Fact Check
ਡੋਨਾਲਡ ਟਰੰਪ ਨੇ ਪਾਕਿਸਤਾਨ ਵਿੱਚ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ?
Claim
ਡੋਨਾਲਡ ਟਰੰਪ ਨੇ ਪਾਕਿਸਤਾਨ ਵਿੱਚ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ
Fact
ਵਾਇਰਲ ਹੋ ਰਹੀ ਵੀਡੀਓ ਡੀਪਫੇਕ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਵਿੱਚ ਆਏ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਵਾਇਰਲ ਹੋ ਰਹੀ ਕਲਿੱਪ ਵਿੱਚ ਟਰੰਪ ਕਥਿਤ ਤੌਰ ‘ਤੇ ਇਸ ਆਫ਼ਤ ਨੂੰ “ਮਨੁੱਖਤਾ ਵਿਰੁੱਧ ਅਪਰਾਧ” ਕਹਿੰਦੇ ਹਨ ਅਤੇ ਦੁਨੀਆ ਨੂੰ ਪਾਕਿਸਤਾਨ ਦਾ ਸਮਰਥਨ ਕਰਦੇ ਹੋਏ “ਭਾਰਤ ਨੂੰ ਜਵਾਬਦੇਹ ਬਣਾਉਣ” ਦੀ ਅਪੀਲ ਕਰਦੇ ਹਨ। ਇਹ ਵੀਡੀਓ ਐਕਸ ਅਤੇ ਫੇਸਬੁੱਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਇਸ ਵੀਡੀਓ ਨੂੰ ਕੁਝ ਯੂਜ਼ਰ ਡੋਨਾਲਡ ਟਰੰਪ ਦੁਆਰਾ ਪੰਜਾਬ ਵਿੱਚ ਹੜ੍ਹ ਬਾਰੇ ਗੱਲਬਾਤ ਦੇ ਦਾਅਵੇ ਨਾਲ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਗੂਗਲ ਤੇ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸਾਨੂੰ ਭਰੋਸੇਯੋਗ ਖ਼ਬਰਾਂ ਦੇ ਸਰੋਤ ਅਤੇ ਵ੍ਹਾਈਟ ਹਾਊਸ ਦੀ ਵੈਬਸਾਈਟ ਤੇ ਖੋਜ ਕਰਨ ‘ਤੇ ਅਜਿਹਾ ਕੋਈ ਬਿਆਨ ਜਾਂ ਰਿਲੀਜ਼ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੀਡੀਓ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਾਨੂੰ ਟਰੰਪ ਦੇ 30 ਮਈ, 2025 ਦੇ ਪ੍ਰੈਸ ਇੰਟਰੈਕਸ਼ਨ ਵਿੱਚ ਇਹੀ ਪਹਿਰਾਵਾ/ਸੈਟਿੰਗ ਨਾਲ ਮੇਲ ਖਾਂਦੀ ਵੀਡੀਓ ਰਿਪੋਰਟ ਮਿਲੀਆਂ ਪਰ ਅਸਲ ਫੁਟੇਜ ਵਿੱਚ ਭਾਰਤ ਨੂੰ ਦੋਸ਼ੀ ਠਹਿਰਾਉਣ ਵਾਲੀ ਕੋਈ ਟਿੱਪਣੀ ਨਹੀਂ ਮਿਲੀ।

ਅਸੀਂ ਪਾਇਆ ਕਿ ਵਾਇਰਲ ਕਲਿੱਪ ਵਿੱਚ ਜਬਾੜੇ ਦੀ ਰੇਖਾ ਵਿਗੜੀ ਹੋਈ ਹੈ ਜਿਸ ਤੇ ਸਾਨੂੰ ਸ਼ੱਕ ਹੋਇਆ ਕਿ ਵੀਡੀਓ ਏਆਈ ਹੋ ਸਕਦੀ ਹੈ।
ਅਸੀਂ ਵਾਇਰਲ ਵੀਡੀਓ ਨੂੰ ਵੱਖ-ਵੱਖ ਏਆਈ ਡਿਟੇਕਸ਼ਨ ਟੂਲਸ ‘ਤੇ ਚੈਕ ਕੀਤਾ। ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਹੈ ਇਹ ਵੀਡੀਓ AI ਜਨਰੇਟਡ ਹੈ।
AI ਟੂਲ ਵਿਸ਼ੇਲੇਸ਼ਣ
- ਹਾਈਵ: AI ਦੁਆਰਾ ਤਿਆਰ/ਡੀਪਫੇਕ ਸਮੱਗਰੀ ਦੀ 98.3% ਸੰਭਾਵਨਾ
- ਹਿਆ ਡੀਪਫੇਕ ਵੌਇਸ ਡਿਟੈਕਟਰ: “ਸੰਭਾਵਤ ਡੀਪਫੇਕ”
- ਰਿਸੰਬਲ AI : ਆਡੀਓ ਨੂੰ “ਨਕਲੀ” ਵਜੋਂ ਫਲੈਗ ਕੀਤਾ ਗਿਆ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਡੀਪਫੇਕ ਹੈ।
Sources
YouTube Video By Forbes, Dated May 31, 2025
YouTube Video By White House, Dated May 30, 2025
Hive Moderation Website
Resemble AI Website
Hiya Deepfake Voice Detector Tool