ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਸਿੱਖ ਫ਼ਾਰ ਜਸਟਿਸ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਵਾਲੇ ਲੈਟਰ...

ਸਿੱਖ ਫ਼ਾਰ ਜਸਟਿਸ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਵਾਲੇ ਲੈਟਰ ਨੂੰ ਦੱਸਿਆ ਫਰਜ਼ੀ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਭਾਰਤ ਵਿਚ ਬੈਨ ਸੰਸਥਾ ‘ਸਿੱਖ ਫ਼ਾਰ ਜਸਟਿਸ’ ਦੇ ਨਾਂਅ ਤੋਂ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਸਿੱਖ ਫ਼ਾਰ ਜਸਟਿਸ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਲੈਟਰ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ‘ਦਰਸ਼ਨ ਬਰਾੜ’ ਨੇ ਵਾਇਰਲ ਹੋ ਰਹੇ ਲੈਟਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਲਉ ਹੋ ਗਿਆ ਉਹ ਹੀ ਜਿਸ ਦੀ ਸ਼ੰਕਾ ਸੀ । ਸਿੱਖ ਫਾਰ ਜਸਟਿਸ ਨੇ ਕੀਤੀ ਆਮ ਆਦਮੀ ਪਾਰਟੀ ਦੀ ਮਦਦ।’

ਸਿੱਖ ਫ਼ਾਰ ਜਸਟਿਸ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਲੈਟਰ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Courtesy: Facebook/DarshanBrar

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਲੈਟਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਿੱਖ ਫ਼ਾਰ ਜਸਟਿਸ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਲੈਟਰ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Courtesy: Facebook/SurinderKaur

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। Newschecker ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਦਾ ਫੈਕਟ ਕਰ ਚੁੱਕੀ ਹੈ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਲੈਟਰ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਕੀ ਵਰਡ ਸਰਚ ਜਰੀਏ ਵਾਇਰਲ ਹੋ ਰਹੇ ਲੈਟਰ ਨੂੰ ਲੈ ਕੇ ਅਧਿਕਾਰਿਕ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਖਬਰ ਦੀ ਪੁਸ਼ਟੀ ਕਰਦੀ ਕੋਈ ਖਬਰ ਸਾਨੂੰ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਵਾਇਰਲ ਹੋ ਰਹੇ ਲੈਟਰ ਨੂੰ ਲੈ ਕੇ ਟਵਿੱਟਰ ਤੇ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਜੀ ਨਿਊਜ਼ ਦੇ ਪੱਤਰਕਾਰ ਸ਼ਿਵਾਂਕ ਮਿਸ਼ਰਾ ਦਾ ਟਵੀਟ ਮਿਲਿਆ। ਟਵਿੱਟਰ ਵਿੱਚ ਸਾਨੂੰ ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਲੈਟਰ ਨੂੰ ਲੈ ਕੇ ਵੀਡੀਓ ਸਪਸ਼ਟੀਕਰਨ ਮਿਲਿਆ। ਗੁਰਪਤਵੰਤ ਸਿੰਘ ਪੰਨੂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਪੰਨੂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਇਸ ਲੈਟਰ ਨੂੰ ਫਰਜ਼ੀ ਦੱਸਿਆ ਅਤੇ ਆਮ ਆਦਮੀ ਪਾਰਟੀ ਦੀ ਚਾਲ ਦੱਸੀ। ਪੰਨੂ ਨੇ ਕਿਹਾ ਕਿ ਸਿੱਖ ਫ਼ਾਰ ਜਸਟਿਸ ਵੱਲੋਂ ਅਜਿਹਾ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਸੰਸਥਾ ਪੰਜਾਬ ਚੋਣਾਂ 2022 ਨੂੰ ਲੈ ਕੇ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰ ਰਹੀ ਹੈ।

ਸਿੱਖ ਫ਼ਾਰ ਜਸਟਿਸ ਨੇ ਦਿੱਤਾ ਸਪਸ਼ਟੀਕਰਨ

ਅਸੀਂ ਇੰਸਟਾਗ੍ਰਾਮ ਤੇ ਵਾਇਰਲ ਹੋ ਰਹੇ ਲੈਟਰ ਨੂੰ ਲੈ ਕੇ ਸਿੱਖ ਫ਼ਾਰ ਜਸਟਿਸ ਦੀ ਪ੍ਰੋਫਾਈਲ ਨੂੰ ਖੰਗਾਲਿਆ ਪਰ ਭਾਰਤ ਵਿੱਚ ਇਹ ਪ੍ਰੋਫਾਈਲ ਦੇ ਬੈਨ ਹੋਣ ਕਰਕੇ ਅਸੀਂ ਇਸ ਪ੍ਰੋਫਾਈਲ ਨੂੰ ਖੋਲ ਨਾ ਸਕੇ। ਹਾਲਾਂਕਿ ਇਹ ਪ੍ਰੋਫਾਈਲ ਬਾਹਰਲੇ ਮੁਲਕ ਵਿੱਚ ਬੈਨ ਨਹੀਂ ਹੈ। Newschecker ਨੇ ਸਿੱਖ ਫ਼ਾਰ ਜਸਟਿਸ ਵਲੋਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਇੰਸਟਾਗ੍ਰਾਮ ਤੇ ਜਾਰੀ ਕੀਤੇ ਗਏ ਸਪਸ਼ਟੀਕਰਨ ਦਾ ਸਕ੍ਰੀਨਸ਼ਾਟ ਪ੍ਰਾਪਤ ਕੀਤਾ।

Courtesy: Instagram/SFJ

Courtesy: Instagram/SFJ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਲੈਟਰ ਫਰਜ਼ੀ ਹੈ। ਸਿੱਖ ਫ਼ਾਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਵਾਇਰਲ ਲੈਟਰ ਨੂੰ ਫਰਜ਼ੀ ਦੱਸਿਆ ਹੈ।

Result: Fabricated News/ False

Our Sources

Twitter/ShivankMishra: https://twitter.com/shivank_8mishra/status/1494370291446796307

Instagram/SFJ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular