ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਫਤਿਹਗੜ੍ਹ ਸਾਹਿਬ ਸ਼ਹੀਦੀ ਕੰਧ ਨੂੰ ਤੋੜਿਆ ਜਾ ਰਿਹਾ ਹੈ? SGPC ਨੇ ਦਾਅਵੇ...

ਫਤਿਹਗੜ੍ਹ ਸਾਹਿਬ ਸ਼ਹੀਦੀ ਕੰਧ ਨੂੰ ਤੋੜਿਆ ਜਾ ਰਿਹਾ ਹੈ? SGPC ਨੇ ਦਾਅਵੇ ਨੂੰ ਫਰਜ਼ੀ ਦੱਸਿਆ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਕਾਰ ਸੇਵਾ ਕਰਨ ਵਾਲੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਅਸਥਾਨ ਸ਼ਹੀਦੀ ਕੰਧ ਤੋੜਨ ਜਾ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੋਟੇ ਸਾਹਿਬਜਾਦਿਆਂ ਵਾਲੀ ਕੰਧ ਵਾਲੀ ਜਗ੍ਹਾ ਖਾਲੀ ਕਰਵਾ ਲਈ ਗਈ ਹੈ।

ਫੇਸਬੁੱਕ ਪੇਜ ‘ਸੱਚ ਬੋਲਣਾ ਮਨਾ ਹੈ’ ਨੇ ਵਾਇਰਲ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,’ਸੰਗਤ ਜੀ ਪਤਾ ਲੱਗਿਆ ਹੈ ਕਾਰ ਸੇਵਾ ਵਾਲੇ ਬਾਬੇ ਠੰਡੇ ਬੁਰਜ ਤੋਂ ਬਾਅਦ ਹੁਣ ਸਹੀਦੀ ਕੰਧ ਵੀ ਤੋੜਨ ਜਾ ਰਹੇ ਆ । ਸਾਹਿਬਜ਼ਾਦਿਆਂ ਵਾਲੀ ਕੰਧ ਵਾਲੀ ਜਗਾ ਖਾਲੀ ਕਰਵਾ ਲਈ ਗਈ ਆ।’

ਫਤਿਹਗੜ੍ਹ ਸਾਹਿਬ ਸ਼ਹੀਦੀ ਕੰਧ ਨੂੰ ਤੋੜਿਆ ਜਾ ਰਿਹਾ ਹੈ

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਮਾਮਲੇ ਸਬੰਧੀ ਕੀਵਰਡ ਸਰਚ ਕੀਤਾ। ਸਾਨੂੰ ਇਸ ਦਾਅਵੇ ਨੂੰ ਲੈ ਕੇ X ਪਲੇਟਫਾਰਮ ‘ਤੇ SGPC ਵੱਲੋਂ ਦਾਅਵੇ ਦਾ ਖੰਡਨ ਕਰਦਿਆਂ ਟਵੀਟ ਮਿਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

SGPC ਨੇ 17 ਅਕਤੂਬਰ 2023 ਨੂੰ ਇਸ ਦਾਅਵੇ ਦਾ ਖੰਡਨ ਕਰਦਿਆਂ ਲਿਖਿਆ, “ਸੰਗਤ ਜੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਇਸ ਪੋਸਟ ਵਿੱਚ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਕੰਧ ਸਬੰਧੀ ਜਾਣਕਾਰੀ ਝੂਠੀ ਹੈ। ਅਜਿਹੀਆਂ ਪੋਸਟਾਂ ਅਕਸਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ। ਇਸ ਪੋਸਟ ਵਿੱਚ ਲਗਾਈ ਤਸਵੀਰ ਪੁਰਾਣੀ ਹੈ, ਜੋ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਨਹੀਂ ਹੈ। ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਉਸੇ ਤਰ੍ਹਾਂ ਸੁਰੱਖਿਅਤ ਹੈ ਤੇ ਰਹਿੰਦੇ ਸਮੇਂ ਤੱਕ ਰਹੇਗੀ।”

ਸਰਚ ਦੌਰਾਨ ਸਾਨੂੰ SGPC ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਇਸ ਮਾਮਲੇ ਸਬੰਧੀ ਵੀਡੀਓ ਵੀ ਮਿਲਿਆ। ਐਸਜੀਪੀਸੀ ਦੇ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਗੁਰਦੁਆਰਾ ਸ਼੍ਰੀ ਫਤਿਗੜ੍ਹ ਸਾਹਿਬ ਦੀ ਸ਼ਹੀਦੀ ਕੰਧ ਸਬੰਧੀ ਵਾਇਰਲ ਹੋ ਰਹੀ ਜਾਣਕਾਰੀ ਝੂਠੀ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੰਧ ਨੂੰ ਤੋੜੇ ਜਾਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। SGPC ਨੇ ਵਾਇਰਲ ਨੂੰ ਫਰਜ਼ੀ ਦੱਸਦਿਆਂ ਦਾਅਵੇ ਦਾ ਖੰਡਨ ਕੀਤਾ ਹੈ।

Result- False

Our Sources

Twitter post by SGPC on October 17, 2023
Statement by SGPC on October 17, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular