Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਆਪਣੀ ਮਸ਼ਹੂਰੀ ਦੇ ਲਈ ਲੇਹ- ਲੱਦਾਖ ਗਏ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੁਲਾਈ ਨੂੰ ਲੇਹ ਦੇ ਮਿਲਟਰੀ ਹਸਪਤਾਲ ਵਿੱਚ ਭਾਰਤ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੌਰਾਨ ਜ਼ਖਮੀ ਹੋਏ ਫੌਜੀਆਂ ਦਾ ਹਾਲ ਜਾਨਣ ਦੀ ਦੇ ਲਈ ਪਹੁੰਚੇ ਸਨ। ਹਾਲਾਂਕਿ, ਉਨ੍ਹਾਂ ਦੇ ਦੌਰੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਬਵਾਲ ਹੋਇਆ।

ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਲੇਹ- ਲੱਦਾਖ ਸਿਰਫ ਫੋਟੋਆਂ ਖਿਚਾਉਣ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਸਪਤਾਲ ਦੀਆਂ ਨਹੀਂ ਸਗੋਂ ਕਿਸੇ ਕਾਨਫ਼ਰੰਸ ਹਾਲ ਦੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਤਸਵੀਰਾਂ ਦੇ ਵਿੱਚ ਆਈ ਵੀ ਸੈੱਟ ਲਾਉਣ ਵਾਲੇ ਸਟੈਂਡ , ਆਕਸੀਜਨ ਸਿਲੰਡਰ ਆਦਿ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਇਸ ਦੇ ਨਾਲ ਹੀ ਤਸਵੀਰਾਂ ਵਿੱਚ ਫੋਟੋਆਂ ਖਿੱਚਦੇ ਫੌਜੀ ਹੀ ਨਜ਼ਰ ਆ ਰਹੀ ਹੈ ਜਦਕਿ ਕੋਈ ਵੀ ਡਾਕਟਰ ਜਾਂ ਨਰਸ ਨਜ਼ਰ ਨਹੀਂ ਆਏ।
ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈਆਂ ਤਸਵੀਰਾਂ ਦੇ ਵਿੱਚ ਪ੍ਰੋਜੈਕਟਰ ਅਤੇ ਸਕਰੀਨ ਲੱਗੀ ਦਿਖਾਈ ਦੇ ਰਹੀ ਹੈ।
ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਅਨੇਕਾਂ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ।


ਹੁਣ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ।
ਅਸੀਂ ਸਭ ਤੋਂ ਪਹਿਲਾਂ ਇਹ ਜਾਂਚ ਸ਼ੁਰੂ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਲਈ ਕਿਸੇ ਕਾਨਫਰੰਸ ਰੂਮ ਨੂੰ ਮਰੀਜ਼ ਵਾਰਡ ਵਿੱਚ ਤਬਦੀਲ ਕੀਤਾ ਗਿਆ ਸੀ?
ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਕਾਨਫਰੰਸ ਰੂਮ ਨੂੰ ਫੌਜੀਆਂ ਦੇ ਇਲਾਜ ਦੇ ਲਈ ਇੱਕ ਵਾਰਡ ਦੇ ਵਿੱਚ ਤਬਦੀਲ ਤਾਂ ਜ਼ਰੂਰ ਕੀਤਾ ਗਿਆ ਹੈ ਪਰ ਨਰਿੰਦਰ ਮੋਦੀ ਦੇ ਦੌਰੇ ਤੋਂ ਕਾਫੀ ਪਹਿਲਾਂ।
ਤੁਸੀਂ ਨੀਚੇ ਦਿੱਤੇ ਗਏ ਟਵੀਟ ਦੇ ਵਿੱਚ ਦੇਖ ਸਕਦੇ ਹੋ ਕਿ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਵੀ 23 ਜੂਨ ਨੂੰ ਆਪਣੇ ਦੋ ਦਿਨ ਦੇ ਦੌਰੇ ਤੇ ਇਸ ਰੂਮ ਦੇ ਵਿੱਚ ਜ਼ਖਮੀ ਫੌਜੀਆਂ ਨੂੰ ਮਿਲੇ ਸਨ।
ਹੁਣ ਅਸੀਂ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਨੂੰ ਖੰਗਾਲਿਆ ਅਸੀਂ ਪਾਇਆ ਕਿ ਦੋਨਾਂ ਦੇ ਦੌਰੇ ਦੀਆਂ ਤਸਵੀਰਾਂ ਵਿੱਚ ਕਾਫੀ ਸਮਾਨਤਾ ਸੀ।

ਤੁਸੀਂ ਨਰਿੰਦਰ ਮੋਦੀ ਦੀ ਜ਼ਖ਼ਮੀ ਫ਼ੌਜੀਆਂ ਦੇ ਨਾਲ ਵਾਰਤਾਲਾਪ ਦੀ ਵੀਡੀਓ ਇੱਥੇ ਦੇਖ ਸਕਦੇ ਹੋ।
ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਸਟੇਜ ਸਾਨੂੰ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਦੇ ਦੌਰੇ ਦੀਆਂ ਤਸਵੀਰਾਂ ਵਿੱਚ ਵੀ ਦਿਖਾਈ ਦਿੱਤਾ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮਿਲੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਕਮਰਾ ਅਸਲ ਵਿੱਚ ਇੱਕ ਆਡੀਓ ਵਿਜ਼ੁਅਲ ਟ੍ਰੇਨਿੰਗ ਰੂਮ ਹੈ ਜਿਸ ਨੂੰ ਵਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਕਰੋਨਾ ਵਾਇਰਸ ਦੇ ਇਲਾਜ ਦੀ ਸੁਵਿਧਾ ਲਈ ਹਸਪਤਾਲ ਦੀ ਵਰਤੋਂ ਕੀਤੀ ਜਾ ਰਹੀ ਹੈ।

ਹੁਣ ਅਸੀਂ ਇਹ ਜਾਂਚ ਕੀਤੀ , ਕੀ ਤਸਵੀਰਾਂ ਵਿਚ ਦਿਖਾਈ ਦੇ ਰਹੇ ਫ਼ੌਜੀ ਜ਼ਖ਼ਮੀ ਹੋਣ ਦਾ ਨਾਟਕ ਕਰ ਰਹੇ ਹਨ
ਇਸ ਮਾਮਲੇ ਲੈ ਕੇ ਸਾਨੂੰ ਸਾਬਕਾ ਆਰਮੀ ਵਕੀਲ ਨਵਦੀਪ ਸਿੰਘ ਦਾ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਤਸਵੀਰਾਂ ਵਿਚ ਦਿਖਾਈ ਦੇ ਰਹੇ ਫੌਜੀਆਂ ਗੰਭੀਰ ਜ਼ਖ਼ਮੀ ਨਹੀਂ ਸਨ ਅਤੇ ਅਤੇ ਫੌਜੀ ਆਪਣੀਆਂ ਸੱਟਾਂ ਤੋਂ ਹੌਲੀ ਹੌਲੀ ਉੱਭਰ ਰਹੇ ਹਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੇ ਨਾਲ ਕੀਤੇ ਜਾ ਰਹੇ ਦਾਅਵੇ ਫਰਜ਼ੀ ਹਨ। ਭਾਰਤੀ ਸੈਨਾ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਹੋਇਆ ਇਨ੍ਹਾਂ ਦਾਅਵਿਆਂ ਨੂੰ ਫਰਜ਼ੀ ਦੱਸਿਆ ਹੈ।
Neelam Chauhan
November 16, 2025
Neelam Chauhan
November 14, 2025
Vasudha Beri
November 11, 2025