Fact Check
ਸਿੱਖ ਕੀਰਤਨੀਆਂ ਦਾ ਪੁਰਾਣਾ ਵੀਡੀਓ ਅਯੁੱਧਿਆ ਨਾਲ ਜੋੜਕੇ ਹੋਇਆ ਵਾਇਰਲ

Claim
ਅਯੁੱਧਿਆ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਭਗਵਾਨ ਰਾਮ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ
Fact
ਵਾਇਰਲ ਵੀਡੀਓ ਅਯੁੱਧਿਆ ਦਾ ਨਹੀਂ ਹੈ ਅਤੇ ਕਰੀਬ 5 ਸਾਲ ਪੁਰਾਣਾ ਹੈ।
22 ਜਨਵਰੀ ਨੂੰ ਅਯੁੱਧਿਆ ‘ਚ ਬਣੇ ਰਾਮ ਮੰਦਰ ‘ਚ ਭਗਵਾਨ ਰਾਮ ਦੀ ਮੂਰਤੀ ਦੀ ਰਸਮ ਅਦਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਭੂਮਿਕਾ ਨਿਭਾਈ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਫਿਲਮ, ਸਾਹਿਤ, ਧਰਮ, ਖੇਡਾਂ ਅਤੇ ਹੋਰ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸਿੱਖ ਕੀਰਤਨੀਆਂ ਦੀ ਗੁਰਬਾਣੀ ਦਾ ਗਾਇਨ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਅਯੁੱਧਿਆ ‘ਚ ਰਾਮ ਕੀ ਪੌੜੀ ‘ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਭਗਵਾਨ ਰਾਮ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਸੀ।
ਵਾਇਰਲ ਵੀਡੀਓ ਵਿੱਚ ਗੁਰਬਾਣੀ ਦਾ ਗਾਇਨ ਕਰਦਿਆਂ ਜਾਪ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਉਪਰਲੇ ਹਿੱਸੇ ਵਿੱਚ ਇੱਕ ਟੈਕਸਟ ਵੀ ਮੌਜੂਦ ਹੈ, ਜਿਸ ਵਿੱਚ ਲਿਖਿਆ ਹੈ “ਬੋਲੋ ਰਾਮ ਬੋਲੋ ਰਾਮ ਜੈ ਸ਼੍ਰੀ ਰਾਮ”।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਨਿਊਜ਼ਚੈਕਰ ਨੇ ਵਾਇਰਲ ਦਾਅਵੇ ਦੀ ਜਾਂਚ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਕੀ ਵਰਡ ਸਰਚ ਕੀਤੀ। ਸਾਨੂੰ ਸਿੱਖ ਕੀਰਤਨੀ ਮਨਪ੍ਰੀਤ ਸਿੰਘ ਕਾਨਪੁਰੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ 8 ਅਪ੍ਰੈਲ 2020 ਨੂੰ ਪ੍ਰੀਮੀਅਰ ਕੀਤਾ ਗਿਆ ਇੱਕ ਵੀਡੀਓ ਮਿਲਿਆ।

ਕਰੀਬ 1 ਘੰਟਾ 44 ਮਿੰਟ ਦੇ ਇਸ ਵੀਡੀਓ ਵਿੱਚ ਸਾਨੂੰ ਕਰੀਬ 40 ਮਿੰਟ 15 ਸੈਕਿੰਡ ਤੇ ਉਹ ਹਿੱਸਾ ਮਿਲਿਆ ਜੋ ਵਾਇਰਲ ਵੀਡੀਓ ਵਿੱਚ ਮੌਜੂਦ ਹੈ।

ਜਾਂਚ ਦੌਰਾਨ, ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਪਾਇਆ ਕਿ ਪ੍ਰੋਗਰਾਮ, ਇਸਦੇ ਸਥਾਨ ਅਤੇ ਮਿਤੀ ਬਾਰੇ ਜਾਣਕਾਰੀ ਵੀਡੀਓ ਦੇ ਹੇਠਾਂ ਦਿੱਤੀ ਗਈ ਹੈ। ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਸਿੱਖ ਜਥੇ ‘ਅਖੰਡ ਕੀਰਤਨੀ ਜਥੇ’ ਦਾ ਸਾਲਾਨਾ ਸੰਮੇਲਨ 20 ਤੋਂ 24 ਫਰਵਰੀ 2019 ਨੂੰ ਮੁੰਬਈ ਵਿਖੇ ਕਰਵਾਇਆ ਗਿਆ ਸੀ। ਇਸ ਦੌਰਾਨ 24 ਫਰਵਰੀ 2019 ਨੂੰ ਸਿੱਖ ਕੀਰਤਨੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਇਹ ਕੀਰਤਨ ਕੀਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਾਨੂੰ ਅਖੰਡ ਕੀਰਤਨੀ ਜਥੇ ਦੇ ਅਧਿਕਾਰਤ ਯੂਟਿਊਬ ਖਾਤੇ ਤੋਂ 24 ਫਰਵਰੀ 2019 ਨੂੰ ਅਪਲੋਡ ਕੀਤੇ ਗਏ ਇਸ ਪ੍ਰੋਗਰਾਮ ਦੀ ਇੱਕ ਵੀਡੀਓ ਮਿਲੀ। ਇਸ ਵੀਡਿਓ ਵਿੱਚ ਵੀ 40 ਮਿੰਟ 15 ਸੈਕਿੰਡ ਦੀ ਵਾਇਰਲ ਵੀਡੀਓ ਵਿੱਚ ਮੌਜੂਦ ਦ੍ਰਿਸ਼ ਸੁਣੇ ਜਾ ਸਕਦੇ ਹਨ।

ਅਸੀਂ ਸਿੱਖ ਕੀਰਤਨੀ ਅਤੇ ਪ੍ਰਚਾਰਕ ਮਨਪ੍ਰੀਤ ਸਿੰਘ ਕਾਨਪੁਰੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਜਵਾਬ ਆਉਣ ‘ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਵੀਡੀਓ ਅਯੁੱਧਿਆ ਦਾ ਨਹੀਂ ਹੈ ਅਤੇ ਕਰੀਬ 5 ਸਾਲ ਪੁਰਾਣਾ ਹੈ।
Result: Missing Context
Our Sources
Video Uploaded by Bhai Manpreet Singh Kanpuri Youtube Channel on 8th April 2020
Video Uploaded by AKJ.Org Youtube Channel on 24th Feb 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।