Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਵਿਅਕਤੀ ਨੂੰ ਸਿੱਖ ਨੌਜਵਾਨ ਨਾਲ ਬਦਸਲੂਕੀ ਕਰਦਿਆਂ ਅਤੇ ਉਸ ਦੀ ਦਸਤਾਰ ਨੂੰ ਥੱਪੜ ਮਾਰਕੇ ਮਾਰ ਕੇ ਉਤਾਰਦੀਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਪੁਤਲੀਘਰ ਵਾਰਡ ਨੰਬਰ 2 ਦੀ ਹੈ ਜਿੱਥੇ ਦੇ ਨਿਗਮ ਪਾਰਸ਼ਦ ਪਵਨ ਚੋਧਰੀ ਨੇ ਇੱਕ ਸਿੱਖ ਨੌਜਵਾਨ ਨਾਲ ਬਦਸਲੂਕੀ ਕੀਤੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਪੰਜਾਬ ਚੋਣਾਂ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Harmeet Singh Pinka ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਇਹ ਵਿਡਿਓ ਪੰਜਾਬ ਦੇ ਪੁਤਲੀਘਰ, ਵਾਰਡ ਨੰਬਰ 2 ਦੱਸੀਂ ਜਾ ਰਹੀ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ, ਤੇ ਇਹ ਜੋ ਸਿੱਖ ਬੱਚੇ ਦੀ ਦਸਤਾਰ ਉਤਾਰ ਰਿਹਾ ਹੈ ਪਵਨ ਚੋਧਰੀ ਦਾ ਪੁੱਤਰ ਹੈ ਜਿਸ ਦੀ ਬਦਮਾਸ਼ੀ ਦੇ ਚਰਚੇ, ਪੰਜਾਬ ਦੀਆਂ ਜੱਥੇਬੰਦੀਆਂ ਨੂੰ ਅਪੀਲ ਕਰੋ ਕਾਰਵਾਈ ਇਸ ਤੇ ਜੋ ਇਸ ਬੱਚੇ ਨਾਲ, ਬਦਸਲੂਕੀ ਕਰ ਰਿਹਾ ਹੈ’
Crowd tangle ਦੇ ਡਾਟਾ ਦੇ ਮੁਤਾਬਕ ਵੀ ਇਸ ਪੋਸਟ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੀ ਵਰਡ ਸਰਚ ਜਰੀਏ ਵਾਇਰਲ ਵੀਡੀਓ ਨੂੰ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਇੱਕ ਵੀਡੀਓ ਮਿਲਿਆ ਜਿਸ ਵਿਚ ਆਗੂ ‘Parmjit Singh Akali’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਪੁਰਾਣਾ ਦੱਸਿਆ। ਵੀਡੀਓ ਵਿਚ ਪਰਮਜਤੀ ਸਿੰਘ ਅਕਾਲੀ ਨਾਲ ਵੀਡੀਓ ਵਿਚ ਦਿੱਸ ਰਹੇ ਸਿੱਖ ਮੁੰਡੇ ਦੇ ਪਿਤਾ ਜੀ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਪਰਮਜੀਤ ਨੇ ਲਿਖਿਆ,’ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ 3 ਸਾਲ ਪਹਿਲਾ ਦਾ ਜੋ ਮਸਲਾ ਕਿਸੇ ਨੇ ਸ਼ਰਾਰਤ ਕਰਕੇ ਦੁਬਾਰਾ ਛੇੜ ਦਿਤਾ ਸੀ ਸੇਵਾਦਾਰਾਂ ਵਲੋ ਨਬੇੜ ਦਿਤਾ ਗਿਆ ਹੈ ਬੇਨਤੀ ਕਿਸੇ ਵੀ ਮਸਲੇ ਨੂੰ ਸ਼ੋਸ਼ਲ ਮੀਡੀਆ ਤੇ ਪਾਉਣ ਤੋ ਪਹਿਲਾ ਜਾਂਚ ਕਰ ਲਿਆ ਕਰੋ ਜੀ।
