ਸ਼ੁੱਕਰਵਾਰ, ਦਸੰਬਰ 20, 2024
ਸ਼ੁੱਕਰਵਾਰ, ਦਸੰਬਰ 20, 2024

HomeFact CheckCrimeਐਕਸੀਡੈਂਟ ਵਿੱਚ ਜਾਨ ਗਵਾਉਣ ਵਾਲੀ ਪੰਜਾਬ ਦੀ ਕਾਂਸਟੇਬਲ ਦੀ ਰੇਪ ਅਤੇ ਹੱਤਿਆ...

ਐਕਸੀਡੈਂਟ ਵਿੱਚ ਜਾਨ ਗਵਾਉਣ ਵਾਲੀ ਪੰਜਾਬ ਦੀ ਕਾਂਸਟੇਬਲ ਦੀ ਰੇਪ ਅਤੇ ਹੱਤਿਆ ਦਾ ਝੂਠਾ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਸ਼ਾਸਿਤ ਪੰਜਾਬ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।

ਸੜਕ ਤੇ ਪਈ ਪੁਲਿਸ ਦੀ ਵਰਦੀ ਪਹਿਨੇ ਇਕ ਮਹਿਲਾ ਦੀ ਲਾਸ਼ ਅਤੇ ਉਸ ਦੇ ਨਾਲ ਆਈ.ਕਾਰਡ ਦੀ ਤਸਵੀਰਾਂ ਦੇ ਨਾਲ ਲੋਕ ਤੰਜ ਕਸਦੇ ਹੋਏ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਤੋਂ ਪੁੱਛ ਰਹੇ ਹਨ ਕਿ ਕੀ ਉਹ ਹੁਣ ਇਸ ਪੀੜਤਾਂ ਦੇ ਲਈ ਆਵਾਜ਼ ਉਠਾਉਣਗੇ? 

ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ 3 ਅਕਤੂਬਰ 2020 ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਪੰਜ ਲੋਕਾਂ ਨੂੰ ਹਾਥਰਸ ਪੀੜਤ ਦੇ ਪਰਿਵਾਰ ਨਾਲ ਮਿਲਣ ਦੀ ਅਨੁਮਤੀ ਦੇ ਦਿੱਤੀ।ਇਸ ਤੋਂ ਬਾਅਦ ਕਾਂਗਰਸ ਨੇਤਾਵਾਂ ਨੇ ਪੀੜਤਾਂ ਦੇ ਪਰਿਵਾਰ ਨਾਲ ਇੱਕ ਘੰਟੇ ਤੱਕ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ।

Also Read:ਕਿਸਾਨ ਅੰਦੋਲਨ: ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

ਇਸ ਵਿੱਚ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਸ਼ਾਸਿਤ ਪੰਜਾਬ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।ਸੜਕ ਤੇ ਪੁਲਿਸ ਦੀ ਵਰਦੀ ਪਹਿਨੇ ਇਕ ਮਹਿਲਾ ਦੀ ਲਾਸ਼ ਅਤੇ ਉਸ ਦੇ ਨਾਲ ਆਈ.ਕਾਰਡ ਦੀ ਤਸਵੀਰਾਂ ਦੇ ਨਾਲ ਲੋਕ ਤੰਜ ਕਸਦੇ ਹੋਏ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਤੋਂ ਪੁੱਛ ਰਹੇ ਹਨ ਕਿ ਕੀ ਉਹ ਹੁਣ ਇਸ ਪੀੜਤਾਂ ਦੇ ਲਈ ਆਵਾਜ਼ ਉਠਾਉਣਗੇ?

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਬੈਠਕਾਂ ਦੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ।ਵਾਇਰਲ ਹੋ ਰਹੀ ਪੋਸਟ ਵਿੱਚ ਮਹਿਲਾ ਕਾਂਸਟੇਬਲ ਦੇ ਆਈ.ਕਾਰਡ ਦੀ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਉਸ ਦਾ ਨਾਮ ਨੌਮੀ ਅਤੇ ਪਦ ਕਾਂਸਟੇਬਲ ਲਿਖਿਆ ਹੋਇਆ ਹੈ।ਇਸ ਦੇ ਨਾਲ ਹੀ ਸ਼ਹਿਰ ਦਾ ਨਾਮ ਅੰਮ੍ਰਿਤਸਰ ਸਿਟੀ ਲਿਖਿਆ ਹੋਇਆ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਪਤਾ ਚੱਲਿਆ ਕਿ ਇਸ ਨਾਮ ਦੀ ਇੱਕ ਮਹਿਲਾ ਕਾਂਸਟੇਬਲ ਦੀ ਸਕੂਟੀ ਨੂੰ ਇੱਕ ਸਕਾਰਪੀਓ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਇੱਕ ਅਕਤੂਬਰ ਦੀ ਹੈ।

ਸਰਚ ਦੇ ਦੌਰਾਨ ਸਾਨੂੰ ਟ੍ਰਿਬਿਊਨ ਅਤੇ ਦੈਨਿਕ ਭਾਸਕਰ ਦੀ ਵੀ ਰਿਪੋਰਟ ਮਿਲੀ ਜਿਸ ਵਿੱਚ ਇਸ ਘਟਨਾ ਦਾ ਬਿਓਰਾ ਦਿੱਤਾ ਗਿਆ ਹੈ।

ਦੈਨਿਕ ਜਾਗਰਣ ਦੀ ਰਿਪੋਰਟ ਦੇ ਮੁਤਾਬਕ ਮੁਤਾਬਕ ਮ੍ਰਿਤਕ ਨੌਮੀ ਪਿੰਡ ਕਾਲਾ ਅਫਗਾਨਾ ਤਹਿਸੀਲ ਬਟਾਲਾ ਦੀ ਰਹਿਣ ਵਾਲੀ ਸੀ।ਉਸ ਦੇ ਪਿਤਾ ਦਾ ਨਾਮ ਸਲੀਮ ਮਸੀਹ ਹੈ।

ਪੰਜਾਬੀ ਮੀਡੀਆ ਦੇ ਵਿੱਚ ਵੀ ਇਸ ਘਟਨਾ ਨਾਲ ਜੁੜੀਆਂ ਕਈ ਖਬਰਾਂ ਛਪੀਆਂ ਹਨ ਸਾਰੀਆਂ ਹੀ ਰਿਪੋਰਟਾਂ ਦੇ ਵਿੱਚ ਵਾਇਰਲ ਤਸਵੀਰ ਦੇ ਨਾਲ ਮਿਲਦੀ ਜੁਲਦੀਆਂ ਤਸਵੀਰਾਂ ਹਨ।

ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਆਜ ਤੱਕ ਨੇ ਅੰਮ੍ਰਿਤਸਰ ਸਿਟੀ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਗਿੱਲ ਨਾਲ ਸੰਪਰਕ ਕੀਤਾ।ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਜਿਸ ਮਹਿਲਾ ਕਾਂਸਟੇਬਲ ਦੀ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਉਸ ਦੀ ਮੌਤ ਸੜਕ ਦੁਰਘਟਨਾ ਦੇ ਵਿੱਚ ਹੋਈ ਸੀ ਉਹ ਅੰਮ੍ਰਿਤਸਰ ਜ਼ਿਲ੍ਹਾ ਪੁਲਿਸ ਦੀ ਐੱਮ ਐੱਸ ਕੇ ਸ਼ਾਖਾ ਵਿੱਚ ਤੈਨਾਤ ਸੀ।ਉਸ ਦੀ ਬਲਾਤਕਾਰ ਅਤੇ ਹੱਤਿਆ ਦੀ ਗੱਲ ਇਕਦਮ ਬੇਬੁਨਿਆਦ ਹੈ।

Conclusion

ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਿਸ ਮਹਿਲਾ ਕਾਂਸਟੇਬਲ ਦੀ ਲਾਸ਼ ਸੜਕ ਕਿਨਾਰੇ ਮਿਲੀ ਸੀ ਉਸ ਦੀ ਮੌਤ ਐਕਸੀਡੈਂਟ ਦੇ ਚੱਲਦਿਆਂ ਹੋਈ ਸੀ। ਮਹਿਲਾ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੀ ਖ਼ਬਰ ਬੇਬੁਨਿਆਦ ਹੈ।

Result: Misleading

Sources

https://www.tribuneindia.com/news/amritsar/woman-cop-dies-in-road-accident-149558

https://punjab.punjabkesari.in/punjab/news/accident-women-died-1252668

https://www.bhaskar.com/local/punjab/amritsar/news/scooty-of-police-constable-coming-on-duty-from-batala-collided-with-car-death-127772360.html


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular