Fact Check
ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਕਾਰਫ ਪਾ ਆਮ ਆਦਮੀ ਪਾਰਟੀ ਦੀ ਕੀਤੀ ਹਿਮਾਇਤ? ਪੁਰਾਣੀ ਵੀਡੀਓ ਵਾਇਰਲ

Claim
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਜਿਸਨੇ ਆਪਣੇ ਦਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਕਾਰਫ ਪਾਇਆ ਹੋਇਆ ਹੈ ਉਸ ਨੂੰ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੀ ਹਿਮਾਇਤ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਲੋਕ ਸਭਾ ਚੋਣਾਂ 2024 ਨਾਲ ਜੋੜ ਕੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ
ਫੇਸਬੁੱਕ ਪੇਜ “ਰੰਗਲਾ ਪੰਜਾਬ” ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਝੰਡਾ ਅਕਾਲੀਆਂ ਦਾ, ਵੋਟ ਝਾੜੂ ਨੂੰ’

Fact
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਦਾਅਵੇ ਦੀ ਅਸੀਂ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਅਤੇ ਵੀਡੀਓ ਦੇ ਕੀ ਫਰੇਮ ਕੱਢ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ‘ਚ ਅਪਲੋਡ ਮਿਲਿਆ। ਫੇਸਬੁੱਕ ਪੇਜ “ਆਮ ਆਦਮੀ ਪਾਰਟੀ ਰਾਜੋਕੇ” ਨੇ ਇਸ ਵੀਡੀਓ ਨੂੰ 19 ਫਰਵਰੀ 2022 ਨੂੰ ਸਾਂਝਾ ਕਰਦਿਆਂ ਲਿਖਿਆ, “ਜਾਣਾ ਪੈਂਦਾ”
ਇਸੇ ਤਰ੍ਹਾਂ ਸਮਾਨ ਕੈਪਸ਼ਨ ਨਾਲ ਫੇਸਬੁੱਕ ਯੂਜ਼ਰ “Divesh Kitty Verma” ਨੇ ਵੀ ਇਹ ਵੀਡੀਓ 19 ਫਰਵਰੀ 2022 ਨੂੰ ਸਾਂਝਾ ਕੀਤਾ।
ਹਾਲਾਂਕਿ, ਅਸੀਂ ਇਹ ਸਪਸ਼ਟ ਨਹੀਂ ਕਰ ਸਕੇ ਹਾਂ ਕਿ ਇਹ ਵੀਡੀਓ ਕਿਥੋਂ ਦਾ ਹੈ ਪਰ ਇਹ ਸਪਸ਼ਟ ਹੈ ਕਿ ਇਹ ਵੀਡੀਓ ਪੁਰਾਣਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਹਾਲੀਆ ਲੋਕ ਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result- Missing Context
Our Sources
Facebook post uploaded by AAP Rajoke, Dated February 19, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।