ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਰਾਮ ਮੰਦਿਰ 'ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ?

ਰਾਮ ਮੰਦਿਰ ‘ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਰਾਮ ਮੰਦਰ ‘ਚ ਚੜੇ ਦਾਨ ਦੀ ਵੀਡੀਓ

Fact
ਵਾਇਰਲ ਹੋ ਰਿਹਾ ਚੜ੍ਹਾਵੇ ਦਾ ਵੀਡੀਓ ਰਾਮ ਮੰਦਿਰ ਅਯੁੱਧਿਆ ਦਾ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।

ਸੋਸ਼ਲ ਮੀਡੀਆ ‘ਤੇ ਰਾਮ ਮੰਦਿਰ ਦੇ ਚੜ੍ਹਾਵੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਦਾਨਪੇਟੀ ਪਹਿਲੇ ਦਿਨ ਹੀ ਪੈਸਿਆਂ ਨਾਲ ਭਰ ਗਈ। ਵਾਇਰਲ ਵੀਡੀਓ ਦੇ ਵਿੱਚ ਦਾਨਪੇਟੀ ਦੇ ਵਿੱਚੋਂ ਕੁਛ ਲੋਕਾਂ ਨੂੰ ਪੈਸੇ ਇਕੱਠੇ ਕਰਦਿਆਂ ਦੇਖਿਆ ਜਾ ਸਕਦਾ ਹੈ।

ਮੀਡੀਆ ਅਦਾਰਾ ‘ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ’ ਨੇ ਚੜ੍ਹਾਵੇ ਦੀ ਵੀਡੀਓ ਨੂੰ ਸਾਂਝਾ ਕਰ ਲਿਖਿਆ, “ਰਾਮਲਲਾ ਦੇ ਦਰਸ਼ਨਾਂ ਲਈ ਭਗਤਾਂ ‘ਚ ਭਾਰੀ ਉਤਸ਼ਾਹ ! ਪਹਿਲੇ ਦਿਨ ਚੜਿਆ 3.17 ਕਰੋੜ ਦਾ ਚੜ੍ਹਾਵਾ।”

ਰਾਮ ਮੰਦਿਰ 'ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਵਾਇਰਲ ਵੀਡੀਓ ਤੋਂ ਕੀਫ੍ਰੇਮ ਕੱਢੇ ਅਤੇ ਇੱਕ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ sanwaliya_seth_1007 ਨਾਮ ਦੇ ਇੱਕ Instagram ਖਾਤੇ ਤੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਮਿਲੀ। ਇਸ ਪੋਸਟ ਵਿੱਚ ਦਿੱਤੇ ਗਏ ਵੇਰਵੇ ਦੇ ਮੁਤਾਬਕ ਸ੍ਰੀ ਸਨਵਾਲੀਆ ਸੇਠ ਮੰਦਰ ਵਿੱਚ 12 ਕਰੋੜ 69 ਲੱਖ ਰੁਪਏ ਦਾ ਰਿਕਾਰਡ ਨਕਦ ਦਾਨ ਇਕੱਠਾ ਹੋਇਆ ਹੈ। ਸਾਨਵਾਲੀਆ ਸੇਠ ਦੇ ਨਾਂ ‘ਤੇ ਬਣਿਆ ਇਹ ਇੰਸਟਾਗ੍ਰਾਮ ਅਕਾਊਂਟ ਨਿਤਿਨ ਵੈਸ਼ਨਵ ਨਾਂ ਦੇ ਯੂਜ਼ਰ ਦੁਆਰਾ ਚਲਾਇਆ ਜਾਂਦਾ ਹੈ, ਜੋ ਇਸ ਵਾਇਰਲ ਵੀਡੀਓ ‘ਚ ਵੀ ਮੌਜੂਦ ਹੈ।

ਰਾਮ ਮੰਦਿਰ 'ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ

ਇਸ ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਅਸੀਂ ਮੀਡੀਆ ਰਿਪੋਰਟਾਂ ਦੀ ਖੋਜ ਸ਼ੁਰੂ ਕੀਤੀ। ਸਾਨੂੰ 14 ਜਨਵਰੀ, 2024 ਨੂੰ NDTV ਰਾਜਸਥਾਨ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਦੇ ਅਨੁਸਾਰ, ਸ਼੍ਰੀ ਸਾਂਵਾਲੀਆ ਸੇਠ ਮੰਦਿਰ ਵਿੱਚ ਨਵੇਂ ਸਾਲ ਤੇ ਪਹਿਲੀ ਵਾਰ ਦਾਨ ਬਾਕਸ ਖੋਲ੍ਹੇ ਗਏ। ਇਸ ਚੜਾਵੇ ਦੀ ਗਿਣਤੀ ਅਜੇ ਜਾਰੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪ੍ਰਸਿੱਧ ਕ੍ਰਿਸ਼ਨ ਧਾਮ ‘ਸ਼੍ਰੀ ਸਾਨਵਾਲੀਆ ਸੇਠ’ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਸਥਿਤ ਹੈ।

ਰਾਮ ਮੰਦਿਰ 'ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ

11 ਜਨਵਰੀ, 2024 ਨੂੰ ਪ੍ਰਕਾਸ਼ਿਤ ਏਬੀਪੀ ਨਿਊਜ਼ ਦੀ ਰਿਪੋਰਟ ਮੁਤਾਬਕ ਜਦੋਂ ਸਾਵਲੀਆ ਸੇਠ ਮੰਦਰ ਦਾ ਦਾਨ ਬਾਕਸ ਖੋਲ੍ਹਿਆ ਗਿਆ ਜਿਸ ਵਿੱਚ ਕਰੋੜਾਂ ਦਾ ਦਾਨ ਅਤੇ ਅਮਰੀਕੀ ਡਾਲਰ ਨਿਕਲੇ।

ਰਾਮ ਮੰਦਿਰ 'ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਚੜ੍ਹਾਵੇ ਦਾ ਵੀਡੀਓ ਰਾਮ ਮੰਦਿਰ ਅਯੁੱਧਿਆ ਦਾ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।

Result: False

Our Sources
Instagram Post By sanwaliya_seth_1007, Dated: January 16, 2024
Report By, NDTV Rajasthan, Dated: January 14, 2024
Report By ABP News, Dated: January 11, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular