Fact Check
ਬਠਿੰਡਾ ਵਿਖੇ ਅਣਪਛਾਤੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਨਾਮ ‘ਤੇ ਵਾਇਰਲ ਹੋ ਰਹੀ ਇਹ ਤਸਵੀਰ AI ਜਨਰੇਟਡ ਹੈ
ਪਹਿਲਗਾਮ ਅੱਤਵਾਦੀ ਹਮਲੇ ਦੇ ਤਕਰੀਬਨ ਦੋ ਹਫਤੇ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਅੱਤਵਾਦੀ ਠਿਕਾਨਿਆਂ ਤੇ ਹਮਲਾ ਕੀਤਾ। ਭਾਰਤੀ ਸੈਨਾ ਨੇ ਇਸ ਕਾਰਵਾਈ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ।
ਇਸ ਆਪਰੇਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਬਠਿੰਡਾ ਦੇ ਅਕਲੀਆਂ ਖੁਰਦ ਦੇ ਖੇਤਾਂ ਦੇ ਵਿੱਚ ਬੁੱਧਵਾਰ ਤੜਕੇ ਇੱਕ ਅਣਪਛਾਤਾ ਜਹਾਜ ਹਾਦਸਾ ਗ੍ਰਸਤ ਹੋ ਗਿਆ।
ਬਠਿੰਡਾ ਵਿਖੇ ਅਨਪਛਾਤੇ ਹਵਾਈ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਜਹਾਜ ਨੂੰ ਅੱਗ ਲੱਗੀ ਹੋਈ ਹੈ ਅਤੇ ਇੱਕ ਫੌਜੀ ਜਮੀਨ ਤੇ ਡਿੱਗਿਆ ਹੋਇਆ ਹੈ। ਇਸ ਤਸਵੀਰ ਨੂੰ ਅਸਲ ਦੱਸਦਿਆ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ Hive Moderation ਟੂਲ ਦੀ ਮਦਦ ਨਾਲ ਤਸਵੀਰ ਨੂੰ ਸਰਚ ਕੀਤਾ। ਇਸ ਟੂਲ ਦੇ ਮੁਤਾਬਕ ਤਸਵੀਰ ਨੂੰ AI ਦੁਆਰਾ ਤਿਆਰ ਕੀਤੇ ਜਾਨ ਦੀ ਸੰਭਾਵਨਾ 99.9% ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ Is It AI ਨਾਲ ਇਸ ਤਸਵੀਰ ਦੀ ਜਾਂਚ ਕੀਤੀ। Is It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਤਸਵੀਰ ਏਆਈ ਦੁਆਰਾ ਤਿਆਰ ਕੀਤੀ ਗਈ ਹੈ।

Was It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵਾਇਰਲ ਹੋ ਰਹੀ ਤਸਵੀਰ AI ਦੁਆਰਾ ਤਿਆਰ ਕੀਤੀ ਹੈ।

ਹੁਣ ਅਸੀਂ ਬਠਿੰਡਾ ਵਿਖੇ ਹਾਦਸਾ ਗ੍ਰਸਤ ਹੋਏ ਅਣਪਛਾਤੇ ਜਹਾਜ ਨੂੰ ਲੈ ਕੇ ਜਾਣਕਾਰੀ ਜੁਟਾਈ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ, ਪਿੰਡ ਆਕਲੀਆ ਖੁਰਦ ਦੇ ਖੇਤਾਂ ਵਿਚ ਬੁੱਧਵਾਰ ਵੱਡੇ ਤੜਕੇ ਕਰੀਬ 1.30 ਵਜੇ ਅਣਪਛਾਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ ਵਿੱਚ ਧਮਾਕਾ ਹੋਣ ਕਾਰਨ ਨੇੜੇ ਖੜੇ ਲੋਕ ਇਸ ਦੀ ਲਪੇਟ ਵਿੱਚ ਆ ਗਏ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਹਾਲਾਂਕਿ, ਹਾਲੇ ਤਕ ਇਸ ਮਾਮਲੇ ਦੀ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।