Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 3300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੀ ਹੈ। ਹੁਣ ਤੱਕ ਯਾਤਰਾ ਨਾਲ ਜੁੜੇ ਕਈ ਗੁੰਮਰਾਹਕੁੰਨ ਦਾਅਵੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਚੁੱਕੇ ਹਨ। ਇਸ ਵੇਲੇ ਪੰਜਾਬ ਵਿੱਚ ਪੁੱਜੀ ਯਾਤਰਾ ਨੂੰ ਵੀ ਗੁੰਮਰਾਹਕੁੰਨ ਅਤੇ ਝੂਠੀਆਂ ਖ਼ਬਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸੇ ਸਿਲਸਿਲੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕੈਮਰੇ ਦੀ ਗੈਰ-ਹਾਜ਼ਰੀ ‘ਚ ਪੱਗ ਬੰਨਣ ਤੋਂ ਇਨਕਾਰ ਕੀਤਾ।
ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਸਮੇਤ ਕਈ ਹੋਰ ਭਾਜਪਾ ਅਹੁਦੇਦਾਰਾਂ ਨੇ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ।
ਉਪਰੋਕਤ ਟਵੀਟ ਬਾਰੇ ਜਾਣਕਾਰੀ ਦਿੰਦੇ ਹੋਏ ਟਾਈਮਜ਼ ਨਾਓ ਸਮੇਤ ਕਈ ਮੀਡੀਆ ਅਦਾਰਿਆਂ ਨੇ ਲੇਖ ਪ੍ਰਕਾਸ਼ਿਤ ਕੀਤੇ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਵਾਇਰਲ ਵੀਡੀਓ ਦੀ ਜਾਂਚ ਕਰਦੇ ਹੋਏ ਅਸੀਂ ਪਾਇਆ ਕਿ ਇਸ ਵੀਡੀਓ ਵਿੱਚ ਆਡੀਓ ਬਹੁਤ ਖਰਾਬ ਹੈ। ਇਸ ਦੇ ਨਾਲ ਹੀ ਸਾਨੂੰ ਵੀਡੀਓ ਦੇ ਉੱਪਰ ਸੱਜੇ ਕੋਨੇ ‘ਚ ‘ਸਟੇਟ ਨਿਊਜ਼ ਪੰਜਾਬ’ ਦਾ ਵਾਟਰਮਾਰਕ ਵੀ ਦੇਖਣ ਨੂੰ ਮਿਲਿਆ।
ਸਾਨੂੰ ‘ਸਟੇਟ ਨਿਊਜ਼ ਪੰਜਾਬ’ ਦੇ ਫੇਸਬੁੱਕ ਪੇਜ ‘ਤੇ ਵਾਇਰਲ ਕਲਿੱਪ ਦਾ ਵੱਡਾ ਵਰਜਨ ਅਤੇ ਸਾਫ ਵੀਡੀਓ ਮਿਲੀ। ਵੀਡੀਓ ਨੂੰ ਧਿਆਨ ਦੇ ਨਾਲ ਦੇਖਣ ਤੋਂ ਬਾਅਦ, ਅਸੀਂ ਪਾਇਆ ਕਿ ਰਾਹੁਲ ਗਾਂਧੀ ਨੇ ਇਹ ਜਵਾਬ ਉਸ ਔਰਤ ਨੂੰ ਦਿੱਤਾ ਸੀ ਜਿਸ ਨੇ ਰਾਹੁਲ ਗਾਂਧੀ ਨਾਲ ਸੈਲਫੀ ਲੈਣ ਲਈ ਕਿਹਾ ਸੀ।
ਵੀਡੀਓ ਦੀ ਸ਼ੁਰੂਆਤ ‘ਚ ਰਾਹੁਲ ਗਾਂਧੀ ਨੂੰ ਦਸਤਾਰ ਬੰਨ ਰਹੇ ਵਿਅਕਤੀ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ 5 ਸੈਕਿੰਡ ਬਾਅਦ ਇਕ ਔਰਤ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜੋ ਰਾਹੁਲ ਗਾਂਧੀ ਨਾਲ ਫੋਟੋ ਖਿਚਵਾਉਣ ਦੀ ਬੇਨਤੀ ਕਰਦੀ ਸੁਣੀ ਜਾ ਸਕਦੀ ਹੈ। ਮਹਿਲਾ ਦੀ ਬੇਨਤੀ ਦਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਕਹਿੰਦੇ ਹਨ, “ਹਾਲੇ ਨਹੀਂ, ਮੈਡਮ।” ਇਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ।
