾਨੀ ਖਾਤਿਆਂ ਦੁਆਰਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਪੀਆਈਬੀ ਨੇ ਸਪੱਸ਼ਟ ਕੀਤਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ‘ਤੇ ਰਾਫੇਲ ਜਹਾਜ਼ ਵਿੱਚ ਬੈਠਣ ਨੂੰ ਲੈਕੇ ਬਲੈਕਮੇਲ ਕਰਨ ਦਾ ਆਰੋਪ ਲਗਾਉਣ ਵਾਲਾ ਵੀਡੀਓ ਡੀਪਫੇਕ ਹੈ।
Sources
X post by the President of India, Oct 29, 2025
X post by the President of India, Oct 29, 2025
X post by the President of India, Feb 14, 2025
Official website of the President of India, Feb 14, 2025
Report by The Indian Express, Oct 29, 2025
Report by ABP News, Oct 29, 2025
X post by PIB Chandigarh, Oct 29, 2025
Video analysis by Deepfake Analysis Unit (DAU)