Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਦੇ ਦੌਰੇ ‘ਤੇ ਆਉਣ ਮਗਰੋਂ ਗੁਜਰਾਤ ਪਰਤੇ ਅਤੇ ਉਹਨਾਂ ਨੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਦਾ ਦੋਰਾ ਵੀ ਕੀਤਾ। ਇਸ ਦੌਰੇ ਸਬੰਧੀ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਸਰਕਾਰ ਨੇ ਬੋਰਿਸ ਜਾਨਸਨ ਦੇ ਦੌਰੇ ਨੂੰ ਦੇਖਦੇ ਹੋਏ ਝੁੱਗੀਆਂ ਦੇ ਇਲਾਕਿਆਂ ਨੂੰ ਢਕਵਾ ਦਿੱਤਾ।
ਪੰਜਾਬੀ ਮੀਡੀਆ ਸੰਸਥਾਨ Daily Post Punjabi ਨੇ 4 ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ, UK ਦੇ PM ਬੋਰਿਸ ਜਾਨਸਨ ਦੀ ਫੇਰੀ ਮੌਕੇ ਸਾਬਰਮਤੀ ਆਸ਼ਰਮ ਨੇੜੇ ਝੁੱਗੀਆਂ ਵਾਲੇ ਇਲਾਕੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ, ਦੇਖੋ ਤਸਵੀਰਾਂ।’ ਇਹਨਾਂ ਤਸਵੀਰਾਂ ਨੂੰ 350 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਇੱਕ ਹੋਰ ਫੇਸਬੁੱਕ ਪੇਜ ‘ਧਾਲੀਵਾਲ ਮੋਗੇ ਵਾਲੇ’ ਨੇ ਵੀ ਇਹਨਾਂ ਤਸਵੀਰਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਫੇਰੀ ਦੌਰਾਨ ਦਾ ਦੱਸਿਆ।

Crowd tangle ਮੁਤਾਬਕ ਵੀ ਇਹਨਾਂ ਤਸਵੀਰਾਂ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹਨਾਂ ਤਸਵੀਰਾਂ ਦੀ ਇੱਕ ਇਕ ਕਰਕੇ ਪੜਤਾਲ ਸ਼ੁਰੂ ਕੀਤੀ।
ਪਹਿਲੀ ਤਸਵੀਰ ਵਿਚ ਕੁਝ ਬੱਚਿਆਂ ਨੂੰ ਚਿੱਟੀ ਚਾਦਰ ਤੋਂ ਬਾਹਰ ਆ ਕੇ ਬੈਠੇ ਵੇਖਿਆ ਜਾ ਸਕਦਾ ਹੈ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ। ਅਸੀਂ ਪਾਇਆ ਕਿ ਇਹ ਤਸਵੀਰ ਮਾਰਚ 2021 ਦੀ ਹੈ। ਮੀਡੀਆ ਸੰਸਥਾਨ ‘Ahmedabad Mirror’ ਨੇ 12 ਮਾਰਚ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “Slum residents of Parikshit Nagar in Ahmedabad peep from the covers that block their view of the route to Sabarmati Ashram. PM Narendra Modi is expected to begin the 75th anniversary of India’s Independence Day celebrations
ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਗੁਜਰਾਤ ਦੇ ਸਾਬਰਮਤੀ ਆਸ਼ਰਮ ਨੇੜੇ ਪੈਂਦੇ ਪਰਿਕਸ਼ਿਤ ਨਗਰ ਇਲਾਕੇ ਦੀ ਹੈ ਜਿਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਢਕ ਦਿੱਤਾ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦੂਜੀ ਤਸਵੀਰ ਵਿਚ ਪੇਂਟਰਾਂ ਨੂੰ ਇੱਕ ਦੀਵਾਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਉਂਦੇ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਤਸਵੀਰ 17 ਫਰਵਰੀ 2020 ਦੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੌਰੇ ਤੇ ਪਹੁੰਚੇ ਸਨ।
ਮੀਡੀਆ ਅਦਾਰੇ Deccan Herald ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਤਸਵੀਰ ਲਈ PTI ਨੂੰ ਕਰੈਡਿਟ ਦਿੱਤਾ। Deccan Herald ਨੇ ਤਸਵੀਰ ਨੂੰ 23 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਅਮਰ ਉਜਾਲਾ ਨੇ ਵੀ ਇਸ ਤਸਵੀਰ ਨੂੰ ਨੂੰ 18 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਅਪਲੋਡ ਕੀਤਾ ਸੀ।
ਤੀਜੀ ਤਸਵੀਰ ਵਿਚ ਮਜਦੂਰਾਂ ਨੂੰ ਕੰਧ ਤਿਆਰ ਕਰਦੇ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ Outlook ਦੁਆਰਾ 22 ਫਰਵਰੀ 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਮਿਲੀ। ਤਸਵੀਰ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਅਨੁਸਾਰ ਇਹ ਤਸਵੀਰ ਵੀ ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੀ ਹੈ।

ਇਸ ਤਸਵੀਰ ਵਿਚ ਇੱਕ ਸੜਕ ਦੇ ਪਰਲੇ ਇਲਾਕੇ ਨੂੰ ਚਿੱਟੇ ਚਾਦਰ ਨਾਲ ਢਕਿਆ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ Economic Times ਦੇ ਪੱਤਰਕਾਰ ਦੁਆਰਾ 21 ਅਪ੍ਰੈਲ 2022 ਨੂੰ ਸ਼ੇਅਰ ਕੀਤੀ ਮਿਲੀ। ਗੁਜਰਾਤ ਦੀ ਰਾਜਨੀਤੀ ਬਾਰੇ ਲਿਖਣ ਵਾਲੇ ਪੱਤਰਕਾਰ DP ਨੇ ਇਹ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, “Ahead of the visit of Boris Johnson, the slum near Sabarmati Ashram in Ahmedabad gets covered with white cloth on Thursday morning”
ਟਵੀਟ ਦੇ ਮੁਤਾਬਕ ਇਹ ਤਸਵੀਰ ਹਾਲੀਆ ਹੈ ਅਤੇ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਸਬੰਧ ਰੱਖਦੀਆਂ ਹਨ। ਟਵੀਟ ਅਨੁਸਾਰ ਇਹ ਤਸਵੀਰ ਸਾਬਰਮਤੀ ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਦੀਆਂ ਹਨ ਜਿਨ੍ਹਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਚਿੱਟੇ ਚਾਦਰ ਨਾਲ ਢਕ ਦਿੱਤਾ ਗਿਆ ਸੀ।
ਇਸ ਤਸਵੀਰ ਦੀ ਪੁਸ਼ਟੀ ਗੁਜਰਾਤ ਦੀ ਸਥਾਨਕ ਵੈਬਸਾਈਟ ‘Vibes Of India’ ਨੇ ਕੀਤੀ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਕੁਝ ਤਸਵੀਰਾਂ ਪੁਰਾਣੀਆਂ ਹਨ ਜਦਕਿ ਇੱਕ ਤਸਵੀਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੀ ਹੈ। ਪੁਰਾਣੀਆਂ ਤਸਵੀਰਾਂ ਨੂੰ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬੋਰਿਸ ਜਾਨਸਨ ਦੇ ਹਾਲੀਆ ਭਾਰਤ ਦੌਰੇ ਦੌਰਾਨ ਸਾਬਰਮਤੀ
ਆਸ਼ਰਮ ਗੁਜਰਾਤ ਦੇ ਨੇੜੇ ਪੈਂਦੇ ਇਲਾਕੇ ਨੂੰ ਚਾਦਰ ਨਾਲ ਢਕ ਦਿੱਤਾ ਗਿਆ ਸੀ।
Our Sources
Media report by Deccan Herald
Media report by Outlook India
Media report by Vibes of India
Tweet by Ahmedabad Mirror
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
November 16, 2025
Vasudha Beri
November 13, 2025
Kushel Madhusoodan
September 8, 2023