Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਤ੍ਰਿਪੁਰਾ (Tripura) ਦੇ ਵਿਚ ਬੀਤੇ ਇਕ ਹਫ਼ਤੇ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲ ਰਹੇ ਹਨ। ਇਸ ਸਭ ਦੇ ਦੌਰਾਨ ਸੋਸ਼ਲ ਮੀਡੀਆ ਤੇ ਵੀਡੀਓ ਤੇ ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤ੍ਰਿਪੁਰਾ ਦੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖੱਬੇ ਪੱਖੀ ਧਿਰਾਂ ਦੇ ਨਾਲ ਸਬੰਧਿਤ ਪੇਜ ਅਤੇ ਵਰਕਰ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ।

Newschecker ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਕੀਤੀ।
ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਵਿਚ ਇਕ ਗੱਡੀ ਨੂੰ ਜਲਦੇ ਦੇਖਿਆ ਜਾ ਸਕਦਾ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੀੜ ਨੇ ਮੁਸਲਮਾਨਾਂ ਤੇ ਹਮਲੇ ਦੌਰਾਨ ਗੱਡੀ ਨੂੰ ਅੱਗ ਲਗਾ ਦਿੱਤੀ।

ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਅਸੀਂ ਪਾਇਆ ਕਿ ਇਹ ਤਸਵੀਰਾਂ ਇਸ ਸਾਲ ਸਤੰਬਰ ਅਤੇ ਅਗਰਤਲਾ ਦੀਆਂ ਹਨ ਜਦੋਂ ਭਾਜਪਾ ਕਾਰਕੁਨਾਂ ਨੇ ਮੀਡੀਆ ਸੰਸਥਾਨਾਂ ਅਤੇ ਸੀਪੀਆਈ (ਐਮ) ਦੇ ਦਫਤਰ ਤੇ ਹਮਲਾ ਕਰ ਦਿੱਤਾ ਸੀ। ਇਸ ਤਸਵੀਰ ਨਾਲ ਸੰਬੰਧਿਤ ਆਰਟੀਕਲ ਤੁਸੀਂ ਇੱਥੇ, ਇੱਥੇ ਅਤੇ ਇੱਥੇ ਪੜ੍ਹ ਸਕਦੇ ਹੋ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਤਸਵੀਰ ਵਿਚ ਵੱਡੀ ਤਦਾਦ ਚ ਭੀੜ ਨੂੰ ਭਗਵਾ ਕੱਪੜੇ ਅਤੇ ਝੰਡੀ ਫੜ ਮਾਰਚ ਕਰਦਿਆਂ ਦੇਖਿਆ ਜਾ ਸਕਦਾ ਹੈ ਇਸ ਤਸਵੀਰ ਨੂੰ ਵੀ ਤ੍ਰਿਪੁਰਾ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਅਸੀਂ ਪਾਇਆ ਕਿ ਇਹ ਤਸਵੀਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਹੈ। ਸਰਚ ਦੇ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦਾ ਆਰਟੀਕਲ ਮਿਲਿਆ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਤਸਵੀਰ ਦੀ ਡਿਸਕ੍ਰਿਪਸ਼ਨ ਦੇ ਮੁਤਾਬਕ ਇਹ ਤਸਵੀਰ ਕਲਕੱਤਾ ਦੇ ਜਾਦਵਪੁਰ ਦੀ ਹੈ ਜਿੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੁਆਰਾ ਰਾਮ ਨੌਮੀ ਦੇ ਮੌਕੇ ਤੇ ਯਾਤਰਾ ਕੱਢੀ ਗਈ ਸੀ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੋਰਨਾਂ ਤਸਵੀਰਾਂ ਦੇ ਵਿਚ ਵੱਡੀ ਤਾਦਾਦ ‘ਚ ਭੀੜ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਦੇ ਵਿੱਚ ਭੀੜ ਆਖਦੀ ਆਲੇ ਦੁਆਲੇ ਖੜੀ ਹੋਈ ਹੈ।
ਗੂਗਲ ਰਿਵਰਸ ਤੇ ਸਰਚ ਕਰਨ ਤੋਂ ਬਾਅਦ ਸਾਨੂੰ ਇਸ ਤਸਵੀਰ ਦੇ ਨਾਲ ਸੰਬੰਧਿਤ ਕਈ ਆਰਟੀਕਲ ਮਿਲੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਤਸਵੀਰ ਗੁਹਾਟੀ ਦੀ ਹੈ ਜਿੱਥੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਖ਼ਿਲਾਫ਼ ਸਾਲ 2019 ‘ਚ ਪ੍ਰਦਰਸ਼ਨ ਕੀਤਾ ਗਿਆ ਸੀ।

