ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeFact Checkਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ Member Parliament ਸੰਜੇ ਸਿੰਘ ਦਾ ਕੀਤਾ...

ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ Member Parliament ਸੰਜੇ ਸਿੰਘ ਦਾ ਕੀਤਾ ਮੂੰਹ ਕਾਲਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ (Member Parliament) ਸੰਜੈ ਸਿੰਘ ਦੇ ਮੂੰਹ ਤੇ ਕਾਲਖ਼ ਪੋਤੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਅਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਕਾਲੀ ਸਿਆਹੀ ਮਲ ਦਿੱਤੀ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੇਮਕਰਨ ਤੋਂ ਫੇਸਬੁੱਕ ਪੇਜ ‘ਖੇਮਕਰਨ ਹਲਕਾ ਅਕਾਲੀ ਦਲ’ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਕਿਸਾਨਾਂ ਨੇ ਝਾੜੂ ਵਾਲਿਆਂ ਦਾ ਕੀਤਾ ਮੂੰਹ ਕਾਲਾ। ਸੰਜੇ ਸਿੰਘ ਤੇ ਹੋਰ ਆਪ ਲੀਡਰਾਂ ਦੇ ਮੂੰਹ ਤੇ ਮਲੀ ਕਾਲੀ ਸਿਆਹੀ।’

Member Parliament

ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification 


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਵਾਇਰਲ ਹੋ ਰਹੀ ਤਸਵੀਰਾਂ ਨੂੰ ਖੰਗਾਲਿਆ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸੂਰਜ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਨਾਮਵਰ ਮੀਡੀਆ ਏਜੰਸੀ ਇੰਡੀਅਨ ਐਕਸਪ੍ਰੈਸ ਦੁਆਰਾ ਅਕਤੂਬਰ 5,2020 ਨੂੰ ਪ੍ਰਕਾਸ਼ਿਤ ਇੱਕ ਲੇਖ ਦੇ ਵਿਚ ਮਿਲੀ। ਇੰਡੀਅਨ ਐਕਸਪ੍ਰੈੱਸ ਦੁਆਰਾ ਪ੍ਰਕਾਸ਼ਿਤ ਲੇਖ ਤੇ ਮੁਤਾਬਕ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਤੇ ਹਾਥਰਸ, ਉਤਰ ਪ੍ਰਦੇਸ਼ ਵਿਖੇ ਸਿਆਹੀ ਸੁੱਟੀ ਗਈ।

ਇਸ ਲੇਖ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ  ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਬੂਲ ਗੜ੍ਹੀ ਵਿਖੇ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਜਿੱਥੇ ਰਾਸ਼ਟਰੀ ਸਵਾਭੀਮਾਨ ਦਲ ਦੇ ਕਨਵੀਨਰ ਦੀਪਕ ਸ਼ਰਮਾ ਨੇ ਸੰਜੇ ਸਿੰਘ ਤੇ ਸਿਆਹੀ ਸੁੱਟ ਦਿੱਤੀ। 

ਇਸ ਮਾਮਲੇ ਨੂੰ ਲੈ ਕੇ ਅਸੀਂ ਪਾਇਆ ਕਿ ਨਾਮਵਰ ਮੀਡੀਆ ਏਜੰਸੀਆਂ ਨੇ ਇਸ ਨੂੰ ਲੈ ਕੇ ਲੇਖ ਪ੍ਰਕਾਸ਼ਤ ਕੀਤੇ ਸਨ। ‘ਪੰਜਾਬੀ ਜਾਗਰਣ’ ਦੀ ਰਿਪੋਰਟ ਦੇ ਮੁਤਾਬਕ ਹਾਥਰਸ ਵਿਖੇ ਪਹੁੰਚੇ ਆਪ ਨੇਤਾ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਰਾਜਿੰਦਰਪਾਲ ਗੌਤਮ ਵਿਧਾਇਕ ਰਾਖੀ ਬਿੜਲਾ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਵਾਹਨ ਤੇ ਬੂਲਗੜੀ ਪਿੰਡ ਲੈ ਗਏ ਜਿੱਥੇ ਪੀਡ਼ਤ ਪਰਿਵਾਰ ਨੂੰ ਮਿਲਣ ਦੇ ਮੁੜਦੇ ਸਮੇਂ ਸੰਜੇ ਸਿੰਘ ਬੈਰੀਕੇਡਿੰਗ ਤੇ ਮੀਡੀਆ ਨਾਲ ਗੱਲ ਕਰ ਰਹੇ ਹਨ ਅਤੇ ਉਸ ਵੇਲੇ ਰਾਸ਼ਟਰੀ ਸਵਾਭੀਮਾਨ ਦਲ ਦੀ ਦੀਪਕ ਸ਼ਰਮਾ ਨੇ ਉਨ੍ਹਾਂ ਤੇ ਸਿਆਹੀ ਸੁੱਟ ਦਿੱਤੀ।

Member Parliament ਸੰਜੇ ਸਿੰਘ ਤੇ ਹਾਥਰਸ ਵਿਖੇ ਸੁੱਟੀ ਸੀ ਸਿਆਹੀ

‘ਇੰਡੀਆ ਟੂਡੇ’ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਵੀ ਮਿਲੀਆਂ।

ਆਮ ਆਦਮੀ ਪਾਰਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੇ ਵੀ ਇਨ੍ਹਾਂ ਤਸਵੀਰਾਂ ਨੂੰ 5 ਅਕਤੂਬਰ 2020 ਨੂੰ ਅਪਲੋਡ ਕੀਤਾ ਸੀ।

ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਅਮਿਤ ਭਟਨਾਗਰ ਦੁਆਰਾ ਆਪਣੇ ਟਵਿੱਟਰ ਹੈਂਡਲ ਤੇ ਅਪਲੋਡ ਇਸ ਘਟਨਾ ਦੀ ਵੀਡੀਓ ਵੀ ਮਿਲੀ। ਵੀਡੀਓ ਦੇ ਵਿੱਚ ਵਿਅਕਤੀ ਨੂੰ ਆਪ ਨੇਤਾ ਸੰਜੇ ਸਿੰਘ ਤੇ ਸਿਆਹੀ ਸੁੱਟਦਿਆਂ ਦੇਖਿਆ ਜਾ ਸਕਦਾ ਹੈ। 

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ ਜਦੋਂ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਬੂਲ ਗੜ੍ਹੀ ਵਿਖੇ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਜਿੱਥੇ ਰਾਸ਼ਟਰੀ ਸਵਾਭੀਮਾਨ ਦਲ ਦੇ ਕਨਵੀਨਰ ਦੀਪਕ ਸ਼ਰਮਾ ਨੇ ਸੰਜੇ ਸਿੰਘ ਤੇ ਸਿਆਹੀ ਸੁੱਟ ਦਿੱਤੀ ਸੀ। ਵਾਇਰਲ ਹੋ ਰਹੀ ਤਸਵੀਰਾਂ ਦਾ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ।

Result: Misleading


Sources

https://www.punjabijagran.com/national/general-in-hathras-aap-leader-sanjay-singh-was-pelted-with-ink-8823200.html

https://twitter.com/AmilwithanL/status/1313056464643092480

https://indianexpress.com/article/india/hathras-sanjay-singh-ink-attack-6703889/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular