ਸੋਸ਼ਲ ਮੀਡੀਆ ਤੇ ਇਕ ਵਾਇਰਲ ਮੈਸੇਜ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਯੂਨਾਈਟਿਡ ਨੇਸ਼ਨ (United Nations) ਦੀ ਸੁਰੱਖਿਆ ਪ੍ਰੀਸ਼ਦ ਦੀ ਪਹਿਲੀ ਵਾਰ ਪ੍ਰਧਾਨਗੀ ਕਰ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰ ਭਾਰਤ ਦੀ ਇਸ ਉਪਲੱਬਧੀ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਰਹੇ ਹਨ।
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਮੈਸੇਜ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਦੁਨੀਆਂ ਦੀ ਕਮਾਨ ਭਾਰਤ ਦੇ ਹੱਥਾਂ ਵਿੱਚ, ਭਾਰਤ ਨੂੰ ਯੂਨਾਈਟਿਡ ਨੇਸ਼ਨ ਸੁਰੱਖਿਆ ਪ੍ਰੀਸ਼ਦ ਦਾ ਅਧਿਅਕਸ਼ ਬਣਾਇਆ ਗਿਆ ਯੂਨਾਈਟਿਡ ਨੇਸ਼ਨ ਦੀ ਪ੍ਰਧਾਨਗੀ ਭਾਰਤ ਪਹਿਲੀ ਵਾਰ ਕਰੇਗਾ।

ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਵਿਦੇਸ਼ ਮੰਤਰਾਲੇ ਦੀ ਅਕਤੂਬਰ 2010 ਦੀ ਇਕ ਪ੍ਰੈਸ ਰਿਲੀਜ਼ ਮਿਲੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਨੂੰ ਯੂਨਾਈਟਿਡ ਕੌਂਸਲ ਦੀ ਸੁਰੱਖਿਆ ਪ੍ਰੀਸ਼ਦ ਦਾ ਗੈਰ ਸਥਾਈ ਮੈਂਬਰ ਚੁਣਿਆ ਗਿਆ ਹੈ।
ਭਾਰਤ ਨੂੰ 1 ਜਨਵਰੀ 2011 ਤੋਂ ਲੈ ਕੇ ਅਗਲੇ ਦੋ ਸਾਲ ਦੇ ਪੀਰੀਅਡ ਦੇ ਲਈ ਪ੍ਰੀਸ਼ਦ ਦਾ ਮੈਂਬਰ ਚੁਣਿਆ ਗਿਆ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤ 2021 ਵਿੱਚ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਨਹੀਂ ਬਣਿਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਵਿਦੇਸ਼ ਮੰਤਰਾਲੇ ਦੀ ਪ੍ਰੈਸ ਰਿਲੀਜ਼ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਭਾਰਤ 2011 ਤੋਂ ਪਹਿਲਾਂ 1950-51, 1967-68, 1972-73, 1977-78, 1984-85, ਅਤੇ 1991-92 ਵਿੱਚ ਵੀ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਰਹਿ ਚੁੱਕਾ ਹੈ।

ਯੂਨਾਈਟਿਡ ਨੇਸ਼ਨ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਸਈਅਦ ਅਕਬਰ ਉਦੀਨ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦਾ ਕੋਈ ਰਾਜਨੇਤਾ ਦੇਸ਼ ਦੀ ਤਰਫ ਤੋਂ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਪ੍ਰਧਾਨਗੀ ਕਰੇਗਾ ਪਰ ਅਕਬਰੂਦੀਨ ਨੇ ਅੱਗੇ ਇਹ ਵੀ ਕਿਹਾ ਕਿ 75 ਸਾਲਾਂ ਵਿਚ ਇਹ ਅੱਠਵਾਂ ਮੌਕਾ ਹੈ ਜਦੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੈ। ਅਕਬਰੂਦੀਨ ਨੇ ਕਿਤੇ ਵੀ ਨਹੀਂ ਇਹ ਕਿਹਾ ਕਿ ਭਾਰਤ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ।