ਵਾਇਰਲ ਹੋ ਰਹੀ ਤਸਵੀਰ ਦੇ ਵਿਚ ਹਿੰਸਕ ਭੀੜ ਅਤੇ ਗੱਡੀਆਂ ਨੂੰ ਜਾਂਦਿਆਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਵੀ ਤ੍ਰਿਪੁਰਾ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸਲ ਵਿੱਚ ਇਹ ਤਸਵੀਰਾਂ ਪੰਚਕੂਲਾ ਵਿਖੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਕੇਸ ਵਿੱਚ ਸਜ਼ਾ ਹੋਣ ਤੋਂ ਬਾਅਦ ਦੀਆਂ ਹਨ। ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਕਈ ਨਾਮਵਰ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਤ ਆਰਟੀਕਲ ਮਿਲੇ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਇਹ ਤਸਵੀਰ ਪੰਚਕੂਲਾ ਵਿਖੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਐਲਾਨੇ ਜਾਣ ਤੋਂ ਬਾਅਦ ਹੋਈ ਹਿੰਸਾ ਹੁੰਦੀਆਂ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਇੱਕ ਹੋਰ ਤਸਵੀਰ ਵਿਚ ਕੁਝ ਨੌਜਵਾਨਾਂ ਨੂੰ ਹੱਥ ਵਿੱਚ ਕੁਰਾਨ ਫੜਿਆ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵੀ ਤ੍ਰਿਪੁਰਾ ਦਾ ਦੱਸ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਅਸਲ ਦੇ ਵਿੱਚ ਦਿੱਲੀ ਦੇ ਰੋਹਿੰਗੀਆ ਰਿਫਿਊਜੀ ਕੈਂਪ ਦੀ ਹੈ ਜਿਥੇ ਅੱਗ ਲੱਗਣ ਦੇ ਕਾਰਨ ਪਵਿੱਤਰ ਕੁਰਾਨ ਜਲ ਗਈਆਂ ਸਨ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੇ ਵਿੱਚ ਅਸਲ ਜਾਣਕਾਰੀ ਖੋ ਗਈ ਹੈ। 27 ਅਕਤੂਬਰ ਨੂੰ ਸਮਰਿਧੀ ਸੁੱਕਣੀਆਂ ਜੋ ਫ੍ਰੀਲਾਂਸ ਜਰਨਲਿਸਟ ਵਜੋਂ ਕੰਮ ਕਰਦੇ ਹਨ ਉਨ੍ਹਾਂ ਨੇ ਪੰਨੀਸਾਗਰ ਚਮਤਿਲਾ ਇਲਾਕੇ ਵਿੱਚ ਮਸਜਿਦ ਵਿਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨਾਂ ਦੁਆਰਾ ਕਥਿਤ ਤੌਰ ਤੇ ਭੰਨਤੋੜ ਦੀ ਵੀਡੀਓ ਨੂੰ ਸ਼ੇਅਰ ਕੀਤਾ।
ਸਮਰਿਧੀ ਤ੍ਰਿਪੁਰਾ ਦੇ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਐਕਟਿਵ ਹਨ। ਹਾਲਾਂਕਿ ਤ੍ਰਿਪੁਰਾ ਪੁਲੀਸ ਨੇ ਟਵਿੱਟਰ ਤੇ ਬਿਆਨ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਮਰਿਧੀ ਨੇ ਨਿਊਜ਼ ਐਂਕਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਇਹ ਕਲੇਮ ਨਹੀਂ ਕਰਦੀ ਕਿ ਮਸਜਿਦ ਨੂੰ ਜਲਾਇਆ ਜਾ ਨਹੀਂ ਜਲਾਇਆ ਗਿਆ ਸੀ ਪਰ ਵੀਡੀਓ ਦੇ ਮੁਤਾਬਕ ਉਸ ਵਿਚ ਭੰਨਤੋੜ ਕੀਤੀ ਗਈ ਸੀ। ਪੁਲੀਸ ਮੈਨੂੰ ਜ਼ਰੂਰ ਪ੍ਰੇਸ਼ਾਨ ਕਰ ਰਹੀ ਹੈ ਪਰ ਮੈਂ ਆਪਣੇ ਟਵੀਟ ਤੇ ਕਾਇਮ ਹਾਂ।
ਤ੍ਰਿਪੁਰਾ ਹਾਈ ਕੋਰਟ ਨੇ ਹੋ ਰਹੀ ਹਿੰਸਾ ਨੂੰ ਲੈ ਕੇ ਸੂ ਮੋਟੋ ਲੈਂਦਿਆਂ ਤ੍ਰਿਪੁਰਾ ਪੁਲੀਸ ਨੂੰ ਦੱਸ ਨਵੰਬਰ ਤਕ ਜਵਾਬ ਦਾਇਰ ਕਰਨ ਦੇ ਲਈ ਕਿਹਾ ਹੈ। ਇਜ਼ਰਾਇਲੀ ਸੋਸ਼ਲ ਮੀਡੀਆ ਤੇ ਫਰਜ਼ੀ ਕੰਟੈਂਟ ਸ਼ੇਅਰ ਕਰ ਰਹੇ ਯੂਜ਼ਰਾਂ ਤੇ ਵੀ ਕਾਰਵਾਈ ਕਰਨ ਦੇ ਲਈ ਆਖਿਆ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
September 29, 2025
Shaminder Singh
June 21, 2025
Shaminder Singh
June 11, 2025