ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ...

ਕੀ ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ ਇਹ ਟਵੀਟ? ਫਰਜ਼ੀ ਟਵੀਟ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਧੂਰੀ ਵਿਖੇ ਭਗਵੰਤ ਮਾਨ ਦੇ ਸਮਰਥਨ ਵਿੱਚ ਪ੍ਰਚਾਰ ਕਰਨਗੇ। ਸੁਨੀਤਾ ਕੇਜਰੀਵਾਲ ਨੇ ਟਵੀਟ ਕੀਤਾ ਕਿ ਕੱਲ੍ਹ ਉਹ ਆਪਣੀ ਕੁੜੀ ਦੇ ਨਾਲ ਆਪਣੇ ਦਿਉਰ ਭਗਵੰਤ ਮਾਨ ਦੇ ਲਈ ਵੋਟ ਮੰਗਣ ਧੂਰੀ ਜਾ ਰਹੇ ਹਨ।

ਇਸ ਸਭ ਦੇ ਵਿੱਚ ਸੁਨੀਤਾ ਕੇਜਰੀਵਾਲ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਐਨਡੀਟੀਵੀ ਦੇ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਟਵੀਟ ਮੁਤਾਬਕ ਰਵੀਸ਼ ਕੁਮਾਰ ਨੇ ਸੁਨੀਤਾ ਕੇਜਰੀਵਾਲ ਦੇ ਟਵੀਟ ਕੋਟ ਕਰਦਿਆਂ ਕਿਹਾ ਕਿ ‘ਜੇ ਉਹ ਦਿੱਲੀ ਵਿਚ ਜਬਰ ਜਨਾਹ ਦੀ ਸ਼ਿਕਾਰ ਬਣੀ ਕੁੜੀ ਦੇ ਘਰ ਹੋ ਆਉਂਦੀ ਤਾਂ ਵੋਟਾਂ ਲਈ ਪੰਜਾਬ ਨਾ ਜਾਣਾ ਪੈਂਦਾ।’

ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ ਇਹ ਟਵੀਟ
Courtesy: Facebook/JassiJandanWala

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਟਵੀਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ਅਕਾਲ ਸਹਾਇ ਟੀਵੀ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਕੇਜਰੀ ਦੇ ਅੰਨ੍ਹੇ ਭਗਤੂ ਜਵਾਬ ਹੈ ਰਵੀਸ਼ ਕੁਮਾਰ ਦਾ ਤੁਹਾਡੇ ਕੋਲ। ਦਿਮਾਗ ਤੇ ਵੀ ਝਾੜੂ ਫਿਰ ਗਈ ਹੈ।’ ਅਸੀਂ ਪਾਇਆ ਕਿ ਇਸ ਪੋਸਟ ਨੂੰ ਹੁਣ ਤੱਕ 1000 ਯੂਜ਼ਰ ਲਾਈਕ ਅਤੇ 477 ਤੋਂ ਵੱਧ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ ਇਹ ਟਵੀਟ
Courtesy: Facebook/AkalSahaiTV

ਇਸ ਤਰ੍ਹਾਂ ਹੀ ਕਾਂਗਰਸ ਦੇ ਨਾਲ ਸਬੰਧਿਤ ਫੇਸਬੁੱਕ ਪੇਜ Fans Of Charanjit Channi ਨੇ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਸੀਨਿਅਰ ਪੱਤਰਕਾਰ ਰਵੀਸ਼ ਕੁਮਾਰ ਨੇ ਕੇਜਰੀਵਾਲ ਦੀ ਪੰਜਾਬ ਆ ਰਹੀ ਪਤਨੀ ‘ਤੇ ਕੀਤਾ ਟਵੀਟ”

ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ ਇਹ ਟਵੀਟ
Courtesy: Facebook/Fansof CharanjitChanni

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਫੇਸਬੁੱਕ ਪੇਜ ਅਕਾਲੀ ਆਵਾਜ਼ ਨੇ ਵੀ ਵਾਇਰਲ ਹੋ ਰਹੀ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਸ਼ ਦੇ ਸਾਰੇ ਪੱਤਰਕਾਰ ਵਿਕ ਗਏ ਪਰ ਕਦੇ ਰਵੀਸ਼ ਕੁਮਾਰ ਨਹੀਂ ਵਿਕਿਆ । ਸ਼ਾਬਾਸ਼ ਉਏ ਸ਼ੇਰਾ ਝਾੜੂ ਵਾਲੇ ਅਲਫ ਨੰਗੇ ਕਰ ਛੱਡੇ।’

ਰਵੀਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਲੈ ਕੇ ਕੀਤਾ ਇਹ ਟਵੀਟ
Courtesy: Facebook/JassiJandanWala

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਇੰਸਟਾਗ੍ਰਾਮ ਤੇ ਵੀ ਇਹ ਪੋਸਟ ਵਾਇਰਲ ਹੋ ਰਹੀ ਹੈ।

Courtesy: Instagram/Fansof CharanjitChanni

Newschecker ਨੇ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਪੱਤਰਕਾਰ ਰਵੀਸ਼ ਕੁਮਾਰ ਨੇ ਇਸ ਤਰ੍ਹਾਂ ਦਾ ਕੋਈ ਟਵੀਟ ਨਹੀਂ ਕੀਤਾ ਹੈ।

Fact Check/Verification

ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। Newschecker ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਦਾ ਫੈਕਟ ਕਰ ਚੁੱਕੀ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਪੱਤਰਕਾਰ ਰਵੀਸ਼ ਕੁਮਾਰ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਨੂੰ ਖੰਗਾਲਿਆ ਪਰ ਉੱਥੇ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਟਵੀਟ ਨਹੀਂ ਮਿਲਿਆ।

ਅਸੀਂ ਪੈ ਕੇ ਰਵੀਸ਼ ਕੁਮਾਰ ਨੇ ਆਪਣਾ ਆਖਰੀ ਟਵੀਟ 6 ਫਰਵਰੀ ਨੂੰ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟਲ ਕੀਤੇ ਜਾ ਰਹੇ ਦਾਅਵੇ ਨੂੰ ਲੈ ਕੇ ਰਵੀਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ। ਰਵੀਸ਼ ਕੁਮਾਰ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਭਵਿੱਖ ਨਹੀਂ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਨਾਮ ਤੋਂ ਝੂਠ ਫੈਲਾ ਰਹੇ ਲੋਕਾਂ ਨੂੰ ਨਸੀਹਤ ਦਿੰਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਉਹ ਕੁੱਝ ਵਧੀਆ ਕੰਮ ਕਰਨ। ਫਰਜ਼ੀ ਦਾਅਵੇ ਨੂੰ ਵਾਇਰਲ ਕਰਨ ਵਾਲੇ ਲੋਕਾਂ ‘ਤੇ ਤੰਜ ਕਸਦਿਆਂ ਰਵੀਸ਼ ਕੁਮਾਰ ਨੇ ਕਿਹਾ, “ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਲੋਕ ਕਿਰਪਾ ਕਰਕੇ ਵਧੀਆ ਕੰਮ ਕਰਨ। ਮੇਰੇ ਲਈ ਪਰਾਂਠੇ ਬਣਾਉਣ। ਲੱਸੀ ਵੀ ਚੱਲੇਗੀ। ਕੀ ਇਹ ਝੂਠ ਫੈਲਾਉਂਦੇ ਰਹਿੰਦੇ ਹੋ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਰਵੀਸ਼ ਕੁਮਾਰ ਦੇ ਨਾਮ ਤੋਂ ਵਾਇਰਲ ਹੋ ਰਹੀ ਪੋਸਟ ਫ਼ਰਜ਼ੀ ਹੈ। Newschecker ਨਾਲ ਗੱਲਬਾਤ ਕਰਦਿਆਂ ਰਵੀਸ਼ ਕੁਮਾਰ ਨੇ ਦੱਸਿਆ ਕਿ ਵਾਇਰਲ ਪੋਸਟ ਫ਼ਰਜ਼ੀ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਟਵੀਟ ਨਹੀਂ ਕੀਤਾ ਹੈ।

Result: False

Our Sources

Twitter/RavishKumar: https://twitter.com/ravishndtv/status/1490187587730182148

Direct Contact


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular