Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਅਕਾਲ ਤਖਤ ਦੇ ਜੱਥੇਦਾਰ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਖੂਬ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਮੀਡੀਆ ਅਦਾਰੇ ਪ੍ਰੋ ਪੰਜਾਬ ਦੇ ਹਵਾਲੇ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕਿਓਂਕਿ ਸੁਖਬੀਰ ਬਾਦਲ ਹੀ ਉਨ੍ਹਾਂ ਨੂੰ ਮੋਹਰਾ ਬਣਾਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਲੈ ਰਹੇ ਸਨ।
ਫੇਸਬੁੱਕ ਯੂਜ਼ਰ ਮਨਬੀਰ ਸਿੰਘ ਹਰੀਕੇ ਨੇ ਪ੍ਰੋ ਪੰਜਾਬ ਮੀਡੀਆ ਅਦਾਰੇ ਦੇ ਗ੍ਰਾਫਿਕ ਨੂੰ ਸਾਂਝਾ ਕਰਦਿਆਂ ਲਿਖਿਆ, “ਪਹਿਲਾ ਕਿਥੇ ਸੁੱਤੇ ਸੀ ਗਿਆਨੀ ਜੀ ਹੁਣ ਪੂਛ ਤੇ ਪੈਰ ਆਇਆ ਤਾਂ ਆਵਾਜ਼ ਨਿਕਲੀ ਅਸੀਂ ਕਿੰਨਾ ਰੌਲਾ ਪਾਉਂਦੇ ਰਹੇ ਬੋਲੋ ਬੋਲੋ।’
Fact Check/Verification
ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਪ੍ਰੋ ਪੰਜਾਬ ਦੇ ਫੇਸਬੁੱਕ ਪੇਜ ਖੰਗਾਲਿਆ। ਸਾਨੂੰ ਪੇਜ ‘ਤੇ ਇਸ ਗ੍ਰਾਫਿਕ ਦਾ ਖੰਡਨ ਕਰਦਾ ਪੋਸਟ ਮਿਲਿਆ। ਪ੍ਰੋ ਪੰਜਾਬ ਨੇ ਸਪਸ਼ਟੀਕਰਨ ਦਿੰਦਿਆਂ ਲਿਖਿਆ, “Pro Punjab TV ਦਾ Logo ਲਗਾ ਕੇ ਬਣਾਏ ਗਏ ਇਹ ਗ੍ਰਾਫਿਕ Fake ਹਨ। ਅਸੀਂ ਸਾਈਬਰ ਸੈੱਲ ਨੂੰ ਇਸਦੀ ਸ਼ਿਕਾਇਤ ਦਰਜ਼ ਕਰਵਾ ਰਹੇ ਹਾਂ।”
ਇਸਦੀ ਪੁਸ਼ਟੀ ਲਈ ਅਸੀਂ ਵਾਇਰਲ ਗ੍ਰਾਫਿਕ ਨੂੰ ਲੈ ਕੇ ਪ੍ਰੋ ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕੀਤੀ। ਗਗਨਦੀਪ ਨੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਜਾਂ ਨਹੀਂ। ਸਾਨੂੰ ਵਾਇਰਲ ਬਿਆਨ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਵੀ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ। ਪ੍ਰੋ ਪੰਜਾਬ ਟੀਵੀ ਨੇ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਹੈ ਅਤੇ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰਾਂ ਦਾ ਕੋਈ ਬਿਆਨ ਦਿੱਤਾ ਹੈ।
Result: False
Our Sources
Facebook post by Pro Punjab TV on June 24, 2023
Conversation with Pro Punjab Journalist Gagandeep Singh
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.