ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਕੀ ਵਿਆਹ ਦੇ ਮੌਕੇ ਇੱਕ ਦੂਜੇ ਨਾਲ ਲੜ ਪਏ ਲਾੜਾ ਲਾੜੀ? ਸਕ੍ਰਿਪਟਿਡ...

ਕੀ ਵਿਆਹ ਦੇ ਮੌਕੇ ਇੱਕ ਦੂਜੇ ਨਾਲ ਲੜ ਪਏ ਲਾੜਾ ਲਾੜੀ? ਸਕ੍ਰਿਪਟਿਡ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਨਵੇਂ ਵਿਆਹੇ ਜੋੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਵਿਆਹ ਦੇ ਮੌਕੇ ਦੋਵੇਂ ਇੱਕ-ਦੂਜੇ ਨੂੰ ਮਿਠਾਈ ਖਵਾਉਂਦੇ ਸਮੇਂ ਲੜ ਪੈਂਦੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡਿਆ ਯੂਜ਼ਰ ਅਸਲ ਘਟਨਾ ਸਮਝ ਕੇ ਸ਼ੇਅਰ ਕਰ ਰਹੇ ਹਨ।

ਵੈਬ ਮੀਡਿਆ ਚੈੱਨਲ ‘ਲੁਧਿਆਣਾ ਟਾਈਮਜ਼’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਲਾੜਾ ਅਤੇ ਲਾੜੀ ਹੋਏ ਥੱਪੜੋ-ਥੱਪੜੀ, ਵੀਡੀਓ ਹੋਈ ਵਾਇਰਲ, ਮਿਠਾਈ ਖੁਆਉਣ ਲੱਗਿਆਂ ਲਾੜੇ ਦਾ ਕਿਸੇ ਹੋਰ ਨਾਲ਼ ਗੱਲਬਾਤ ਕਰਨ ਤੋਂ ਵਿਗੜਿਆ ਮਾਮਲਾ।’ ਇਸ ਵੀਡੀਓ ਨੂੰ ਹੁਣ ਤਕ 21,000 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਦੇਖ ਚੁੱਕੇ ਹਨ।

ਇਸ ਦੇ ਨਾਲ ਹੀ ਕਈ ਹੋਰਨਾਂ ਸੋਸ਼ਲ ਮੀਡਿਆ ਯੂਜ਼ਰਾਂ ਨੇ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ। ਲੇਖਕ ਤਾਰਿਕ ਫਤਿਹ ਨੇ ਵੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ।

Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਵਿਆਹ ਦੇ ਮੌਕੇ ਇੱਕ ਦੂਜੇ ਨਾਲ ਲੜ ਪਏ ਲਾੜਾ ਲਾੜੀ
Courtesy: Facebook/BVlogsTV

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤੇ ਪੋਸਟ ਦੀ ਜਾਂਚ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਉੱਪਰ AVI Music ਦਾ ਲੋਗੋ ਵੇਖਿਆ ਜਾ ਸਕਦਾ ਹੈ। ਅਸੀਂ ਵੀਡੀਓ ਨੂੰ ਲੈ ਕੇ ‘AVI Music’ ਕੀ ਵਰਡ ਦੇ ਜਰੀਏ ਲੱਭਣਾ ਸ਼ੁਰੂ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਿਆਹ ਦੇ ਮੌਕੇ ਇੱਕ ਦੂਜੇ ਨਾਲ ਲੜ ਪਏ ਲਾੜਾ ਲਾੜੀ
Courtesy: Facebook/TarekFateh

ਸਰਚ ਦੇ ਦੌਰਾਨ ਸਾਨੂੰ AVI Music ਦੇ ਯੂਟਿਊਬ ਚੈਨਲ ‘ਤੇ ਅਪਲੋਡ ਮਿਲੀ। ਵੀਡੀਓ ਨੂੰ 5 ਅਪ੍ਰੈਲ 2022 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ ਇਹ ਇੱਕ ਸਕ੍ਰਿਪਟਿਡ ਵੀਡੀਓ ਹੈ। ਅਸੀਂ ਪਾਇਆ ਕਿ ਇਹ ਯੂਟਿਊਬ ਚੈੱਨਲ ਮੈਥਿਲੀ ਭਾਸ਼ਾ ਵਿਚ ਹਾਸ ਵੀਡੀਓ ਸ਼ੇਅਰ ਕਰਦਾ ਹੈ। ਇਸ ਅਕਾਊਂਟ ‘ਤੇ ਇਨ੍ਹਾਂ ਕਲਾਕਾਰਾਂ ਦੀ ਹੋਰ ਕਈ ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ।

ਸਕ੍ਰਿਪਟਿਡ ਵਿਆਹ ਦੀ ਵੀਡੀਓ ਵਾਇਰਲ

AVI Music ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ ਅਸਲ ਵੀਡੀਓ ‘ਚ ਵਾਇਰਲ ਵੀਡੀਓ ਦਾ ਦ੍ਰਿਸ਼ 2 ਮਿੰਟ 30 ਸਕਿੰਟ ਤੋਂ ਵੇਖਿਆ ਜਾ ਸਕਦਾ ਹੈ।

ਵਿਆਹ ਦੇ ਮੌਕੇ ਇੱਕ ਦੂਜੇ ਨਾਲ ਲੜ ਪਏ ਲਾੜਾ ਲਾੜੀ
Courtesy: YouTube/AVIMusic

ਅਸੀਂ ਵੀਡੀਓ ਬਣਾਉਣ ਵਾਲੀ ਟੀਮ ਨੂੰ ਸੰਪਰਕ ਕੀਤਾ। ਹਾਲਾਂਕਿ, ਸਾਡਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਿਡ ਹੈ। ਇਹ ਵੀਡੀਓ ਮੈਥਿਲੀ ਹਾਸ ਕਲਾਕਾਰਾਂ ਦੁਆਰਾ ਮਨੋਰੰਜਨ ਲਈ ਬਣਾਇਆ ਗਿਆ ਹੈ।

Result: Missing Context/False Context

Our Sources

YouTube post by AVI Music
AVI Music YouTube channel

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular