Claim
ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਨ੍ਹਾਂ ਦੇ ਮਾਇਕ ਉੱਤੇ ਮੰਦੀ ਸ਼ਬਦਾਵਲੀ ਲਿਖੀ ਵੇਖੀ ਜਾ ਸਕਦੀ ਹੈ। ਇਸ ਸਕ੍ਰੀਨਸ਼ੋਟ ਨੂੰ ਵਾਇਰਲ ਕਰਦਿਆਂ ਉਨ੍ਹਾਂ ‘ਤੇ ਤਨਜ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਕਰਨ ਸ਼ਰਮਾ ਨੇ ਇਸ ਸਕ੍ਰੀਨਸ਼ੋਟ ਨੂੰ ਸਾਂਝਾ ਕਰਦਿਆਂ ਲਿਖਿਆ,’ਅਸਤਾਦ ਹੋਰੀਂ ਮਾਈਕ ਵੀ ਰੰਡਮੁੰਡ ਦਾ ਲਾਉਂਦੇ ਨੇ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਸਰਚ ਕੀਤਾ। ਸਾਨੂੰ ਅਸਲ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ ‘ਤੇ ਸਾਂਝਾ ਮਿਲਿਆ। ਅਸਲ ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਮਾਇਕ ਦੇ ਹੇਠਾਂ ਕੋਈ ਵੀ ਗਲਤ ਸ਼ਬਦਾਵਲੀ ਨਹੀਂ ਲਿਖੀ ਹੋਈ ਸੀ।

ਇਹ ਵੀਡੀਓ ਮਾਘੀ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਗਈ ਕਾਨਫਰੰਸ ਦੀ ਹੈ। ਮਾਈਕ ‘ਤੇ ਸਰਸਾ ਸਾਉੰਡ, ਸ੍ਰੀ ਮੁਕਤਸਰ ਸਾਹਿਬ ਲਿਖਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਤੁਸੀਂ ਨੀਚੇ ਤਸਵੀਰ ਦੇ ਵਿੱਚ ਅਸਲ ਅਤੇ ਐਡੀਟਡ ਤਸਵੀਰ ਦੇਖ ਸਕਦੇ ਹੋ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿਚ ਕੋਈ ਮੰਦੀ ਸ਼ਬਦਾਵਲੀ ਨਹੀਂ ਲਿਖੀ ਹੋਈ ਹੈ।
Result: Altered Media
Our Sources
Video uploaded on Sukhbir Singh Badal Facebook Page
Self Analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।