Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ‘ਚ 11 ਲੱਖ ਵੋਟਾਂ ਪਈਆਂ ਸਨ, ਪਰ ਈਵੀਐਮ ਵਿੱਚ 12 ਲੱਖ 87000 ਵੋਟਾਂ ਦੀ ਗਿਣਤੀ ਹੋਈ ਸੀ।
ਵੀਡੀਓ ‘ਚ ਵਿਅਕਤੀ ਕਹਿੰਦਾ ਹੈ ,”ਜਾਣਕਾਰੀ ਲਈ ਮੈਂ ਨਰਿੰਦਰ ਮੋਦੀ ਦੀ ਉਦਾਹਰਣ ਦੇ ਰਿਹਾ ਹਾਂ, ਨਰਿੰਦਰ ਮੋਦੀ ਵਾਰਾਣਸੀ ‘ਚ ਚੋਣ ਲੜ ਰਹੇ ਸਨ, ਮੋਦੀ ਦੀ ਚੋਣ ‘ਚ 11 ਲੱਖ ਲੋਕਾਂ ਨੇ ਵੋਟ ਪਾਈ, ਮਸ਼ੀਨ ‘ਚੋਂ ਕਿੰਨੀਆਂ ਵੋਟਾਂ ਨਿਕਲਣੀ ਚਾਹੀਦੀ ਸਨ? 11 ਲੱਖ ? ਪਰ ਨਿਕਲੀ 12 ਲੱਖ 87 ਹਜ਼ਾਰ ਮਤਲਬ ਨਰਿੰਦਰ ਮੋਦੀ ਦੇ ਹਲਕੇ ਵਾਰਾਣਸੀ ਵਿੱਚ 1 ਲੱਖ 87 ਹਜ਼ਾਰ ਵੱਧ ਵੋਟਾਂ ਪਈਆਂ
ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਵੀਡੀਓ ਨੂੰ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਤੇ ਅਪਲੋਡ ਕੀਤਾ।
ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਦਾਅਵੇ ਨੂੰ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਚੋਣ ਕਮਿਸ਼ਨ ਦਾ ਇੱਕ ਟਵੀਟ ਮਿਲਿਆ। ਇਸ ਟਵੀਟ ਵਿੱਚ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਸੀ।
ਚੋਣ ਕਮਿਸ਼ਨ ਨੇ ਆਪਣੇ ਟਵੀਟ ‘ਚ ਲਿਖਿਆ- 2019 ਦੀਆਂ ਚੋਣਾਂ ਵਿੱਚ ਵਾਰਾਣਸੀ ‘ਚ ਈਵੀਐਮ ਰਾਹੀਂ ਪਾਈਆਂ ਗਈਆਂ ਵੋਟਾਂ ਅਤੇ ਵੋਟਰਾਂ ਦੀ ਗਿਣਤੀ ‘ਚ ਅੰਤਰ ਦੱਸਦਿਆਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਨਾਲ ਫਰਜ਼ੀ ਅਤੇ ਗੁੰਮਰਾਹਕੁੰਨ ਹੈ। ਚੋਣ ਕਮਿਸ਼ਨ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ,” ਵਾਰਾਣਸੀ ਵਿੱਚ ਕੁੱਲ ਵੋਟਰ 18,56,791 ਸਨ। ਈਵੀਐਮ ਵਿੱਚ ਪਈਆਂ ਅਤੇ ਗਿਣੀਆਂ ਗਈਆਂ ਕੁੱਲ ਵੋਟਾਂ-10,58,744 ਅਤੇ ਪੋਸਟਲ ਵੋਟਾਂ-2085 ਸਨ। ਚੋਣ ਕਮਿਸ਼ਨ ਨੇ ਇਹ ਜਵਾਬ ਅਪ੍ਰੈਲ 7, 2024 ਨੂੰ ਕੀਤੇ ਗਏ ਟਵੀਟ ਦੇ ਜਵਾਬ ਵਿੱਚ ਦਿੱਤਾ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ 2019 ਦੀਆਂ ਲੋਕ ਸਭਾ ਚੋਣਾਂ ਦੀ ਹਲਕਿਆਂ ਦੀ ਰਿਪੋਰਟ ਨੂੰ ਖੰਗਾਲਿਆ। ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 2019 ਵਿੱਚ ਵਾਰਾਣਸੀ ‘ਚ ਕੁੱਲ ਵੋਟਰਾਂ ਦੀ ਗਿਣਤੀ 18 ਲੱਖ 56 ਹਜ਼ਾਰ 791 ਸੀ ਅਤੇ 2019 ਦੀ ਲੋਕ ਸਭਾ ਚੋਣਾਂ ਵਿੱਚ ਕੁਲ ਵੋਟ 10 ਲੱਖ 60 ਹਜ਼ਾਰ 829 ਪਈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਅਤੇ ਗੁੰਮਰਾਹਕੁੰਨ ਹੈ। ਪੁਰਾਣੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Tweet made by ECI, Dated April 7, 2024
Parliamentary Constituencies wise voters turn out
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Vasudha Beri
November 29, 2024
Runjay Kumar
June 3, 2024
Komal Singh
April 25, 2024