Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬੀਤੇ ਦਿਨੀ ਡੇਰਾ ਬੱਸੀ ਦੇ ਪਿੰਡ ਸੁੰਡਰਾ ਵਿਖੇ ਝੁੱਗੀਆਂ ਨੂੰ ਅੱਗ ਲੱਗਣ ਦੀ ਘਟਨਾ ਸਾਮ੍ਹਣੇ ਆਈ। ਅੱਗ ਨਾਲ ਸਾਰੀ 45 ਝੁੱਗੀਆਂ ਸੜ ਕੇ ਸੁਆਹ ਹੋ ਗਈ। ਉਥੇ ਹੀ ਇਕ ਡੇਢ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਕ ਛੋਟੀ ਬੱਚੀ ਝੁਲਸ ਗਈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਘਟਨਾ ਨੂੰ ਲੈ ਕੇ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਤਸਵੀਰ ਵਿਚ ਇੱਕ ਪਾਸੇ ਬੱਚੀ ਦੀ ਦੇਹ ਦੀ ਤਸਵੀਰ ਹੈ ਜਦਕਿ ਦੂਜੇ ਪਾਸੇ ਬੱਚੀ ਦੀ ਸਾਈਕਲ ਵਾਲੀ ਤਸਵੀਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਤਸਵੀਰਾਂ ਇੱਕੋ ਬੱਚੀ ਦੀਆਂ ਹਨ। ਉਥੇ ਹੀ ਕੁਝ ਯੂਜ਼ਰ ਸਿਰਫ ਸਾਈਕਲ ਵਾਲੀ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਪੇਜ ‘ਸਾਡਾ ਬਠਿੰਡਾ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਕਣਕ ਦੀ ਨਾੜ ‘ਚ ਜਿਊਂਦੀ ਸੜੀ ਪਿੰਡ ਸੁੰਡਰਾ ਦੀ 7 ਸਾਲਾਂ ਮਾਸੂਮ ਬੱਚੀ।’ ਇਸ ਤਸਵੀਰ ਨੂੰ 80 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਸ਼ੇਅਰ ਕਰ ਚੁੱਕੇ ਹਨ।

ਉਥੇ ਹੀ ਫੇਸਬੁੱਕ ਯੂਜ਼ਰ ਪ੍ਰਿੰਸ ਸੈਣੀ ਨੇ ਵਾਇਰਲ ਕੋਲਾਜ਼ ਨੂੰ ਸ਼ੇਅਰ ਕਰਦਿਆਂ ਲਿਖਿਆ,’ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ । ਜਿਸ ਨੇ ਗਰੀਬ ਪਰਿਵਾਰ ਦੀ ਮਾਸੂਮ ਬੱਚੀ ਨੂੰ ਜਿੰਦਾ ਸਾੜ ਦਿੱਤਾ ਬੱਚੀ ਦੀ ਉਮਰ 6,7 ਸਾਲ ਸੀ । ਬੱਚੀ ਅੱਗ ਨੂੰ ਦੇਖਕੇ ਆਪਣੀ ਝੁੱਗੀ ਚ ਵੜ ਗਈ ਔਰ ਆਪਣਾ ਬਚਾ ਕਰਨ ਲਈ ਮੰਜੇ ਦੇ ਪਾਵੇ ਨੂੰ ਗਲਵੱਕੜੀ ਪਾ ਕੇ ਬੈਠ ਗਈ । ਔਰ ਅੱਗ ਚ ਜਿੰਦਾ ਮਰ ਗਈ।’

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸ਼ੇਅਰ ਚੈਟ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਮੋਤੀ ਲਾਲ ਟਾਂਗਰਾ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਨੂੰ 14,000 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਪੰਜਾਬੀ ਜਾਗਰਣ ਦੀ ਖਬਰ ਮੁਤਾਬਕ, ਪਿੰਡ ਸੁੰਡਰਾ ਵਿੱਚ ਖੇਤਾਂ ਲਾਗੇ ਪਰਵਾਸੀ ਵਿਅਕਤੀ ਲੰਘੇ ਕਈ ਸਾਲਾਂ ਤੋਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ। ਅੱਜ ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਹੋਈ ਸੀ। ਨਾੜ ਦੀ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗਰਮੀ ਤੇ ਹਵਾ ਕਾਰਨ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਝੁੱਗੀ ਵਿੱਚ ਖੇਡ ਰਹੀ ਡੇਢ ਸਾਲਾਂ ਦੀ ਬੱਚੀ ਅੱਗ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਰੁਪਾਲੀ ਪੁੱਤਰੀ ਰਾਮਬੀਰ ਵਜੋਂ ਹੋਈ ਹੈ। ਉਸ ਦੇ ਮਾਪੇ ਕੰਮ ’ਤੇ ਗਏ ਹੋਏ ਸਨ। ਇਸ ਤੋਂ ਇਲਾਵਾ ਤਿੰਨ ਸਾਲਾਂ ਦੀ ਬੱਚੀ ਝੁਲਸ ਗਈ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਖਬਰ ਅਨੁਸਾਰ ਜਿਹੜੀ ਬੱਚੀ ਦੀ ਹਾਦਸੇ ਵਿਚ ਮੌਤ ਹੋਈ ਹੈ ਉਹ ਡੇਢ ਸਾਲ ਦੀ ਹੈ ਅਤੇ ਬੱਚੀ ਦਾ ਨਾਂਅ ਰੁਪਾਲੀ ਹੈ ਜਦਕਿ ਵਾਇਰਲ ਤਸਵੀਰ ਵਿੱਚ ਬੱਚੀ ਨੂੰ 7 ਸਾਲਾਂ ਦਾ ਦੱਸਿਆ ਜਾ ਰਿਹਾ ਹੈ। ਅੱਗੇ ਵਧਦੇ ਹੋਏ ਅਸੀਂ ਬੱਚੀ ਦੇ ਬਾਰੇ ਵਿੱਚ ਜਾਣਕਾਰੀ ਜੁਟਾਣੀ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਕਈ ਫੇਸਬੁੱਕ ਪੋਸਟਾਂ ‘ਤੇ ਬੱਚੀ ਦੀ ਅਸਲ ਤਸਵੀਰ ਸਾਂਝੀ ਕੀਤੀ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
Simran Ambedkar ਨੇ ਘਟਨਾ ਵਿਚ ਮਾਰੀ ਗਈ ਬੱਚੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ‘ਕਣਕ ਦੀ ਨਾੜ ਨੂੰ ਲੱਗੀ ਅੱਗ ਦੀ ਵਜ੍ਹਾ ਨਾਲ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਆਇਆ ਅੱਗ ਦੀ ਚਪੇਟ ਵਿੱਚ ਇੱਕ ਮਾਸੂਮ ਬੱਚੀ ਹੋਈ ਜਲ ਕੇ ਸੁਆਹ ਡੇਰਾ ਬਸੀ ਸੁੰਡਰਾਂ ਇਲਾਕੇ ਦੀ ਘਟਨਾ।’ ਤਸਵੀਰ ਨੂੰ ਧਿਆਨ ਨਾਲ ਦੇਖਣ ਤੋਂ ਪਤਾ ਚੱਲਦਾ ਹੈ ਕਿ ਵਾਇਰਲ ਪੋਸਟ ਵਿੱਚ ਦਿਖਾਈ ਦੇ ਰਹੀ ਬੱਚੀ ਬਿਲਕੁਲ ਵੱਖਰੀ ਹੈ।

ਸਰਚ ਦੇ ਦੌਰਾਨ ਸਾਨੂੰ ਫੇਸਬੁੱਕ ਯੂਜ਼ਰ ‘Baljit Gumti’ ਦਾ ਪੋਸਟ ਮਿਲਿਆ। ਉਹਨਾਂ ਨੇ ਵਾਇਰਲ ਪੋਸਟ ਵਿਚ ਸਾਂਝੀ ਕੀਤੀ ਗਈ ਤਸਵੀਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਸਵੀਰ ਵਿਚ ਦਿਖਾਈ ਦੇ ਰਹੀ ਕੁੜੀ ਉਹਨਾਂ ਦੀ ਬੇਟੀ ਹੈ ਜਿਸ ਦਾ ਨਾਮ ਆਬਰੋਜ ਹੈ। ਬਲਜੀਤ ਗੁੰਮਟੀ ਨੇ 15 ਮਈ 2022 ਨੂੰ ਪੋਸਟ ਨੂੰ ਸਾਂਝਾ ਕਰਦਿਆਂ ਲਿਖਿਆ,’ਇਹ ਮੇਰੀ ਬੇਟੀ ਆਬਰੋਜ ਦੀ ਤਸਵੀਰ ਹੈ। ਕੁਝ ਸਾਥੀ ਸੁੰਡਰਾ ਮਾਮਲੇ ਨਾਲ ਜੋੜ ਕੇ ਫੋਟੋ ਪੋਸਟ ਕਰ ਰਹੇ ਹਨ ਨਾ ਪਾਓ ਪਲੀਜ਼’

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਬਲਜੀਤ ਗੁੰਮਟੀ ਨਾਲ ਵਾਇਰਲ ਪੋਸਟ ਨੂੰ ਲੈ ਕੇ ਗੱਲ ਕੀਤੀ। ਬਲਜੀਤ ਨੇ Newschecker ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਬੇਟੀ ਦੀ ਤਸਵੀਰ ਨੂੰ ਕੁਝ ਸ਼ਰਾਰਤੀ ਲੋਕ ਗਲਤ ਦਾਅਵੇ ਦੇ ਨਾਲ ਵਾਇਰਲ ਕਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਬਿਲਕੁਲ ਸਹੀ ਸਲਾਮਤ ਹੈ ਤੇ ਵਾਇਰਲ ਹੋ ਰਹੀ ਤਸਵੀਰ ਉਹਨਾਂ ਦੀ ਬੇਟੀ ਦੇ 5 ਮਈ ਨੂੰ ਮਨਾਏ ਗਏ ਜਨਮਦਿਨ ਦੀ ਹੈ। ਉਹਨਾਂ ਨੇ ਕਿਹਾ ਕਿ ਕੁਝ ਮੀਡੀਆ ਚੈਨਲ ਨੇ ਉਹਨਾਂ ਦੀ ਬੇਟੀ ਦੀ ਤਸਵੀਰ ਨੂੰ ਬਿਨਾ ਜਾਂਚ ਪੜਤਾਲ ਸਾਂਝਾ ਕੀਤਾ।
ਇਸ ਦੇ ਨਾਲ ਹੀ ਬਲਜੀਤ ਗੁੰਮਟੀ ਨੇ ਸਾਡੇ ਨਾਲ ਵੀਡੀਓ ਸਪਸ਼ਟੀਕਰਨ ਵੀ ਸਾਂਝਾ ਕੀਤਾ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਸਾਈਕਲ ਤੇ ਸਵਾਰ ਬੱਚੀ ਦੀ ਤਸਵੀਰ ਨੂੰ ਸ਼ੇਅਰ ਕਰ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ। ਵਾਇਰਲ ਹੋ ਰਹੀ ਬੱਚੀ ਦੀ ਤਸਵੀਰ ਸੁੰਡਰਾ ਘਟਨਾ ਵਿੱਚ ਮਾਰੀ ਗਈ ਬੱਚੀ ਦੀ ਨਹੀਂ ਹੈ। ਇਸ ਦੇ ਨਾਲ ਹੀ ਬੱਚੀ ਦੀ ਉਮਰ ਡੇਢ ਸਾਲ ਸੀ ਨਾ ਕਿ 7 ਸਾਲ।
Our Sources
Report Published by Punjabi Jagran on May 15,2022
Facebook post by Simran Ambedkar on May 15,2022
Facebook post by Baljit Gumti on May 15,2022
Telephonic conversation with Baljit Gumti
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
October 25, 2025
Neelam Chauhan
October 24, 2025
Salman
October 23, 2025