ਸੋਸ਼ਲ ਮੀਡੀਆ ਤੇ ਇਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਵਿੱਚ ਸਿੱਖਾਂ ਦੀ ਪਹਿਲ ਤੇ ਲੰਗਰ ਦਾ ਆਯੋਜਨ ਕੀਤਾ ਗਿਆ। ਵਾਇਰਲ ਹੋ ਰਹੀ ਤਸਵੀਰ ਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਯੂਕਰੇਨ ਦੀ ਹੈ ਜਿੱਥੇ ਸਿੱਖਾਂ ਨੇ ਲੰਗਰ ਲਗਾਇਆ।
ਫੇਸਬੁੱਕ ਪੇਜ ‘DT Fateh Channel’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਯੂਕਰੇਨ ਦੀ ਪਹੁੰਚ ਕੇ ਦੋ ਪ੍ਰਸੈਂਟ ਵਾਲੇ ਧਨ ਬਾਬਾ ਨਾਨਕ ਦੀ”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਯੂਕਰੇਨ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਪੱਤਰਕਾਰਾਂ , ਨੇਤਾਵਾਂ ਤੇ ਬਾਲੀਵੁੱਡ ਹਸਤੀਆਂ ਨੇ ਵੀ ਇਸ ਤਸਵੀਰ ਨੂੰ ਯੂਕਰੇਨ ਦਾ ਦੱਸਦਿਆਂ ਸ਼ੇਅਰ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ।
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਦੀ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ Being Sikh ਨਾਮਕ ਫੇਸਬੁੱਕ ਪੇਜ਼ ਤੇ 20 ਨਵੰਬਰ 2016 ਨੂੰ ਅਪਲੋਡ ਮਿਲੀ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਅਤੇ ਫੇਸਬੁੱਕ ਪੇਜ ਤੇ ਅਪਲੋਡ ਕੀਤੀ ਗਈ ਤਸਵੀਰ ਇਕ ਸਮਾਨ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2016 ਤੋਂ ਇੰਟਰਨੈੱਟ ਤੇ ਮੌਜੂਦ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਹੀ ਸਾਨੂੰ ਫੇਸਬੁੱਕ ਪੇਜ ‘ਸੌਖੀ ਨਹੀਉਂ ਟੱਕਰ ਲੈਣੀ ਕਲਗੀਧਰ ਦੇ ਸ਼ਿਅਰਾਂ ਨਾਲ ਦੁਆਰਾ ਵੀ ਵਾਇਰਲ ਤਸਵੀਰ ਸਾਲ 2016 ਵਿੱਚ ਅਪਲੋਡ ਕੀਤੀ ਮਿਲੀ। ਤਸਵੀਰ ਦੇ ਕੈਪਸ਼ਨ ਦੇ ਮੁਤਾਬਕ ਕੈਨੇਡਾ ਦੇ ਟੋਰਾਂਟੋ ਦੇ ਬਰੈਂਪਟਨ ਵਿੱਚ ਸਿੱਖ ਸੇਵਾ ਸੋਸਾਇਟੀ ਦੁਆਰਾ ਸੈਂਟਾਂ ਪਰੇਡ ਦੇ ਦੌਰਾਨ ਲੰਗਰ ਦਾ ਆਯੋਜਨ ਕੀਤਾ ਗਿਆ।

ਅਸੀਂ ਵਾਇਰਲ ਹੋ ਰਹੀ ਤਸਵੀਰ ਅਤੇ ਬਰੈਂਪਟਨ ਦੀ ਸਿੱਖ ਸੇਵਾ ਸੋਸਾਇਟੀ ਦੁਆਰਾ ਅਪਲੋਡ ਕੀਤੀ ਗਈ ਤਸਵੀਰਾਂ ਨੂੰ ਮਿਲਾਇਆ ਅਤੇ ਪਾਇਆ ਕਿ ਤਸਵੀਰਾਂ ਵਿੱਚ ਕਾਫ਼ੀ ਸਾਮਾਨਤਾਵਾਂ ਹਨ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਟੋਰੰਟੋ ਦੇ ਸਿੱਖ ਸੇਵਾ ਸੋਸਾਇਟੀ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਸਾਲ 2016 ਵਿੱਚ ਹੋਈ ਸੈਂਟਾ ਕਲਾਜ਼ ਪਰੇਡ ਦੇ ਦੌਰਾਨ ਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਉਂਟਾਰੀਓ ਤੋਂ ਬਾਹਰ ਕੰਮ ਨਹੀਂ ਕਰਦੀ।
ਸਿੱਖ ਸੇਵਾ ਸੋਸਾਇਟੀ ਨੇ ਸਾਫ ਕੀਤਾ ਕਿ ਵਾਇਰਲ ਤਸਵੀਰ ਨਾ ਤਾਂ ਯੂਕੇ ਦੀ ਹੈ ਅਤੇ ਨਾ ਹੀ ਯੂਕਰੇਨ ਦੀ। ਇਹ ਤਸਵੀਰ ਕੈਨੇਡਾ ਦੇ ਬਰੈਂਪਟਨ ਦੇ ਚਰਚ ਸਟਰੀਟ ਵੈਸਟ ਦੀ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਯੂਕਰੇਨ ਦੀ ਨਹੀਂ ਹੈ। ਵਾਇਰਲ ਤਸਵੀਰ ਸਾਲ 2016 ਦੀ ਅਤੇ ਕੈਨੇਡਾ ਦੇ ਬਰੈਂਪਟਨ ਦੇ ਟੋਰੰਟੋ ਦੀ ਹੈ।
Result: False Context/False
Our Sources
Facebook/BeingSikh: https://www.facebook.com/beingsikh13/photos/a.433730326671785/1292299930814816
Facebook/LadleKalgidharDe: https://www.facebook.com/LaadleKalgidharDe/photos/a.305211206282761/904625979674611
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