ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਕੀ ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ?...

ਕੀ ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ? ਪੁਰਾਣੀ ਖਬਰ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ

Fact
ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਨਵੰਬਰ ਦੀ ਹੈ। ਰਿਪੋਰਟ ਮੁਤਾਬਕ ਸਾਊਦੀ ਅਰਬ ਨੇ ਦੋ ਸਾਲ ਦੇ ਵਕਫੇ ਦੇ ਬਾਅਦ ਡਰੱਗ ਨਾਲ ਜੁੜੇ ਕੇਸ ਵਿਚ 10 ਦਿਨਾਂ ਵਿਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਸੋਸ਼ਲ ਮੀਡਿਆ ਤੇ ਇੱਕ ਗ੍ਰਾਫਿਕ ਖੂਬ ਵਾਇਰਲ ਹੋ ਰਿਹਾ ਹੈ ਹੈ ਜਿਸ ਦੇ ਮੁਤਾਬਕ ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕਲਮ ਕਰ ਦਿੱਤਾ ਗਿਆ। ਗ੍ਰਾਫਿਕ ਮੁਤਾਬਕ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ 10 ਦਿਨਾਂ ਵਿੱਚ 12 ਲੋਕਾਂ ਨੂੰ ਦਿੱਤੀ ਮੌਤ ਦੀ ਸਜ਼ਾ।

ਅਸੀਂ ਪਾਇਆ ਕਿ ਇਸ ਗ੍ਰਾਫਿਕ ਨੂੰ ਹਾਲੀਆ ਦੱਸਦਿਆਂ ਸ਼ੇਅਰ ਚੈਟ ਸਮੇਤ ਵੱਖ ਵੱਖ ਪਲੇਟਫਾਰਮਾਂ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ
Courtesy: Sharechat@jdsbullar

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਸਰਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਪੰਜਾਬੀ ਮੀਡਿਆ ਅਦਾਰਾ ‘ਡੈਲੀ ਪੋਸਟ ਪੰਜਾਬੀ’ ਦੁਆਰਾ ਨਵੰਬਰ 2022 ਵਿੱਚ ਪ੍ਰਕਾਸ਼ਿਤ ਰਿਪੋਰਟ ਮਿਲੀ।

ਰਿਪੋਰਟ ਦੇ ਮੁਤਾਬਕ, ਸਾਊਦੀ ਅਰਬ ਨੇ ਦੋ ਸਾਲ ਦੇ ਵਕਫੇ ਦੇ ਬਾਅਦ ਡਰੱਗ ਨਾਲ ਜੁੜੇ ਕੇਸ ਵਿਚ 10 ਦਿਨਾਂ ਵਿਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਆਦਾਤਰ ਲੋਕਾਂ ਦੇ ਸਿਰ ਤਲਵਾਰ ਨਾਲ ਕੱਟ ਦਿੱਤੇ ਗਏ ਹਨ। ਰਿਪੋਰਟ ਮੁਤਾਬਕ ਜਿਨ੍ਹਾਂ ਨੂੰ ਸਜ਼ਾ ਮਿਲੀ ਉਹ ਜ਼ਿਆਦਾਤਰ ਪ੍ਰਵਾਸੀ ਹਨ। ਇਸ ਵਿਚ ਪਾਕਿਸਤਾਨ, ਸੀਰੀਆ ਤੇ ਜਾਰਡਨ ਦੇ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ। ਸਾਰਿਆਂ ‘ਤੇ ਡਰੱਗਸ ਨਾਲ ਸਬੰਧਤ ਨਿਯਮ ਤੋੜਨ ਦਾ ਦੋਸ਼ ਲੱਗਾ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਕਈ ਮੀਡਿਆ ਅਦਾਰਿਆਂ ਦੁਆਰਾ ਸਾਊਦੀ ਅਰਬ ਵਿਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਉਣ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ,’ਸਾਊਦੀ ਅਰਬ ਨੇ 10 ਨਵੰਬਰ 2022 ਤੋਂ ਹੁਣ ਤੱਕ ਨਸ਼ੀਲੇ ਪਦਾਰਥਾਂ ਅਤੇ ਤਸ਼ੱਦਦ ਦੇ ਅਪਰਾਧਾਂ ਦੇ ਦੋਸ਼ੀ 17 ਲੋਕਾਂ ਨੂੰ ਫਾਂਸੀ ਦਿੱਤੀ ਹੈ, ਜਿਸ ਨਾਲ ਇਸ ਸਾਲ ਰਾਜ ਵਿੱਚ ਕੁੱਲ ਦਿੱਤੀ ਫਾਂਸੀ ਦੀ ਸਜ਼ਾ 144 ਹੋ ਗਈ ਹੈ।

ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ
Courtesy: Indian Express

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਦੇ ਬੁਲਾਰਾ ਐਲਿਜ਼ਾਬੈਥ ਥਰੋਸੇਲ ਨੇ ਕਿਹਾ ਕਿ ਸਾਊਦੀ ਅਰਬ ਵਿੱਚ ਇੱਕ ਸਾਲ ਵਿੱਚ ਮੌਤ ਦੀ ਸਜ਼ਾ ਦਾ ਇਹ ਰਿਕਾਰਡ ਉੱਚ ਪੱਧਰ ਹੈ। ਫਾਂਸੀ ਨੂੰ “ਬਹੁਤ ਹੀ ਅਫਸੋਸਜਨਕ” ਦੱਸਦੇ ਹੋਏ ਉਹਨਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਚਾਰ ਸੀਰੀਆਈ, ਤਿੰਨ ਪਾਕਿਸਤਾਨੀ, ਤਿੰਨ ਜਾਰਡਨ ਅਤੇ ਸੱਤ ਸਾਊਦੀ ਨਾਗਰਿਕ ਸ਼ਾਮਲ ਹਨ।

Conclusion

ਇਹ ਸੱਚ ਨਹੀਂ ਹੈ। ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਨਵੰਬਰ ਦੀ ਹੈ। ਰਿਪੋਰਟ ਮੁਤਾਬਕ ਸਾਊਦੀ ਅਰਬ ਨੇ ਦੋ ਸਾਲ ਦੇ ਵਕਫੇ ਦੇ ਬਾਅਦ ਡਰੱਗ ਨਾਲ ਜੁੜੇ ਕੇਸ ਵਿਚ 10 ਦਿਨਾਂ ਵਿਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

Result: Missing Context

Our Sources

Media report published by Daily Post Punjabi on November 22, 2022
Media report published by Indian Express on November 23, 2022

ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular