Claim
ਸੋਸ਼ਲ ਮੀਡਿਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ। ਤਿਹਾੜ ਜੇਲ੍ਹ ਦੇ ਗੇਟ ਦੇ ਨੇੜੇ ਲੱਗੇ ਪੋਸਟਰ ਤੇ ਲਿਖਿਆ ਹੈ ‘ਕੇਜਰੀਵਾਲ ਫਿਰ ਆਉਣਗੇ।’ ਸੋਸ਼ਲ ਮੀਡਿਆ ਯੂਜ਼ਰ ਇਸ ਪੋਸਟਰ ਨੂੰ ਅਸਲ ਦੱਸਦਿਆਂ ਸ਼ੇਅਰ ਕਰ ਰਹੇ ਹਨ। ਕੁਝ ਯੂਜ਼ਰ ਇਸ ਪੋਸਟਰ ਨੂੰ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਵਿਅੰਗ ਕਸਦਿਆਂ ਸ਼ੇਅਰ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਤਸਵੀਰ ਨੂੰ ਗੂਗਲ ਲੈਂਜ਼ ਦੀ ਮਦਦ ਦੇ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ‘ਪ੍ਰੋਬੋਨੋ’ ਵੈਬਸਾਈਟ ਤੇ ਮੌਜੂਦ ਮਿਲੀ। ਇਸ ਤਸਵੀਰ ਦੇ ਵਿੱਚ ਸਾਨੂੰ ਕਿਤੇ ਵੀ ਆਮ ਆਦਮੀ ਪਾਰਟੀ ਦਾ ਪੋਸਟਰ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਤਸਵੀਰ ਸਟਾਕ ਵੈਬਸਾਈਟ ‘ਗੇਟੀ ਇਮੇਜ’ ਤੇ ਅਪਲੋਡ ਮਿਲੀ। ਇਹ ਤਸਵੀਰ 4 ਅਕਤੂਬਰ 2006 ਨੂੰ ਅਪਲੋਡ ਕੀਤੀ ਗਈ ਸੀ ਅਤੇ ਤਸਵੀਰ ਨੂੰ ਇੰਡੀਆ ਟੂਡੇ ਦੇ ਪੱਤਰਕਾਰ ਅਰਿਜੀਤ ਸੇਨ ਦੁਆਰਾ ਖਿਚਿਆ ਗਿਆ ਸੀ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਦੇ ਵਿੱਚ ਤਿਹਾੜ ਜੇਲ ਦੇ ਬਾਹਰ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਹੈ।
Result: Altered Media
Sources
Image uploaded on Getty Images, Dated October 4, 2006
Imaged uploaded on Probono website, Dated May 4, 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।