ਸੋਸ਼ਲ ਮੀਡੀਆ ਤੇ ਨਿਊਜ਼ ਪੇਪਰ ਦੀ ਕਲਿਪ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party ) ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ ਘੰਟੀ ਹੈ।

ਫੇਸਬੁੱਕ ਯੂਜ਼ਰ “ਮਨਜੀਤ ਸੰਧੂ” ਨੇ ਵਾਇਰਲ ਕਟਿੰਗ ਨੂੰ ਅਪਲੋਡ ਕਰਦਿਆਂ ਲਿਖਿਆ, “ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਲਗਾਤਾਰ ਘਟਣਾ ਖਤਰੇ ਦੀ ਘੰਟੀ।” ਮਨਜੀਤ ਸੰਧੂ ਦੀ ਪ੍ਰੋਫਾਈਲ ਖੰਗਾਲਣ ਤੇ ਅਸੀਂ ਪਾਇਆ ਕਿ ਮਨਜੀਤ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਿਕ ਫੇਸਬੁੱਕ ਪੇਜ਼ ਸ਼੍ਰੋਮਣੀ ਅਕਾਲੀ ਦਲ- ਸ਼ੁਤਰਾਣਾ ਨੇ ਵੀ ਇਸ ਵਾਇਰਲ ਕਲਿਪਿੰਗ ਨੂੰ ਸ਼ੇਅਰ ਕੀਤਾ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੀਡੀਓ ਅਤੇ ਸੰਦੇਸ਼ ਖੂਬ ਸ਼ੇਅਰ ਕੀਤੇ ਜਾ ਰਹੇ ਹਨ। ਹਾਲਾਂਕਿ, ਇਸ ਦੌਰਾਨ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਫਰਜ਼ੀ ਬਿਆਨ, ਸੰਦੇਸ਼, ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਚੁੱਕੀਆਂ ਹਨ ਜਿਸ ਨੂੰ ਲੈ ਕੇ Newschecker ਦੁਆਰਾ ਕੀਤੇ ਫੈਕਟ ਚੈਕ ਤੁਸੀਂ ਇਥੇ ਪੜ੍ਹ ਸਕਦੇ ਹੋ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜ੍ਹਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ , ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਖ਼ਬਰ ਸਾਨੂੰ ਇੰਟਰਨੈਟ ਤੇ ਮੌਜੂਦ ਮਿਲੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਗੌਰਤਲਬ ਹੈ ਕਿ, ਜੇਕਰ ਕਿਸੀ ਮੀਡਿਆ ਸੰਸਥਾਨ ਅਤੇ ਮੀਡੀਆ ਏਜੰਸੀ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਖ਼ਬਰ ਪ੍ਰਕਾਸ਼ਿਤ ਕੀਤੀ ਹੁੰਦੀ ਤਾਂ ਉਸ ਨੂੰ ਲੈ ਕੇ ਇੰਟਰਨੈੱਟ ਤੇ ਕੋਈ ਨਾ ਕੋਈ ਮੀਡੀਆ ਰਿਪੋਰਟ ਜ਼ਰੂਰ ਹੁੰਦੀ ਪਰ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਹੁਣ ਅਸੀਂ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਰਿਪੋਰਟ ਦੇ ਵਿੱਚ ਕਾਫੀ ਜ਼ਿਆਦਾ ਗਲਤੀਆਂ ਸਨ ਜੋ ਆਮ ਤੌਰ ਉੱਤੇ ਨਹੀਂ ਹੁੰਦੀਆਂ। ਇਸ ਦੇ ਨਾਲ ਹੀ ਵਾਇਰਲ ਹੋ ਰਹੀ ਪੋਸਟ ਦੇ ਵਿੱਚ ਕਿਸੀ ਵੀ ਅਖਬਾਰ ਦਾ ਜ਼ਿਕਰ ਨਹੀਂ ਕੀਤਾ ਹੋਇਆ ਸੀ।
ਅਸੀਂ ਇਹ ਵੀ ਪਾਇਆ ਕਿ ਵਾਇਰਲ ਪੋਸਟ ਦੇ ਵਿੱਚ ਅੱਖਰਾਂ ਦੇ ਵਿੱਚ ਕਾਫੀ ਅੰਤਰ ਸੀ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਅਖ਼ਬਾਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਤੁਸੀਂ ਨੀਚੇ ਤਸਵੀਰ ਦੇ ਵਿੱਚ ਅਖਬਾਰ ਦੀ ਕਟਿੰਗ ਵਿੱਚ ਗ਼ਲਤੀਆਂ ਨੂੰ ਦੇਖ ਸਕਦੇ ਹੋ।

ਅਸੀਂ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਪੰਜਾਬ ਆਮ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਦਿਗਵਿਜੇ ਧੰਜੂ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਅਤੇ ਗੁੰਮਰਾਹਕੁੰਨ ਹੈ ਜਿਸਨੂੰ ਫੋਟੋਸ਼ਾਪ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।
Our Sources
Direct Contact
Result: Fabricated News
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044