Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਨੁਮਾਇੰਦੇ ਮੋਗਾ ਫ਼ਿਰੋਜ਼ਪੁਰ ਰੋਡ ਤੇ ਅਡਾਨੀਆਂ ਦੇ ਸਟੋਰ ਦਾ ਉਦਘਾਟਨ ਕਰ ਰਹੇ ਹਨ।
ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਅਡਾਨੀ ਗਰੁੱਪ ਦੇ ਡਾਇਰੈਕਟਰ ਪ੍ਰਣਵ ਅਡਾਨੀ ਨੂੰ ਵੀ ਦੇਖਿਆ ਜਾ ਸਕਦਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡਜ਼ ਦੀ ਮਦਦ ਨਾਲ ਇਹ ਖੰਗਾਲਣ ਦੀ ਕੋਸ਼ਿਸ਼ ਕੀਤੀ ਕਿ ਅਡਾਨੀ ਗਰੁੱਪ ਦਾ ਮੋਗਾ ਫਿਰੋਜ਼ਪੁਰ ਰੋਡ ਤੇ ਕੋਈ ਸਟੋਰ ਸਥਿਤ ਹੈ।
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਅਡਾਨੀ ਗਰੁੱਪ ਨੇ ਪੰਜਾਬ ਦੇ ਮੋਗਾ ਵਿਖੇ ਅਨਾਜ ਭੰਡਾਰਨ ਦਾ ਇੱਕ ਸਾਈਲੋ ਲਗਾਇਆ ਹੋਇਆ ਹੈ।
ਹੁਣ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਈਲੋ ਦੇ ਉਦਘਾਟਨ ਦੀ ਹੈ ਜਾਂ ਨਹੀਂ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੌਰ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਤਸਵੀਰ ਵਿਚ ਦਿਖਾਈ ਦੇ ਰਹੇ ਨੀਂਹ ਪੱਥਰ ਦੇ ਉੱਤੇ ਸੋਲਰ ਪਾਵਰ ਪਲਾਂਟ ਦਾ ਜ਼ਿਕਰ ਕੀਤਾ ਹੋਇਆ ਹੈ।
ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਦ ਟ੍ਰਿਬਿਊਨ ਦੇ ਇੱਕ ਲੇਖ ਵਿੱਚ ਵਾਇਰਲ ਹੋ ਰਹੀ ਤਸਵੀਰ ਮਿਲੀ। ਇਸ ਲੇਖ ਨੂੰ 8 ਨਵੰਬਰ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਦ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਬਠਿੰਡਾ ਦੇ ਸਰਦਾਰਗੜ ਅਤੇ ਚੁਘੇਕਲਾਂ ਪਿੰਡਾਂ ਵਿਚ ਭਾਰਤ ਦੇ ਸੱਭ ਤੋਂ ਵੱਡੇ ਐਸ ਐਸ ਏ ਟੀ (ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ) ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਸੂਰਜੀ ਪਲਾਂਟ ਦੀ ਉਰਜਾ ਪੈਦਾ ਕਰਨ ਦੀ ਸਮੱਰਥਾ 100 ਮੈਗਾਵਾਟ ਹੈ ਜੋ ਇਕ ਹੀ ਥਾਂ ‘ਤੇ ਸਥਾਪਤ ਕੀਤਾ ਗਿਆ ਹੈ। ਇਹ ਪਲਾਂਟ ਅਦਾਨੀ ਐਂਟਰਪ੍ਰਾਸੀਜ ਲਿਮ. ਜੋਕਿ ਅਦਾਨੀ ਗਰੁਪ ਦਾ ਹੀ ਹਿੱਸਾ ਹੈ, ਵਲੋਂ 640 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ।
ਸੂਰਜ ਦੇ ਦੌਰਾਨ ਸਾਨੂੰ ਇਕ ਹੋਰ ਨਾਮੀ ਮੀਡੀਆ ਏਜੰਸੀ ਦ ਹਿੰਦੂ ਦੀ ਰਿਪੋਰਟ ਮਿਲੀ ਜਿਸ ਵਿੱਚ ਵੀ ਬਠਿੰਡਾ ਦੇ ਸਰਦਾਰਗੜ ਅਤੇ ਚੁਘੇਕਲਾਂ ਪਿੰਡਾਂ ਵਿਚ ਸੋਲਰ ਪਲਾਂਟ ਦੇ ਉਦਘਾਟਨ ਦਾ ਜ਼ਿਕਰ ਕੀਤਾ ਗਿਆ ਹੈ।
ਸਰਚ ਦੇ ਦੌਰਾਨ ਸਾਨੂੰ ਬਠਿੰਡਾ ਵਿਖੇ ਸਥਾਪਿਤ ਕੀਤੇ ਗਏ ਸੋਲਰ ਪਾਵਰ ਪਲਾਂਟ ਦੇ ਉਦਘਾਟਨ ਸਮਾਰੋਹ ਦੀ ਇੱਕ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਮਿਲੀ। ਵੀਡੀਓ ਦੇ ਵਿੱਚ ਉਨ੍ਹਾਂ ਦੇ ਨਾਲ ਅਡਾਨੀ ਗਰੁੱਪ ਦੇ ਡਾਇਰੈਕਟਰ ਪ੍ਰਣਵ ਅਡਾਨੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਦੇਖੇ ਜਾ ਸਕਦੇ ਹਨ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਬਠਿੰਡਾ ਦੇ ਪਿੰਡਾਂ ਵਿਖੇ ਸਥਾਪਿਤ ਕੀਤੇ ਗਏ ਸੋਲਰ ਪਾਵਰ ਪਲਾਂਟ ਦੇ ਦੌਰਾਨ ਦੀ ਹੈ।
https://www.facebook.com/SukhbirSinghBadal/videos/1146013745481627/
https://www.babushahi.com/punjabi/full-news.php?id=35147
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
May 7, 2025
Shaminder Singh
March 12, 2025
Shaminder Singh
October 4, 2024