Authors
Claim
ਕਥਾਵਾਚਕ ਰਿਚਾ ਮਿਸ਼ਰਾ ਅਤੇ ਧੀਰੇਂਦਰ ਸ਼ਾਸਤਰੀ ਦੀ ਭੈਣ ਨੇ ਮੁਸਲਮਾਨ ਨਾਲ ਵਿਆਹ ਕੀਤਾ ਹੈ।
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਥਾਵਾਚਕ ਰਿਚਾ ਮਿਸ਼ਰਾ ਨੇ ਇਕ ਮੁਸਲਮਾਨ ਨਾਲ ਵਿਆਹ ਕਰਵਾਇਆ ਹੈ ਅਤੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਭੈਣ ਪਹਿਲਾਂ ਹੀ ਦੁਬਈ ਦੇ ਇਕ ਮੁਸਲਮਾਨ ਸ਼ੇਖ ਨਾਲ ਵਿਆਹ ਕਰਵਾ ਚੁੱਕੀ ਹੈ।
ਵਾਇਰਲ ਤਸਵੀਰ ਇੱਕ ਨਵੇਂ ਵਿਆਹੇ ਜੋੜੇ ਦੀ ਹੈ ਜਿਸ ਨੂੰ ਐਕਸ ਤੇ ਸ਼ੇਅਰ ਕਰਦਿਆਂ ਲਿਖਿਆ ਹੈ,”ਕਥਾਵਾਚਕ ਰਿਚਾ ਮਿਸ਼ਰਾ ਨੇ ਇਕ ਮੁਸਲਮਾਨ ਨਾਲ ਵਿਆਹ ਕਰਵਾਇਆ ਹੈ ਅਤੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਭੈਣ ਪਹਿਲਾਂ ਹੀ ਦੁਬਈ ਦੇ ਇਕ ਆਮਿਰ ਮੁਸਲਮਾਨ ਸ਼ੇਖ ਨਾਲ ਵਿਆਹ ਕਰਵਾ ਚੁੱਕੀ ਹੈ। ਇਹ ਪਾਖੰਡੀ ਆਪਣੀ ਦੁਕਾਨ ਚਲਾਉਣ ਲਈ ਹਿੰਦੂ ਰਾਸ਼ਟਰ, ਹਿੰਦੂ-ਮੁਸਲਿਮ, ਭਾਰਤ-ਪਾਕਿਸਤਾਨ ਕਰਦੇ ਰਹਿੰਦੇ ਹਨ ਅਤੇ ਖੁਦ ਮੁਸਲਮਾਨਾਂ ਨਾਲ ਬਿਨਾਂ ਕਿਸੇ ਝਿਜਕ ਦੇ ਰਿਸ਼ਤੇ ਕਾਇਮ ਕਰਦੇ ਹਨ।”
ਇਹ ਦਾਅਵਾ ਫੇਸਬੁੱਕ ਤੇ ਵੀ ਵਾਇਰਲ ਹੋ ਰਿਹਾ ਹੈ ।
Fact Check/Verification
ਨਿਊਜ਼ਚੈਕਰ ਨੇ ਵਾਇਰਲ ਤਸਵੀਰ ਦੀ ਰਿਵਰਸ ਸਰਚ ਦੀ ਮਦਦ ਦੇ ਨਾਲ ਸਰਚ ਕੀਤੀ। ਸਾਨੂੰ ਕਥਾਵਾਚਕ ਦੇਵੀ ਚਿੱਤਰਲੇਖਾ ਦੇ YouTube ਅਕਾਊਂਟ ਤੇ 25 ਮਈ 2017 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਹ ਵੀਡੀਓ ਉਹਨਾਂ ਦੇ ਵਿਆਹ ਸਮਾਗਮ ਦੀ ਸੀ। ਇਸ ਵੀਡੀਓ ‘ਚ ਮੌਜੂਦ ਦ੍ਰਿਸ਼ਾਂ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਜਾਂਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਦੇਵੀ ਚਿੱਤਰਲੇਖਾ ਅਤੇ ਉਹਨਾਂ ਦੇ ਪਤੀ ਦੀ ਹੈ।
ਅਸੀਂ ਇਸ ਸਾਲ ਜੁਲਾਈ ਦੇ ਮਹੀਨੇ ਵਿੱਚ ਇਸ ਦਾਅਵੇ ਦੀ ਹਿੰਦੀ ਭਾਸ਼ਾ ਵਿੱਚ ਜਾਂਚ ਕੀਤੀ ਸੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਕਥਾਵਾਚਕ ਦੇਵੀ ਚਿੱਤਰਲੇਖਾ ਦਾ ਪਤੀ ਇੱਕ ਮੁਸਲਮਾਨ ਹੈ। ਜਾਂਚ ਦੌਰਾਨ ਸਾਨੂੰ ਦੇਵੀ ਚਿੱਤਰਲੇਖਾ ਦੇ ਫੇਸਬੁੱਕ ਅਕਾਊਂਟ ਤੇ 2 ਜੂਨ, 2020 ਨੂੰ ਕੀਤੀ ਗਈ ਇੱਕ ਫੇਸਬੁੱਕ ਪੋਸਟ ਮਿਲੀ। ਪੋਸਟ ਵਿੱਚ ਲਿਖਿਆ ਗਿਆ ਸੀ ਕਿ ਉਹਨਾਂ ਦਾ ਵਿਆਹ 23 ਮਈ 2017 ਨੂੰ ਗਊਸੇਵਾ ਧਾਮ ਹਸਪਤਾਲ ਦੇ ਪਵਿੱਤਰ ਵਿਹੜੇ ਵਿੱਚ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਛੱਤੀਸਗੜ੍ਹ ਦੇ ‘ਕਸ਼ਯਪ ਗੋਤਰੀਆ’ ਕੰਨਿਆਕੁਬਜ ਬ੍ਰਾਹਮਣ ਪਰਿਵਾਰ ਦੇ ਅਰੁਣ ਤਿਵਾਰੀ ਦੇ ਪੁੱਤਰ ਮਾਧਵ ਤਿਵਾਰੀ ਨਾਲ ਹੋਇਆ ਸੀ।