ਅੰਮ੍ਰਿਤਸਰ ਸਾਹਿਬ ਪੁਤਲੀਘਰ ਵਾਰਡ ਨੰਬਰ 2 ਦੇ ਪਵਨ ਚੌਧਰੀ ਨਾਮ ਦੇ ਵਲੋਂ ਬੰਦੇ ਝਗੜੇ ਦੇ ਸਮੇ ਜੋ ਇਕ ਨੌਜਵਾਨ ਜਿਸਦਾ ਨਾਮ ਪਵਨਰਾਜਬੀਰ ਸਿੰਘ ਦੀ ਦਸਤਾਰ ਲਾਹੀ ਗਈ ਸੀ ਉਹ ਮਸਲਾ 3 ਸਾਲ ਪੁਰਾਣਾ ਹੈ ਅਸੀਂ ਅੱਜ ਮੌਕੇ ਤੇ ਪਹੁੰਚੇ ਹਾਂ ਉਸ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਉੱਡਣਾ ਨੇ ਸਾਰੀ ਜਾਨਕਰੀ ਦਿਤੀ ਹੈ ਕੇ 3 ਸਾਲ ਪਹਿਲਾਂ ਇਹ ਮਸਲਾ ਹੱਲ ਹੋ ਚੁੱਕਾ ਹੈ ਅਤੇ ਦੋਸ਼ੀ ਧਿਰ ਵਲੋਂ ਮਾਫ਼ੀ ਮੰਗ ਲਈ ਗਈ ਸੀ ਅਤੇ ਇਨਾ ਵਲੋਂ ਮਾਫ਼ੀ ਦੇ ਦਿਤੀ ਗਈ ਸੀ ਸੰਗਤ ਨੂੰ ਬੇਨਤੀ ਹੈ ਕੇ ਇਸ ਪੁਰਾਣੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਨਾ ਕੀਤਾ ਜਾਵੇ ਜੀ ਧੰਨਵਾਦ।’
ਵੀਡੀਓ ਦੇ ਵਿੱਚ ਸਾਨੂੰ ਪੀੜਿਤ ਲੜਕੇ ਦੇ ਪਿਤਾ ਦਾ ਬਿਆਨ ਵੀ ਮਿਲਿਆ। ਉਹਨਾਂ ਨੇ ਦੱਸਿਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ ਤੇ ਵੀਡੀਓ ਦੇ ਵਾਇਰਲ ਹੋਣ ਵਾਲੇ ਦਿਨ ਹੀ ਕੌਂਸਲਰ ਦੇ ਮੁੰਡੇ ਪਵਨ ਚੋਧਰੀ ਨੇ ਮਾਫੀ ਮੰਗ ਲਈ ਸੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਲ ਪੱਤਰਕਾਰ ਸਰਵਣ ਸਿੰਘ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਪੁਰਾਣਾ ਹੈ। ਉਹਨਾਂ ਨੇ ਦੱਸਿਆ ਕਿ ਇਹ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਸੀ ਜਿਸ ਤੇ ਪਵਨ ਚੋਧਰੀ ਨੇ ਸਿੱਖ ਨੌਜਵਾਨ ਪਵਨਰਾਜਬੀਰ ਸਿੰਘ ਦੇ ਨਾਲ ਮਾਰ ਕੁਟਾਈ ਕੀਤੀ। ਹਾਲਾਂਕਿ, ਇਸ ਮਾਮਲੇ ਵਿਚ ਥੱਪੜ ਮਾਰਨ ਵਾਲੇ ਵਿਅਕਤੀ ਨੇ ਮਾਫੀ ਮੰਗ ਲਈ ਸੀ ਅਤੇ ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।’
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ 3 ਸਾਲ ਪੁਰਾਣੀ ਹੈ ਜਦੋਂ ਕੌਂਸਲਰ ਸੁਰਿੰਦਰ ਚੋਧਰੀ ਦੇ ਬੇਟੇ ਪਵਨ ਚੋਧਰੀ ਨੇ ਸਿੱਖ ਨੌਜਵਾਨ ਨਾਲ ਕੁੱਟ ਮਾਰ ਕੀਤੀ ਸੀ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result: Misleading
Our Sources
Facebook/ParamjitSinghAkali: https://www.facebook.com/ParmjitSinghAkali84/videos/1144253139655466/
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.