ਸੋਸ਼ਲ ਮੀਡੀਆ ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕੈਤ ਨੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਮੀਡੀਆ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ 12 ਸਕਿੰਟ ਦੀ ਵੀਡੀਓ ਕਲਿੱਪ ਵਿੱਚ ਰਾਕੇਸ਼ ਟਿਕੈਤ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,’ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਸਾਡਾ ਸਾਥ ਦਿਓ ਨਹੀਂ ਤਾਂ ਤੁਸੀਂ ਵੀ ਗਏ।’ ਰਾਕੇਸ਼ ਟਿਕੈਤ ਛਤੀਸਗੜ੍ਹ ਦੇ ਰਾਏਪੁਰ ਪਹੁੰਚੇ ਹੋਏ ਸਨ ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਸੀ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਜੀ ਨਿਊਜ਼ ਦੇ ਸੰਪਾਦਕ ਸੁਧੀਰ ਚੋਧਰੀ ਨੇ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਰਾਕੇਸ਼ ਟਿਕੈਤ ਨੇ ਮੀਡਿਆ ਨੂੰ ਧਮਕਾਇਆ।

ਫੇਸਬੁੱਕ ਪੇਜ ‘ਜ਼ੀ ਨਿਊਜ਼ ਫੈਨ ਕਲੱਬ’ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਰਾਕੇਸ਼ ਟਿਕੈਤ ਦੀ ਮੀਡੀਆ ਨੂੰ ਖ਼ੁੱਲ੍ਹੀ ਧਮਕੀ।’
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਸਮੇਤ ਲੋਕ ਪਿਛਲੇ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਨ। 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਦੇਸ਼ ਦੇ ਵਿੱਚ ਰਲਵਾਂ ਮਿਲਵਾਂ ਸਹਿਯੋਗ ਮਿਲਿਆ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕੈਤ ਨੇ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਮੀਡੀਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੋਰਾਨ ਸਾਨੂੰ ਵੱਖ ਵੱਖ ਮੀਡੀਆ ਸੰਸਥਾਵਾਂ ਦੁਆਰਾ ਰਾਕੇਸ਼ ਟਿਕੈਤ ਦੁਆਰਾ ਦਿੱਤੇ ਗਏ ਇਸ ਬਿਆਨ ਨੂੰ ਲੈ ਕੇ ਕਈ ਮੀਡੀਆ ਰਿਪੋਰਟਾਂ ਮਿਲੀਆਂ। ਇਨ੍ਹਾਂ ਖ਼ਬਰਾਂ ਦੇ ਮੁਤਾਬਕ ਰਾਕੇਸ਼ ਟਿਕੈਤ ਨੇ ਸਾਰੇ ਵਰਗਾਂ ਤੋਂ ਕਿਸਾਨ ਅੰਦੋਲਨ ਦੇ ਲਈ ਸਮਰਥਨ ਮੰਗਦੇ ਹੋਏ ਕਿਹਾ ਕਿ ਸਰਕਾਰ ਦਾ ਅਗਲਾ ਨਿਸ਼ਾਨਾ ਮੀਡੀਆ ਹੈ।

ਭਾਰਤੀ ਕਿਸਾਨ ਯੂਨੀਅਨ ਨੇ ਵੀ ਆਰੋਪ ਲਗਾਇਆ ਕਿ ਰਾਕੇਸ਼ ਟਿਕੈਤ ਦੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
Rakesh Tikait ਨੇ ਮੀਡੀਆ ਨੂੰ ਨਹੀਂ ਦਿੱਤੀ ਧਮਕੀ
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਗੌਰ ਨਾਲ ਦੇਖਿਆ। ਵੀਡਿਓ ਦੇ ਵਿਚ ਸਾਨੂੰ ਮੀਡੀਆ ਸੰਸਥਾਨ ‘ਏਐਨਆਈ ਨਿਊਜ਼’ ਦਾ ਲੋਗੋ ਦਿਖਿਆ ਜਿਸ ਤੋਂ ਬਾਅਦ ਅਸੀਂ ਏਐਨਆਈ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਨੂੰ ਖੰਗਾਲਿਆ। ANI ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਸਾਨੂੰ ਰਾਕੇਸ਼ ਟਿਕੈਤ ਦੀ ਵਾਇਰਲ ਹੋ ਰਹੀ ਵੀਡੀਓ ਦੀ ਪੂਰੀ ਬਾਈਟ ਮਿਲੀ। ਏਐਨਆਈ ਦੇ ਕੈਪਸ਼ਨ ਦੇ ਮੁਤਾਬਕ ਰਾਕੇਸ਼ ਟਿਕੈਤ ਨੇ ਇਹ ਬਿਆਨ ਛਤੀਸਗੜ੍ਹ ਦੇ ਰਾਏਪੁਰ ਰਾਣੀ ਵਿਖੇ ਦਿੱਤਾ ਸੀ।
ਵੀਡੀਓ ਵਿਚ ਟਿਕੈਤ ਕਹਿੰਦੇ ਹਨ,’ਮੰਡੀਆਂ ਵੇਚ ਦਿੱਤੀਆਂ ਮੱਧ ਪ੍ਰਦੇਸ਼ ਦੀ। ਹੁਣ ਤਾਂ ਇਹ ਹੈ ਕਿ ਸਾਰੇ ਲੋਕ ਸਾਡਾ ਸਾਥ ਦਿਓ। ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਜੇਕਰ ਤੁਸੀਂ ਬਚਣਾ ਹੈ ਤਾਂ ਸਾਡਾ ਸਾਥ ਦਿਓ’
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੈ। ਰਾਕੇਸ਼ ਟਿਕੈਤ ਨੇ ਮੀਡਿਆ ਨੂੰ ਧਮਕੀ ਨਹੀਂ ਦਿੱਤੀ ਸੀ। ਰਾਕੇਸ਼ ਟਿਕੈਤ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
ANI: https://twitter.com/ANI/status/1442767126264102914
Hindustan Times: https://www.hindustantimes.com/india-news/media-houses-next-target-join-us-to-save-yourselves-farm-leader-rakesh-tikait-101632822878501.html
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