ਇਸ ਦੇ ਨਾਲ ਹੀ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਉਹਨਾ ਨੇ ਨਾ ਤਾਂ ਕਿਸੇ ਮੁਸਲਮਾਨ ਨਾਲ ਵਿਆਹ ਕੀਤਾ ਹੈ ਅਤੇ ਨਾ ਹੀ ਉਹ ਡਰਾਈਵਰ ਹੈ ਅਤੇ ਨਾ ਹੀ ਤਬਲਾ ਵਾਦਕ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੇ ਦਾਅਵੇ ਦੀ ਵੀ ਜਾਂਚ ਕੀਤੀ। ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਦੀ ਜਾਂਚ ਕੀਤੀ ਤਾਂ ਸਾਨੂੰ ਬੀਬੀਸੀ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਧੀਰੇਂਦਰ ਸ਼ਾਸਤਰੀ ਦਾ ਜਨਮ 1996 ‘ਚ ਮੱਧ ਪ੍ਰਦੇਸ਼ ਦੇ ਖਜੂਰਾਹੋ ਤੋਂ 35 ਕਿਲੋਮੀਟਰ ਦੂਰ ਗਧਾ ਪਿੰਡ ‘ਚ ਹੋਇਆ ਸੀ। ਉਹਨਾਂ ਦੇ ਮਾਤਾ-ਪਿਤਾ ਦਾ ਨਾਮ ਸਰੋਜ ਅਤੇ ਰਾਮਕ੍ਰਿਪਾਲ ਹਨ। ਉਹਨਾਂ ਦੇ ਕੁੱਲ ਤਿੰਨ ਭੈਣ-ਭਰਾ ਹਨ। ਰੀਤਾ ਗਰਗ ਅਤੇ ਸ਼ਾਲੀਗ੍ਰਾਮ ਗਰਗ ਧੀਰੇਂਦਰ ਸ਼ਾਸਤਰੀ ਦੇ ਭੈਣ ਅਤੇ ਭਰਾ ਹਨ।
ਹਾਲਾਂਕਿ ਰਿਪੋਰਟ ‘ਚ ਉਹਨਾਂ ਦੀ ਭੈਣ ਦੇ ਪਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਲਈ ਅਸੀਂ ਬਾਗੇਸ਼ਵਰ ਧਾਮ ਨਾਲ ਜੁੜੇ ਕਮਲ ਅਵਸਥੀ ਨਾਲ ਸੰਪਰਕ ਕੀਤਾ। ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਧੀਰੇਂਦਰ ਸ਼ਾਸਤਰੀ ਦੀ ਭੈਣ ਦਾ ਵਿਆਹ ਨੇੜਲੇ ਪਿੰਡ ਦੇ ਇੱਕ ਹਿੰਦੂ ਵਿਅਕਤੀ ਨਾਲ ਹੋਇਆ ਹੈ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕਥਾਵਾਚਕ ਰਿਚਾ ਮਿਸ਼ਰਾ ਦੇ ਦਾਅਵੇ ਦੀ ਵੀ ਜਾਂਚ ਕੀਤੀ । ਅਸੀਂ ਇਸ ਸੰਬੰਧ ਦੇ ਵਿੱਚ ਖਬਰਾਂ ਦੀ ਖੋਜ ਕੀਤੀ ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਰਿਚਾ ਮਿਸ਼ਰਾ ਦੀ ਮਾਂ ਸੁਮਨ ਮਿਸ਼ਰਾ ਨਾਲ ਸੰਪਰਕ ਕੀਤਾ। ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਉਹਨਾਂ ਨੇ ਸਪੱਸ਼ਟ ਕੀਤਾ ਕਿ ,”ਰਿਚਾ ਮਿਸ਼ਰਾ ਦਾ ਵਿਆਹ ਨਹੀਂ ਹੋਇਆ ਹੈ ਅਤੇ ਉਹ ਅਣਵਿਆਹੀ ਹੈ”।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਨਾ ਦੇਵੀ ਚਿੱਤਰਲੇਖਾ ਅਤੇ ਨਾ ਹੀ ਕਥਾਵਾਚਕ ਰਿਚਾ ਮਿਸ਼ਰਾ ਦਾ ਵਿਆਹ ਮੁਸਲਮਾਨ ਵਿਅਕਤੀ ਨਾਲ ਹੋਇਆ ਹੈ। ਇਸ ਦੇ ਨਾਲ ਹੀ ਧੀਰੇਂਦਰ ਸ਼ਾਸਤਰੀ ਦੀ ਭੈਣ ਦਾ ਦੁਬਈ ਦੇ ਸ਼ੇਖ ਨਾਲ ਵਿਆਹ ਹੋਣ ਦਾ ਵਾਇਰਲ ਦਾਅਵਾ ਵੀ ਗਲਤ ਹੈ।
Result: False
(ਸਾਡੇ ਸਹਿਯੋਗੀ ਰੌਸ਼ਨ ਕੁਮਾਰ ਦੇ ਇਨਪੁੱਟ ਦੇ ਨਾਲ)
Our Sources
video available on Devi Chitralekha’s YouTube account
Report Published by BBC Hindi on 24th Jan 2023
Telephonic Conversation with Kamal Awashti, associate of Dhirendra Shastri
Telephonic Conversation with Suman Mishra, mother of Richa Mishra
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।