ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਕੀ ਦਿੱਲੀ ਦੇ ਰੋਹਿਣੀ 'ਚ CNG ਪੰਪ 'ਤੇ ਲੱਗੀ ਅੱਗ? ਵੀਡੀਓ ਗੁੰਮਰਾਹਕੁੰਨ...

ਕੀ ਦਿੱਲੀ ਦੇ ਰੋਹਿਣੀ ‘ਚ CNG ਪੰਪ ‘ਤੇ ਲੱਗੀ ਅੱਗ? ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਇੱਕ ਥਾਂ ਤੋਂ ਉੱਚੀਆਂ ਅੱਗ ਦੀਆਂ ਲਾਟਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਦਿੱਲੀ ਦੇ ਰੋਹਿਣੀ ਦਾ ਹੈ ਜਿਥੇ ਇੱਕ CNG ਪੰਪ ‘ਤੇ ਧਮਾਕੇ ਕਾਰਨ ਅੱਗ ਲੱਗ ਗਈ ਹੈ।

ਵੈਬ ਮੀਡੀਆ ਅਦਾਰਾ ‘ਲੁਧਿਆਣਾ ਟਾਈਮਜ਼’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਦਿੱਲੀ ਰੋਹਿਨੀ CNG ਪੰਪ ਤੇ ਹੋਇਆ ਜਬਰਦਸਤ ਧਮਾਕਾ।’

ਅਸੀਂ ਪਾਈਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਦਿੱਲੀ ਦੇ ਰੋਹਿਣੀ 'ਚ CNG ਪੰਪ 'ਤੇ ਲੱਗੀ ਅੱਗ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੁਝ ਕੀ ਵਰਡ ਸਰਚ ਦੇ ਜਰੀਏ ਵਾਇਰਲ ਵੀਡੀਓ ਨੂੰ ਲੈ ਕੇ ਸਰਚ ਸ਼ੁਰੂ ਕੀਤੀ।

ਟਵਿੱਟਰ ਤੇ ਕੁਝ ਕੀ ਵਰਡ ਸਰਚ ਦੇ ਜਰੀਏ ਲੱਭਣ ਤੇ ਸਾਨੂੰ ਦਿੱਲੀ ਪੁਲਿਸ ਦੁਆਰਾ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਦਿੱਲੀ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ,’ਵਾਇਰਲ ਹੋ ਰਹੀ ਵੀਡੀਓ ਰੋਹਿਣੀ ਦੇ CNG ਪੰਪ ‘ਚ ਲੱਗੀ ਅੱਗ ਦੀ ਨਹੀਂ ਸਗੋਂ ਇੱਕ ਪੰਡਾਲ ‘ਤੇ ਲੱਗੀ ਅੱਗ ਦਾ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।’

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰੋਹਿਣੀ ‘ਚ ਪੰਡਾਲ ਨੂੰ ਲੱਗੀ ਅੱਗ ਦੇ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਕਈ ਖਬਰਾਂ ਅਤੇ ਵੀਡੀਓਜ਼ ਮਿਲੀਆਂ। ਇਨ੍ਹਾਂ ਵੀਡੀਓ ਨੂੰ ਦੇਖਣ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ CNG ਪੰਪ ‘ਤੇ ਲੱਗੀ ਅੱਗ ਦਾ ਨਹੀਂ ਹੈ ਸਗੋਂ ਪੰਡਾਲ ਵਿੱਚ ਲੱਗੀ ਅੱਗ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਵੀਡੀਓ ਰਿਪੋਰਟ ਵਿਚ ਵੀ ਵੱਖਰੇ ਐਂਗਲ ਤੋਂ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।

ਦਿੱਲੀ ਦੇ ਰੋਹਿਣੀ ‘ਚ CNG ਪੰਪ ‘ਤੇ ਲੱਗੀ ਅੱਗ ਦੀ ਨਹੀਂ ਹੈ ਵਾਇਰਲ ਵੀਡੀਓ

ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੁਆਰਾ ਪ੍ਰਕਾਸ਼ਿਤ ਰਿਪੋਰਟ ਨੂੰ ਇਥੇ ਕਲਿਕ ਕਰਕੇ ਪੜ੍ਹ ਸਕਦੇ ਹੋ।

ਦਿੱਲੀ ਦੇ ਰੋਹਿਣੀ 'ਚ CNG ਪੰਪ 'ਤੇ ਲੱਗੀ ਅੱਗ
Courtesy: Dainik Jagran

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ CNG ਪੰਪ ‘ਤੇ ਲੱਗੀ ਅੱਗ ਦੀ ਨਹੀਂ ਹੈ ਸਗੋਂ ਰੋਹਿਨੀ ਵਿਖੇ ਇੱਕ ਵਿਆਹ ਦੇ ਪੰਡਾਲ ‘ਚ ਲੱਗੀ ਅੱਗ ਦਾ ਹੈ। ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result: Misleading content

Our Sources

Media report by NDTV
Media report by Dainik Jagran
Clarification by Delhi Police


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular