Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਸਮੁੰਦਰ ‘ਚ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ
Fact
ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਮੁੰਦਰ ‘ਚ ਕਿਸਾਨੀ ਦਾ ਝੰਡਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ਪੰਜਾਬ ਦਾ ਇਤਿਹਾਸ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਹਿਲਾ ਧਰਤੀ ਤੇ ਫੇਰ ਹਵਾ ਵਿੱਚ ਹੁਣ ਪਾਣੀ (ਸਮੁੰਦਰ) ਵਿੱਚ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ। ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਹੁਬੂਹੁ ਵੀਡੀਓ ਫੇਸਬੁੱਕ ਪੇਜ ‘ਨੂਰ ਦੇ ਫੈਨ’ ਦੁਆਰਾ ਅਪ੍ਰੈਲ 26, 2021 ਨੂੰ ਅਪਲੋਡ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਫੇਸਬੁੱਕ ਪੇਜ ‘Ramaz Punjab Di’ ਨੇ ਵੀ ਵਾਇਰਲ ਵੀਡੀਓ ਨੂੰ ਅਪ੍ਰੈਲ 2, 2021 ਨੂੰ ਅਪਲੋਡ ਕਰਦਿਆਂ ਲਿਖਿਆ,”ਸੁਮੰਦਰ ਦੀਆ ਗਹਿਰਾਈਆ ਤੱਕ ਵੀ ਪਹੁੰਚ ਗਿਆ ਕਿਸਾਨਾ ਏਕਤਾ ਦਾ ਨਾਅਰਾ ਤੇ ਝੰਡਾ ਹੁਣ ਨਹੀਂ ਦੱਬ ਦੇ।” ਇਹ ਵੀਡੀਓ ਸਾਨੂੰ ਕਈ ਫੇਸਬੁੱਕ ਯੂਜ਼ਰ ਅਤੇ ਪੇਜ ਤੇ ਸਾਲ 2021 ਦੇ ਵਿੱਚ ਅਪਲੋਡ ਮਿਲਿਆ। ਗੌਰਤਲਬ ਹੈ ਕੁ ਸਾਲ 2020-21 ਦੇ ਵਿੱਚ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਹਾਲਾਂਕਿ, ਅਸੀ ਵੀਡੀਓ ਦੀ ਅਧਿਕਾਰਿਕ ਥਾਂ ਅਤੇ ਮਿਤੀ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਪੁਰਾਣਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ।
Our Sources
Video uploaded on Noor de Fan, Dated April 3, 2021
Video uploaded on Ramaz Punjabi di, Dated April 3, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
September 20, 2024
Shaminder Singh
August 30, 2024
Shaminder Singh
June 5, 2024