ਵੀਰਵਾਰ, ਸਤੰਬਰ 29, 2022
ਵੀਰਵਾਰ, ਸਤੰਬਰ 29, 2022

HomeFact Checkਭਗਵੰਤ ਮਾਨ ਦੀ ਐਡੀਟਡ ਤਸਵੀਰ ਹੋਈ ਸੋਸ਼ਲ ਮੀਡੀਆ ਤੇ ਵਾਇਰਲ

ਭਗਵੰਤ ਮਾਨ ਦੀ ਐਡੀਟਡ ਤਸਵੀਰ ਹੋਈ ਸੋਸ਼ਲ ਮੀਡੀਆ ਤੇ ਵਾਇਰਲ

ਸੋਸ਼ਲ ਮੀਡੀਆ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਵੀਡੀਓ ਕਾਨਫਰੰਸ ਤੇ ਗੱਲ ਕਰਦੇ ਹੋਏ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਮੇਜ਼ ਦੇ ਉੱਤੇ ਸ਼ਰਾਬ ਦਾ ਗਲਾਸ ਦਿਖਾਈ ਦੇ ਰਿਹਾ ਹੈ ।ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ।

Fact Check/Verification

ਅਸੀਂ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਸੰਬੰਧਿਤ ਕਈ ਸੋਸ਼ਲ ਮੀਡੀਆ ਯੂਜ਼ਰ ਅਤੇ ਫੇਸਬੁੱਕ ਪੇਜਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਰੱਜਿਆ ਪਿਆ,ਕਹਿੰਦੇ ਕੰਮ ਸਵੇਰ ਦਾ ਈ ਸ਼ੁਰੂ ਆ ਤੇ ਹੁਣ 4 ਵੱਜਦੇ ਨੂੰ ਆਲਮ ਇਹ ਹੈ ਕਿ ਮੁਬਾਇਲ ਵੀ ਮਾਊਸ ਜਾਪਦਾ

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪੈਲਟਫਾਰਮ ਖਾਸ ਤੌਰ ਤੋਂ ਵਟਸਐਪ ਤੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਸਲ ਤਸਵੀਰ ਭਗਵੰਤ ਮਾਨ ਦੇ ਅਧਿਕਾਰਕ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਉੱਤੇ ਮਿਲੀ।ਅਸੀਂ ਪਾਇਆ ਕਿ ਅਸਲ ਤਸਵੀਰ ਦੇ ਵਿੱਚ ਕਿਤੇ ਵੀ ਸ਼ਰਾਬ ਨਹੀਂ ਦਿਖਾਈ ਦੇ ਰਹੀ ਹੈ।

ਸਰਚ ਦੇ ਦੌਰਾਨ ਸਾਨੂੰ ਕਈ ਪੋਸਟਾਂ ਮਿਲੀਆਂ ਜਿਸ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਅਤੇ ਫੋਟੋਸ਼ਾਪ ਦੱਸਿਆ ਗਿਆ।

ਤੁਸੀਂ ਹੇਠਾਂ ਦਿੱਤੀਆਂ ਗਈਆਂ ਦੋਵਾਂ ਤਸਵੀਰਾਂ ਦੇ ਵਿੱਚ ਅੰਤਰ ਸਾਫ ਦੇਖ ਸਕਦੇ ਹੋ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਭਗਵੰਤ ਮਾਨ ਦੀ ਤਸਵੀਰ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

Result:Manipulated

Sources

https://www.instagram.com/bhagwantmann1/?hl=en

https://www.facebook.com/BhagwantMann1/photos/a.2395349650509983/3560306920680911

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular