Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਨਹਿਰ ਪਾਰ ਕਰਦੇ ਟ੍ਰੈਕਟਰ ਦਾ ਇਹ ਵੀਡੀਓ ਕਿਸਾਨਾਂ ਦੇ ਦਿੱਲੀ ਕੂਚ ਦਾ ਹੈ।
Fact
ਇਹ ਵੀਡੀਓ ਸਾਲ 2022 ਵਿੱਚ ਰੂਪਨਗਰ ਜ਼ਿਲ੍ਹੇ ‘ਚ ਕੀਰਤਪੁਰ ਸਾਹਿਬ ਨਹਿਰ ਨੇੜੇ ਲੱਗੇ ਵਿਸਾਖੀ ਮੇਲੇ ਦੀ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਟਰੈਕਟਰ-ਟਰਾਲੀ ਨਹਿਰ ਪਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਈ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਕਿਸਾਨ ਅਜੇ ਵੀ ਪੰਜਾਬ-ਹਰਿਆਣਾ ਦੀ ਸਰਹੱਦ ‘ਤੇ ਹਨ ਅਤੇ ਮੰਗਲਵਾਰ 13 ਜਨਵਰੀ ਤੋਂ ਪੁਲਿਸ ਦੇ ਸਾਹਮਣੇ ਹਨ। ਕਿਸਾਨਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਛੱਡੀਆਂ ਹਨ ਪਰ ਕਿਸਾਨ ਵੀ ਦਿੱਲੀ ਜਾਣ ਦੀ ਆਪਣੀ ਮੰਗ ‘ਤੇ ਅੜੇ ਹੋਏ ਹਨ।
ਵਾਇਰਲ ਵੀਡੀਓ ਕਰੀਬ 16 ਸੈਕਿੰਡ ਦਾ ਹੈ। ਵੀਡੀਓ ਵਿੱਚ ਇੱਕ ਟਰੈਕਟਰ ਲੰਬੀ ਟਰਾਲੀ ਨੂੰ ਨਦੀ ਵਿੱਚ ਖਿੱਚਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਕੁਝ ਲੋਕ ਟਰਾਲੀ ‘ਤੇ ਬੈਠੇ ਵੀ ਦਿਖਾਈ ਦੇ ਰਹੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਵੀਡੀਓ ਨੂੰ ਆਪਣੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਅਤੇ ਵੀਡੀਓ ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨਾਲ ਜੋੜ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਇਸ ਤੋਂ ਇਲਾਵਾ ਇਸ ਵੀਡੀਓ ਨੂੰ ਕਈ ਹੋਰ ਵੈਰੀਫਾਈਡ ਐਕਸ ਹੈਂਡਲਜ਼ ਵੱਲੋਂ ਵੀ ਇਸ ਵੀਡੀਓ ਨੂੰ ਹਾਲੀਆ ਕਿਸਾਨ ਅੰਦੋਲਨ ਨਾਲ ਜੋੜਕੇ ਸਾਂਝਾ ਕੀਤਾ ਜਾ ਰਿਹਾ ਹੈ ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਨਿਊਜ਼ਚੈਕਰ ਨੇ ਸਭ ਤੋਂ ਪਹਿਲਾਂ ਕੀ ਫ੍ਰੇਮ ਦੀ ਮਦਦ ਨਾਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇੱਕ ਫੇਸਬੁੱਕ ਖਾਤਾ ਮਿਲਿਆ, ਜਿੱਥੇ ਇਹ ਵੀਡੀਓ 12 ਫਰਵਰੀ 2023 ਨੂੰ ਅਪਲੋਡ ਕੀਤਾ ਗਿਆ ਸੀ । ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਈ ਯੂਜ਼ਰਸ ਨੇ ਦੱਸਿਆ ਕਿ ਇਹ ਵੀਡੀਓ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਅਤੇ ਦੋ ਸਾਲ ਪੁਰਾਣੇ ਹਨ।
ਹੁਣ ਅਸੀਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਇੰਸਟਾਗ੍ਰਾਮ ‘ਤੇ ਖੋਜ ਕੀਤੀ, ਪਰ ਸਾਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ, ਜਦੋਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਸਾਨੂੰ ਟਰਾਲੀ ‘ਤੇ “PAW” ਲਿਖਿਆ ਮਿਲਿਆ। ਅਸੀਂ ਗੂਗਲ ‘ਤੇ “PAW” ਅਤੇ “ਟਰਾਲੀ” ਕੀਵਰਡ ਨੂੰ ਖੋਜਿਆ।
ਕੀਵਰਡ ਖੋਜ ਵਿੱਚ, ਸਾਨੂੰ Paw_bilga ਨਾਮ ਦਾ ਇੱਕ Instagram ਹੈਂਡਲ ਮਿਲਿਆ । ਇਸ ਹੈਂਡਲ ‘ਤੇ ਕਈ ਟਰੈਕਟਰ-ਟਰਾਲੀਆਂ ਦੀਆਂ ਫੋਟੋਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਜ਼ਿਆਦਾਤਰ ਟਰਾਲੀਆਂ ‘ਤੇ PAW ਲਿਖਿਆ ਹੋਇਆ ਹੈ। PAW ਇੱਕ PLAHA ਐਗਰੀ ਇੰਡਸਟਰੀਜ਼ ਦਾ ਲੋਗੋ ਹੈ। ਅਸੀਂ ਇਹ ਵੀ ਦੇਖਿਆ ਕਿ ਜ਼ਿਆਦਾਤਰ ਟਰਾਲੀਆਂ ‘ਤੇ PAW ਦੇ ਬਾਅਦ “Agri FARM” ਲਿਖਿਆ ਹੋਇਆ ਸੀ ਅਤੇ ਪੰਜਾਬੀ ਗੋਤ ਜਿਵੇਂ “ਸਿੱਧੂ, ਨਿੱਝਰ, ਕੰਗ” ਲਿਖੇ ਹੋਏ ਸਨ।
ਜਦੋਂ ਅਸੀਂ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਟਰਾਲੀ ‘ਤੇ PAW ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਟੈਕਸਟ ਨੂੰ ਦੇਖਿਆ, ਤਾਂ ਸਾਨੂੰ “ਚੀਮਾ ਐਗਰੀ ਫਾਰਮ” ਅਸਪਸ਼ਟ ਰੂਪ ਵਿੱਚ ਲਿਖਿਆ ਹੋਇਆ ਮਿਲਿਆ। ਇਸ ਤੋਂ ਬਾਅਦ ਅਸੀਂ ਚੀਮਾ ਐਗਰੀ ਫਾਰਮ ਕੀ ਵਰਡਸ ਦੀ ਮਦਦ ਨਾਲ ਇੰਸਟਾਗ੍ਰਾਮ ‘ਤੇ ਖੋਜ ਕੀਤੀ। ਸਾਨੂੰ ਇਸ ਪ੍ਰਕਿਰਿਆ ਦੌਰਾਨ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਪਰ ਇਸ ਦੌਰਾਨ ਸਾਨੂੰ ਲਗਜ਼ਰੀ ਟਰਾਲੀ ਵਾਲੇ ਨਾਮ ਦਾ ਇੱਕ ਇੰਸਟਾਗ੍ਰਾਮ ਪੇਜ ਮਿਲਿਆ । ਇਸ ਪੇਜ ‘ਤੇ ਪੰਜਾਬ ਦੇ ਟਰੈਕਟਰਾਂ ਅਤੇ ਟਰਾਲੀਆਂ ਦੀਆਂ ਫੋਟੋਆਂ ਅਤੇ ਵੀਡੀਓ ਵੀ ਮੌਜੂਦ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਦੋਂ ਅਸੀਂ ਇਸ ਪੇਜ ਨੂੰ ਖੋਲਿਆ ਤਾਂ ਪਾਇਆ ਕਿ ਇਹ ਪੇਜ ਚੀਮਾ ਗੋਤ ਦੇ ਇੱਕ ਯੂਜ਼ਰ ਤਲਜਿੰਦਰ ਸਿੰਘ ਚੀਮਾ ਨੂੰ ਫੋਲੋ ਕਰਦਾ ਹੈ। ਵਾਇਰਲ ਵੀਡੀਓ ਵਿੱਚ ਟਰਾਲੀ ਉੱਤੇ ਵੀ “ਚੀਮਾ ਐਗਰੀ ਫਾਰਮ” ਲਿਖਿਆ ਹੋਇਆ ਸੀ, ਇਸ ਲਈ ਅਸੀਂ ਉਤਸੁਕਤਾ ਨਾਲ ਇਹ ਖਾਤਾ ਖੋਲ੍ਹਿਆ।
ਖਾਤਾ ਖੋਲ੍ਹਣ ਤੋਂ ਬਾਅਦ, ਸਾਨੂੰ ਸਟੋਰੀ ਵਿੱਚ ਇਹ ਵੀਡੀਓ ਮਿਲਿਆ। ਦਰਅਸਲ ਤਲਜਿੰਦਰ ਸਿੰਘ ਨੇ ਆਪਣੀ ਪ੍ਰੋਫਾਈਲ ਤੋਂ ਦੂਜੇ ਇੰਸਟਾਗ੍ਰਾਮ ਯੂਜ਼ਰਸ ਦੁਆਰਾ ਸ਼ੇਅਰ ਕੀਤੀ ਇਹ ਵੀਡੀਓ ਵੀ ਸ਼ੇਅਰ ਕੀਤੀ ਸੀ।ਜ਼ਿਆਦਾਤਰ ਵੀਡੀਓਜ਼ ਵਿੱਚ ਤਲਜਿੰਦਰ ਸਿੰਘ ਚੀਮਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਟੈਗ ਕੀਤਾ ਗਿਆ ਸੀ।
ਜਾਂਚ ਦੌਰਾਨ ਸਾਨੂੰ ਤਲਜਿੰਦਰ ਸਿੰਘ ਚੀਮਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ 8 ਦਸੰਬਰ 2023 ਨੂੰ ਅਪਲੋਡ ਕੀਤਾ ਗਿਆ ਇਹ ਵੀਡੀਓ ਵੀ ਮਿਲਿਆ ।
ਵੀਡੀਓ ਦੇ ਨਾਲ ਕੈਪਸ਼ਨ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ, ਅਸੀਂ ਤਲਜਿੰਦਰ ਸਿੰਘ ਚੀਮਾ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਕਿਸਾਨ ਅੰਦੋਲਨ ਦੀ ਨਹੀਂ ਸਗੋਂ 2022 ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਕੀਰਤਪੁਰ ਸਾਹਿਬ ਨਹਿਰ ਨੇੜੇ ਲੱਗੇ ਵਿਸਾਖੀ ਮੇਲੇ ਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਕਿਸਾਨਾਂ ਦੇ ਦਿੱਲੀ ਕੂਚ ਦੀ ਨਹੀਂ ਹੈ। ਇਹ ਵੀਡੀਓ ਸਾਲ 2022 ਵਿੱਚ ਰੂਪਨਗਰ ਜ਼ਿਲ੍ਹੇ ‘ਚ ਕੀਰਤਪੁਰ ਸਾਹਿਬ ਨਹਿਰ ਨੇੜੇ ਲੱਗੇ ਵਿਸਾਖੀ ਮੇਲੇ ਦੀ ਹੈ।
Our Sources
Video Uploaded by IG Account Taljinder singh cheema on 8th dec 2023
Telephonic Conversation with Taljinder singh cheema
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Kushel Madhusoodan
April 8, 2025
Shaminder Singh
March 18, 2025
Komal Singh
March 7, 2025