ਸਟੇਟ ਨਿਊਜ਼ ਪੰਜਾਬ ਦੇ ਇਸੇ ਫੇਸਬੁੱਕ ਪੇਜ ‘ਤੇ ਸਾਨੂੰ ਮਨਜੀਤ ਸਿੰਘ ਫਿਰੋਜ਼ਪੁਰੀਆ ਦੀ ਇੰਟਰਵਿਊ ਦੇਖਣ ਨੂੰ ਮਿਲੀ, ਜੋ ਦਸਤਾਰ ਬੰਨਣ ਦੇ ਮਾਹਿਰ ਹਨ। ਉਕਤ ਪੋਸਟ ਮੁਤਾਬਕ ਮਨਜੀਤ ਸਿੰਘ ਫਿਰੋਜ਼ਪੁਰੀਆ ਨੇ ਹੀ ਰਾਹੁਲ ਗਾਂਧੀ ਦੇ ਪੱਗ ਬੰਨੀ ਸੀ।
ਨਿਊਜ਼ ਚੈਕਰ ਨੇ ਵਾਇਰਲ ਵੀਡੀਓ ਬਾਰੇ ਹੋਰ ਜਾਣਨ ਲਈ ਮਨਜੀਤ ਸਿੰਘ ਫਿਰੋਜ਼ਪੁਰੀਆ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹੀ ਰਾਹੁਲ ਗਾਂਧੀ ਦੇ ਪੱਗ ਬੰਨ੍ਹੀ ਹੋਈ ਸੀ ਅਤੇ ਵੀਡੀਓ ਵਿੱਚ ਰਾਹੁਲ ਗਾਂਧੀ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹਨ, ਉਹ ਖੁਦ ਹਨ। ਰਾਹੁਲ ਗਾਂਧੀ ਵੱਲੋਂ ਪੱਗ ਬੰਨ੍ਹਣ ਤੋਂ ਇਨਕਾਰ ਕਰਨ ਦੇ ਦਾਅਵੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ,”ਉਥੇ ਇਕ ਔਰਤ ਮੌਜੂਦ ਸੀ ਜੋ ਰਾਹੁਲ ਗਾਂਧੀ ਨਾਲ ਫੋਟੋ ਖਿਚਵਾਉਣਾ ਚਾਹੁੰਦੀ ਸੀ। ਉਨ੍ਹਾਂ ਦੇ ਵਾਰ-ਵਾਰ ਕਹਿਣ ‘ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਵਾਇਰਲ ਵੀਡੀਓ ‘ਚ ਰਾਹੁਲ ਗਾਂਧੀ ਅਤੇ ਮਹਿਲਾ ਵਿਚਾਲੇ ਹੋਈ ਗੱਲਬਾਤ ਦਾ ਜ਼ਿਕਰ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਦੁਆਰਾ ਕੈਮਰੇ ਤੋਂ ਬਿਨਾਂ ਪੱਗ ਪਹਿਨਣ ਤੋਂ ਇਨਕਾਰ ਕਰਨ ਦੇ ਨਾਂ ‘ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਦਰਅਸਲ ਰਾਹੁਲ ਗਾਂਧੀ ਇਕ ਮਹਿਲਾ ਦੁਆਰਾ ਫੋਟੋ ਖਿਚਵਾਉਣ ਦੀ ਬੇਨਤੀ ਨੂੰ ਠੁਕਰਾ ਰਹੇ ਸਨ।
Our Sources
Video report published by State News Punjab on their Facebook page, dated 10/01/2023
Video interview published by State News Punjab on their Facebook page, dated 11/01/2023
Telephone conversation with Manjeet Singh Ferozpuriya, professional turban artist
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇse
Shaminder Singh
June 5, 2025
Shaminder Singh
June 4, 2025
Kushel Madhusoodan
April 8, 2025