ਸਰਚ ਦੇ ਦੌਰਾਨ ਸਾਨੂੰ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਅਰਿਦਮ ਬਾਗਚੀ ਦਾ ਇਕ ਟਵੀਟ ਮਿਲਿਆ। ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਯੂਨਾਈਟਿਡ ਨੇਸ਼ਨ ਦੀ ਸਕਿਉਰਿਟੀ ਕੌਂਸਲ ਵਿਚ ਹੋ ਰਹੀ ਓਪਨ ਡਿਬੇਟ ਦੀ ਪ੍ਰਧਾਨਗੀ ਕਰੇਗਾ ਪਰ ਟਵੀਟ ਵਿਚ ਹੀ ਕਿਤੇ ਨਹੀਂ ਲਿਖਿਆ ਕਿ ਭਾਰਤ ਪਹਿਲੀ ਵਾਰ ਸੁਰੱਖਿਆ ਪਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ।
ਯੂਨਾਈਟਿਡ ਨੇਸ਼ਨ ਦੀ ਅਧਿਕਾਰਿਕ ਵੈਬਸਾਈਟ ਤੇ ਦਿੱਤੇ ਗਏ ਨਿਯਮਾਂ ਵਿੱਚ ਅਸੀਂ ਇਹ ਚੈਕ ਕੀਤਾ ਕਿ ਕਿਸ ਆਧਾਰ ਤੇ ਕਿਸੇ ਦੇਸ਼ ਨੂੰ ਸੁਰੱਖਿਆ ਪ੍ਰੀਸ਼ਦ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਵੈੱਬਸਾਈਟ ਤੇ ਸੁਰੱਖਿਆ ਪ੍ਰੀਸ਼ਦ ਦੇ ਨਿਯਮਾਂ ਨਾਲ ਜੁਡ਼ਿਆ ਅਲੱਗ ਤੋਂ ਇਕ ਦਸਤਾਵੇਜ਼ ਹੈ। ਇਸ ਦੇ ਚੈਪਟਰ ਨੰਬਰ 4 ਵਿੱਚ ਦਿੱਕਤਾਂ ਦੇ ਨਿਯਮ ਹਨ।
ਰੁਲਦੇ ਮੁਤਾਬਕ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਲ ਸਾਰੇ ਦੇਸ਼ਾਂ ਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਦਾ ਹੈ। ਕਿਹੜਾ ਦੇਸ਼ ਕਦੋਂ ਪ੍ਰਧਾਨਗੀ ਕਰੇਗਾ ਇਹ ਅਲਫਾਬੈਟੀਕਲ ਆਰਡਰ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ। ਯੂਨਾਈਟਿਡ ਨੇਸ਼ਨ ਦੀ ਵੈੱਬਸਾਈਟ ਤੇ ਦੇਖਿਆ ਜਾ ਸਕਦਾ ਹੈ ਕਿ 2021 ਵਿੱਚ ਕਿਹੜਾ ਦੇਸ਼ ਕਿਸ ਮਹੀਨੇ ਵਿੱਚ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰੇਗਾ।

ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਿਲ ਹਰ ਦੇਸ਼ ਪ੍ਰਧਾਨਗੀ ਕਰਦਾ ਹੈ। 2021 ਤੋਂ ਪਹਿਲਾਂ ਭਾਰਤ ਸੱਤ ਵਾਰ ਸੁਰੱਖਿਆ ਪਰੀਸ਼ਦ ਦਾ ਗ਼ੈਰਸਥਾਈ ਮੈਂਬਰ ਨਿਯੁਕਤ ਹੋ ਚੁੱਕਾ ਹੈ।
ਸਰਚ ਦੇ ਦੌਰਾਨ ਸਾਨੂੰ ਦ ਹਿੰਦੂ ਦੁਆਰਾ 3 ਜਨਵਰੀ 2011 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ ਜਿਸ ਤੋਂ ਸਾਨੂੰ ਪਤਾ ਚੱਲਿਆ ਕਿ ਭਾਰਤ ਨੂੰ ਜੁਲਾਈ 2011 ਵਿੱਚ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਸੀਕ ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਭਾਰਤ ਨੇ ਪਹਿਲੀ ਵਾਰ ਜੂਨ 1950 ਵਿਚ ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪਰੀਸ਼ਦ ਦੀ ਪ੍ਰਧਾਨਗੀ ਕੀਤੀ ਸੀ। ਭਾਰਤੀ ਰਾਜਦੂਤ ਸਰ ਬੇਨੇਗਲ ਨਰਸਿੰਘ ਰਾਓ ਨੇ ਭਾਰਤ ਦੀ ਤਰਫ ਤੋਂ ਪਰੀਸ਼ਦ ਦੀ ਪ੍ਰਧਾਨਗੀ ਕੀਤੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਯੂਨਾਈਟਿਡ ਨੇਸ਼ਨ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਿਲ ਹਰ ਗੈਰ ਸਥਾਈ ਮੈਂਬਰ ਨੂੰ ਵਾਰੀ ਵਾਰੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਦਾ ਹੈ। ਭਾਰਤ ਪਹਿਲਾਂ ਵੀ ਕਈ ਵਾਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਚੁੱਕਾ ਹੈ।
Result: Misleading
Sources
https://twitter.com/MEAIndia/status/1422242681460170759
https://mea.gov.in/press-releases.htm?dtl/843/Indias+election+to+United+Nations+Security+Council
https://www.un.org/securitycouncil/content/presidency
https://www.thehindu.com/news/national/India-to-be-UNSC-president-twice/article15505019.ece
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