Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਉਦੈਪੁਰ ਦੀ ਪਵਿੱਤਰ ਝੀਲ ਵਿੱਚ ਅਮਰੀਕੀ ਮਹਿਲਾ ਨੇ ਕੀਤਾ ਸ਼ੋਚ
ਵਾਇਰਲ ਹੋ ਰਿਹਾ ਦਾਅਵਾ ਗਲਤ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਅਮਰੀਕੀ ਮਹਿਲਾ ਨੇ ਉਦੈਪੁਰ ਦੀ ਪਵਿੱਤਰ ਝੀਲ ਵਿੱਚ ਸ਼ੋਚ ਕੀਤਾ। ਬਹੁਤ ਸਾਰੇ ਸੋਸ਼ਲ ਮੀਡਿਆ ਯੂਜ਼ਰਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਗੁੱਸਾ ਜ਼ਾਹਰ ਕੀਤਾ ਅਤੇ ਔਰਤ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਵਾਇਰਲ ਤਸਵੀਰ ਦੀ ਜਾਂਚ ਕਰਦੇ ਹੋਏ ਅਸੀਂ ਤਸਵੀਰ ਨੂੰ ਰਿਵਰਸ ਸਰਚ ਕੀਤਾ ਅਤੇ ਇਹ ਵੀਡੀਓ 12 ਅਕਤੂਬਰ, 2025 ਨੂੰ elliejeancoffey ਨਾਮਕ ਇੱਕ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਮਿਲਿਆ। ਵੀਡੀਓ ਦੇ ਕੈਪਸ਼ਨ ਵਿੱਚ ਯੂਜ਼ਰ ਜੋ ਕਿ ਇੱਕ ਆਸਟ੍ਰੇਲੀਆਈ ਨਾਗਰਿਕ ਹੋਣ ਦਾ ਦਾਅਵਾ ਕਰ ਰਹੇ ਹਨ, ਨੇ ਲਿਖਿਆ ਕਿ ਇਹ ਵੀਡੀਓ ਔਸੀ ਆਊਟਬੈਕ (Aussie outback) ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਉਨ੍ਹਾਂ ਨੇ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਵੀਡੀਓ ਭਾਰਤ ਦਾ ਨਹੀਂ ਹੈ। ਹੋਰ ਜਾਂਚ ਕਰਨ ‘ਤੇ, ਸਾਨੂੰ ਯੂਜ਼ਰ ਦੇ ਸਟੋਰੀਜ਼ ਸੈਕਸ਼ਨ ਵਿੱਚ ਵੀਡੀਓ ਤੇ ਦਿੱਤਾ ਗਿਆ ਜਵਾਬ ਵੀ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਾਇਰਲ ਵੀਡੀਓ ਉਦੈਪੁਰ ਦਾ ਨਹੀਂ, ਸਗੋਂ ਆਸਟ੍ਰੇਲੀਆ ਦਾ ਹੈ।

ਸੰਬੰਧਿਤ ਕੀਵਰਡਸ ਨਾਲ ਖੋਜ ਕਰਦੇ ਹੋਏ ਸਾਨੂੰ ਟਾਈਮਜ਼ ਆਫ਼ ਇੰਡੀਆ ਦੀ ਵੈਬਸਾਈਟ ‘ਤੇ ਇਸ ਵੀਡੀਓ ਬਾਰੇ ਇੱਕ ਰਿਪੋਰਟ ਮਿਲੀ, ਜੋ 15 ਅਕਤੂਬਰ ਨੂੰ ਪ੍ਰਕਾਸ਼ਿਤ ਹੋਈ ਸੀ। ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆਈ ਮਾਡਲ ਅਤੇ ਸਰਫਰ ਐਲੀ-ਜੀਨ ਕੌਫੀ ਨੂੰ ਉਦੈਪੁਰ ਦੀ ਇੱਕ ਝੀਲ ਵਿੱਚ ਉਹਨਾਂ ਦੁਆਰਾ ਸ਼ੌਚ ਕਰਨ ਦਾ ਦੱਸਕੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਬਾਅਦ ਵਿੱਚ ਉਹਨਾਂ ਨੇ ਦਇਆ ਕਿ ਉਹ ਅਮਰੀਕੀ ਨਹੀਂ, ਸਗੋਂ ਇੱਕ ਆਸਟ੍ਰੇਲੀਆਈ ਨਾਗਰਿਕ ਹੈ ਅਤੇ ਇਹ ਵੀਡੀਓ ਆਸਟ੍ਰੇਲੀਆ ਦਾ ਹੈ।
ਸਾਡੀ ਜਾਂਚ ਤੋਂ ਤੋਂ ਸਪਸ਼ਟ ਹੈ ਕਿ ਉਦੈਪੁਰ ਦੀ ਪਵਿੱਤਰ ਝੀਲ ਵਿੱਚ ਅਮਰੀਕੀ ਮਹਿਲਾ ਦੇ ਸ਼ੌਚ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਸਟ੍ਰੇਲੀਆ ਦਾ ਹੈ ਅਤੇ ਔਰਤ ਵੀ ਅਮਰੀਕਾ ਦੀ ਨਹੀਂ ਸਗੋਂ ਆਸਟ੍ਰੇਲੀਆ ਦੀ ਹੈ।
Sources
Instagram Videos and stories by elliejeancoffey
Report by TOI, Dated Oct 15, 2025