ਵੀਰਵਾਰ, ਸਤੰਬਰ 26, 2024
ਵੀਰਵਾਰ, ਸਤੰਬਰ 26, 2024

HomeFact Checkਕੀ ਪੰਜਾਬ ਦੇ ਵਿੱਚ ਟੁੱਟਿਆ ਪੁੱਲ? ਵਿਅਤਨਾਮ ਦੀ ਵੀਡੀਓ ਵਾਇਰਲ

ਕੀ ਪੰਜਾਬ ਦੇ ਵਿੱਚ ਟੁੱਟਿਆ ਪੁੱਲ? ਵਿਅਤਨਾਮ ਦੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁੱਲ ਨੂੰ ਡਿੱਗਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਹੈ।

ਫੇਸਬੁੱਕ ਯੂਜ਼ਰ ‘ਪੱਪੂ ਪ੍ਰਾਪਰਟੀ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਦੱਸੋ ਪੰਜਾਬ ਦਾ ਆਹ ਕਿਹੜਾ ਪੁੱਲ ਹੈ। ਲੁਧਿਆਣੇ ਦਾ ਨਾਮ ਕਿਸੇ ਨੇ ਨਹੀਂ ਲੈਣਾ”

ਕੀ ਪੰਜਾਬ ਦੇ ਵਿੱਚ ਟੁੱਟਿਆ ਪੁੱਲ? ਵਿਅਤਨਾਮ ਦੀ ਵੀਡੀਓ ਵਾਇਰਲ
Courtesy: Facebook/VR Page

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਮੀਡੀਆ ਅਦਾਰਾ ‘ਵੀ ਐਨ ਐਕਸਪ੍ਰੈਸ ਇੰਟਰਨੈਸ਼ਨਲ’ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਅਪਲੋਡ ਮਿਲੀ। ਇਸ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਵਿਅਤਨਾਮ ਦੀ ਹੈ।

Courtesy: VN Express International

ਰਿਪੋਰਟ ਦੇ ਮੁਤਾਬਕ ਵਿਅਤਨਾਮ ਵਿੱਚ ਟਾਈਫੋਨ ਯਾਗੀ ਤੂਫਾਨ ਨੇ ਬਹੁਤ ਤਬਾਹੀ ਮਚਾਈ ਹੋਈ ਹੈ ਅਤੇ ਇਸ ਤੂਫਾਨ ਦੌਰਾਨ ਫੋਂਗ ਚਾਓ ਪੁੱਲ ਡਿੱਗ ਗਿਆ।

ਸਾਨੂੰ ਹੂਬਹੂ ਵੀਡੀਓ ਮੀਡੀਆ ਅਦਾਰਾ ਇਕਨੋਮਿਕ ਟਾਈਮਸ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਵੀ ਅਪਲੋਡ ਮਿਲੀ।

Courtesy: Economic Times

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਲੁਧਿਆਣਾ ਦੀ ਨਹੀਂ ਸਗੋਂ ਵਿਅਤਨਾਮ ਦੀ ਹੈ।

Result: False

Our Sources
Report from VN Express International Dated September 8, 2024
X post from Economic Times, Dated September 10, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular