ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ...

ਕੀ Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਲੋਕ ਸਭ ਅਤੇ ਰਾਜ ਸਭਾ ਦੇ ਵਿੱਚ ਬਿਨ੍ਹਾਂ ਕਿਸੀ ਬਹਿਸ ਦੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ ‘ਤੇ ਆਪਣੀ ਅੰਤਿਮ ਮੋਹਰ ਲਗਾਉਣ ਤੋਂ ਬਾਅਦ ਕਿਸਾਨ ਆਗੂਆਂ , ਨਿਹੰਗ ਜਥੇਬੰਦੀਆਂ ਦੁਆਰਾ ਸਿੰਘੁ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਤਕ ਦਿੱਲੀ ਫਤਿਹ ਮਾਰਚ ਕੱਢਿਆ ਗਿਆ। ਪੰਜਾਬ ਪਹੁੰਚਣ ਤੇ ਕਿਸਾਨਾਂ ਦਾ ਥਾਂ ਥਾਂ ਤੇ ਫੁੱਲਾਂ ਦੀ ਵਰਖਾ ਕਰ ਅਤੇ ਲੱਡੂ ਖੁਆ ਕੇ ਸਵਾਗਤ ਕੀਤਾ ਗਿਆ।

ਸੋਸ਼ਲ ਮੀਡੀਆ ਤੇ ਫਤਿਹ ਮਾਰਚ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਕਿਸਾਨ ਭੰਗੜੇ ਪਾਉਂਦੇ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ਮਨਾ ਰਹੇ ਹਨ। ਕਿਸਾਨਾਂ ਦੀ ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ‘Time Magazine’ ਦਾ ਕਵਰ ਪੇਜ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜਸ਼ਨ ਮਨਾਉਂਦੇ ਕਿਸਾਨਾਂ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ Time Magazine ਨੇ ਕਿਸਾਨਾਂ ਦੀ ਜਿੱਤ ਨੂੰ ਆਪਣੀ ਮੈਗਜ਼ੀਨ ਦੇ ਕਵਰ ਪੇਜ ‘ਚ ਸ਼ਾਮਿਲ ਕੀਤਾ।

ਪੰਜਾਬੀ ਮੀਡਿਆ ਚੈੱਨਲ ‘On Air’ ਨੇ ਕਵਰ ਪੇਜ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਿਸ਼ਵ ਪ੍ਰਸਿੱਧ Time Magazine ਨੇ ਵੀ ਕਿਸਾਨਾਂ ਨੂੰ ਜਿੱਤ ਦਾ ਦਿੱਤਾ ਮਾਣ।’ ਹਾਲਾਂਕਿ, On Air ਨੇ ਬਾਅਦ ਵਿੱਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।

Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ
Courtesy:Facebook/OnAir

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਕਵਰ ਪੇਜ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ‘ਕੌਰ ਰਾਜਵੀਰ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਿਸ਼ਵ ਪ੍ਰਸਿੱਧ Time ਮੈਗਜ਼ੀਨ ਨੇ ਵੀ ਕਿਸਾਨਾਂ ਦੀ ਜਿੱਤ ਨੂੰ ਦਿੱਤਾ ਮਾਣ।’

Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ
Courtesy:Facebook/KaurRajvir

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡ ਦੇ ਜਰੀਏ ਇਹ ਸਰਚ ਕੀਤਾ ਕਿ ‘Time Magazine’ ਨੇ ਕਿਸਾਨਾਂ ਦੀ ਜਿੱਤ ਨੂੰ ਲੈ ਕੇ ਕਵਰ ਪੇਜ ਛਾਪਿਆ ਹੈ। ਇਸ ਦੌਰਾਨ ਸਾਨੂੰ Time ਦੁਆਰਾ 24 ਨਵੰਬਰ 2021 ਨੂੰ ਪ੍ਰਕਾਸ਼ਿਤ ਐਡੀਟੋਰੀਅਲ ਮਿਲਿਆ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਦਾ ਜਿੱਤ ਦਾ ਜ਼ਿਕਰ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ Time ਦੇ ਮੈਗਜ਼ੀਨ ਸੈਕਸ਼ਨ ਨੂੰ ਖੰਗਾਲਿਆ ਜਿਸ ਵਿੱਚ ਸਾਨੂੰ ਤਾਜਾ ਅੰਕ ਨਵੰਬਰ 29, 2021 ਦਾ ਮਿਲਿਆ। ਅਸੀਂ ਪਾਇਆ ਕਿ ਇਸ ਅੰਕ ਵਿੱਚ ਕਿਸਾਨਾਂ ਦਾ ਜਿਕਰ ਨਹੀਂ ਕੀਤਾ ਗਿਆ ਹੈ।

Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ
Courtesy:Time

ਅਸੀਂ Time Magazine ਦੇ ਜਨਵਰੀ ਮਹੀਨੇ ਤੋਂ ਲੈ ਕੇ ਦਸੰਬਰ ਮਹੀਨੇ ਤਕ ਦੇ ਅੰਕ ਨੂੰ ਖੰਗਾਲਿਆ। ਇਸ ਦੌਰਾਨ ਵੀ ਸਾਨੂੰ ਕਿਸਾਨਾਂ ਦੀ ਜਿੱਤ ਦਾ ਜਿਕਰ ਕਰਦਾ ਕਵਰ ਪੇਜ ਨਹੀਂ ਮਿਲਿਆ।

Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ
Courtesy:Time

ਅਸੀਂ ਆਪਣੀ ਸਰਚ ਨੂੰ ਅੱਗੇ ਵਧਾਉਂਦਿਆ ‘Time’ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ। ਟਵਿੱਟਰ ਹੈਂਡਲ ਤੇ ਸਾਨੂੰ ਦਸੰਬਰ ਮਹੀਨੇ ਦਾ Time Magazine ਕਵਰ ਪੇਜ ਪਿੰਨ ਕੀਤਾ ਮਿਲਿਆ। ਇਸ ਕਵਰ ਪੇਜ ਤੇ ਸਾਨੂੰ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ਮਿਲੀ। Time ਮੈਗਜ਼ੀਨ ਨੇ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਨੂੰ ‘ਪਰਸਨ ਆਫ ਦ ਯੀਅਰ’ ਚੁਣਿਆ ਹੈ।

‘Time’ ਨੇ ਆਪਣੀ ਵੈਬਸਾਈਟ ਤੇ ਵੀ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਨੂੰ ‘ਪਰਸਨ ਆਫ ਦ ਯੀਅਰ’ ਚੁਣੇ ਜਾਣ ਦਾ ਜਿਕਰ ਕੀਤਾ।

Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ
Courtesy:Time

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। Time ਮੈਗਜ਼ੀਨ ਨੇ ਉਦਯੋਗਪਤੀ ਅਤੇ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ‘ਪਰਸਨ ਆਫ ਦ ਯੀਅਰ’ ਵਜੋਂ ਦਸੰਬਰ ਮਹੀਨੇ ਦੇ ਅੰਕ ਵਿੱਚ ਛਾਪੀ ਹੈ।

Result: Fabricated News

Our Sources

Twitter/Time: https://twitter.com/TIME/status/1470372755384291331

Time/Magazine: https://time.com/magazine/us/53/

Time: https://time.com/person-of-the-year-2021-elon-musk/

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular