ਸੋਮਵਾਰ, ਦਸੰਬਰ 23, 2024
ਸੋਮਵਾਰ, ਦਸੰਬਰ 23, 2024

HomeFact CheckPoliticsਕੀ ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ? ਵਿਧਾਨਸਭਾ ਚੋਣਾਂ ਦੀ ਵੀਡੀਓ...

ਕੀ ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ? ਵਿਧਾਨਸਭਾ ਚੋਣਾਂ ਦੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ

Fact
ਵਾਇਰਲ ਹੋ ਰਿਹਾ ਵੀਡੀਓ ਫਰਵਰੀ 2022 ਦਾ ਹੈ ਜਦੋਂ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਸੀ। ਵੀਡੀਓ ਨੂੰ ਜਲੰਧਰ ਜਿਮਨੀ ਚੋਣਾਂ ਨਾਲ ਜੋੜਕੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਲੋਕ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਚੋਣ ਪ੍ਰਚਾਰ ਦੌਰਾਨ ਸਿੱਖ ਜਥੇਬੰਦੀਆਂ ਨੇ ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ ਅਤੇ ਕਾਲੇ ਝੰਡੇ ਦਿਖਾਏ।

ਫੇਸਬੁੱਕ ਯੂਜ਼ਰ ਖੁਸ਼ੀ ਦੰਦਵਾਲ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, ‘ਸਿੱਖ ਜੱਥੇਬੰਦੀਆਂ ਨੇ ਭਜਾਇਆ ਭਗਵੰਤ ਮਾਨ’

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਮਾਮਲੇ ਨੂੰ ਲੈ ਕੇ ਫੇਸਬੁੱਕ ਪੇਜ ‘ਆਪ ਪਾਰਟੀ ਪਾਪ ਪਾਰਟੀ‘ ਦੁਆਰਾ ਵਾਇਰਲ ਹੋ ਰਹੀ ਵੀਡੀਓ ਪਿਛਲੇ ਸਾਲ ਫਰਵਰੀ ਵਿੱਚ ਅਪਲੋਡ ਮਿਲੀ। ਫਰਵਰੀ 15, 2022 ਨੂੰ ਅਪਲੋਡ ਵੀਡੀਓ ਦੇ ਨਾਲ ਕੈਪਸ਼ਨ ਦਿੱਤਾ ਗਿਆ ਸੀ,’ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਰੋਕਣ ਵਾਲੇ ਕੇਜਰੀਵਾਲ ਦੇ ਚਮਚੇ ਭਗਵੰਤ ਮਾਨ ਨੂੰ ਤਲਵੰਡੀ ਸਾਬੋ ਪਹੁੰਚਣ ਤੇ ਸਿੱਖ ਜੱਥੇਬੰਦੀਆਂ ਨੇ ਭਜਾਇਆ ਦਿਖਾਈਆਂ ਕਾਲੀਆਂ ਝੰਡੀਆਂ, ਗੱਡੀ ਭਜਾ ਕੇ ਭੱਜਿਆ।

ਇਸ ਦੇ ਨਾਲ ਹੀ ਸਾਨੂੰ ਵਾਇਰਲ ਵੀਡੀਓ ਇੱਕ ਹੋਰ ਫੇਸਬੁੱਕ ਪੇਜ ‘ਜੱਟਬੀਲਾਇਕ’ ਦੁਆਰਾ ਵੀ ਫਰਵਰੀ 2022 ਦੇ ਵਿੱਚ ਅਪਲੋਡ ਮਿਲੀ। ਗੋਰਤਲਬ ਹੈ ਕਿ ਪਿਛਲੇ ਸਾਲ ਪੰਜਾਬ ਦੀਆਂ ਵਿਧਾਨਸਭਾ ਚੋਣਾਂ ਹੋਈਆਂ ਸਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ।

ਅਸੀਂ ਮਾਮਲੇ ਨੂੰ ਲੈ ਕੇ ਨਿਊਜ਼ ਸਰਚ ਕਰਨਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਪੰਜਾਬੀ ਜਾਗਰਣ ਦੁਆਰਾ ਫਰਵਰੀ 16, 2022 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ,’ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਦੇ ਮਸਲੇ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਅੱਜ ਤਲਵੰਡੀ ਸਾਬੋ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਮਾਰਚ ਕੱਢਦਿਆਂ ਸ਼ਹਿਰ ਦੇ ਦੌਰੇ ਤੇ ਪੁੱਜੇ ਭਗਵੰਤ ਮਾਨ ਨੂੰ ਵੀ ਕਾਲੀਆਂ ਝੰਡੀਆਂ ਦਿਖਾਈਆਂ ਜਿਸ ਕਾਰਣ ਸਥਿੱਤੀ ਕਾਫੀ ਤਣਾਅਪੂਰਨ ਬਣੀ ਰਹੀ।

 ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ
Courtesy: Punjabi Jagran

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਫਰਵਰੀ 2022 ਦਾ ਹੈ ਜਦੋਂ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਸੀ। ਵੀਡੀਓ ਨੂੰ ਜਲੰਧਰ ਜਿਮਨੀ ਚੋਣਾਂ ਨਾਲ ਜੋੜਕੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।

Result: Missing Context

Our Sources

Video uploaded by Aap Party Paap Party on February 16, 2022
Video uploaded by JattBLike on February 16, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular