Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਪੁਲੀਸ ਕਰਮੀ ਇਕ ਮਹਿਲਾ ਦੀ ਤਲਾਸ਼ੀ ਲੈ ਰਹੇ ਹਨ ਜਿਸ ਦੌਰਾਨ ਮਹਿਲਾ ਤੋਂ ਇਕ ਕੱਟਾ ਪ੍ਰਾਪਤ ਹੁੰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ Uttar Pradesh ‘ਚ ਕੱਟੇ ਦੇ ਨਾਲ ਫੜੀ ਗਈ ਮਹਿਲਾ ਸਕੂਲ ਵਿੱਚ ਅਧਿਆਪਕਾ ਹੈ।
ਪੰਜਾਬੀ ਮੀਡੀਆ ਅਦਾਰਾ ਪੰਜਾਬ ਟੂਡੇ 24 ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਯੂਪੀ ਚ ਦੇਸੀ ਕੱਟਾ ਲੈ ਕੇ ਘੁੰਮ ਰਹੀ ਸੀ ਅਧਿਆਪਕਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।’ ਇਸ ਵੀਡੀਓ ਨੂੰ ਹੁਣ ਤੱਕ 10 ਲੱਖ ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਮੀਡੀਆ ਅਦਾਰਾ ਦ ਸਮਰ ਨਿਊਜ਼, ਲਿਬਰਲ ਟੀਵੀ ਪੰਜਾਬੀ , ਰੋਜ਼ਾਨਾ ਲੋਕ ਨਾਦ ਸਮੇਤ ਕਈ ਹੋਰ ਮੀਡੀਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।
Crowd tangle ਦੇ ਡਾਟਾ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਡਾਟਾ ਮੁਤਾਬਕ 16,697 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਦੇ ਬਾਰੇ ਵਿੱਚ ਚਰਚਾ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਬਾਰੇ ਵਿੱਚ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਅਮਰ ਉਜਾਲਾ ਦੁਆਰਾ 12 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਜੇਲ੍ਹ ਚੌਰਾਹੇ ਦੇ ਕੋਲ ਬੀਤੇ ਸੋਮਵਾਰ ਨੂੰ ਇਕ ਮਹਿਲਾ ਕਮਰ ਵਿੱਚ ਕੱਟਾ ਲਗਾ ਕੇ ਘੁੰਮ ਰਹੀ ਸੀ। ਕਿਸੇ ਵਿਅਕਤੀ ਨੇ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਮਹਿਲਾ ਪੁਲੀਸ ਕਰਮੀ ਨੇ ਮਹਿਲਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੱਟਾ ਬਰਾਮਦ ਹੋਇਆ। ਪੁਲੀਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟ ਵਿੱਚ ਕਿਤੇ ਵੀ ਮਹਿਲਾ ਦੇ ਅਧਿਆਪਕਾ ਹੋਣ ਦਾ ਜ਼ਿਕਰ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਦੇ ਦੌਰਾਨ ਸਾਨੂੰ ਮੈਨਪੁਰੀ ਪੁਲੀਸ ਦੁਆਰਾ ਇਕ ਟਵਿੱਟਰ ਯੂਜ਼ਰ ਨੂੰ ਇਸ ਘਟਨਾ ਦੇ ਸੰਬੰਧ ਵਿਚ ਕੀਤਾ ਗਿਆ ਇੱਕ ਰਿਪਲਾਈ ਮਿਲਿਆ। ਪੁਲਿਸ ਦੇ ਮੁਤਾਬਕ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਕੱਟੇ ਦੇ ਨਾਲ ਫੜੀ ਗਈ ਮਹਿਲਾ ਅਧਿਆਪਿਕਾ ਨਹੀਂ ਹੈ। ਮਹਿਲਾ ਕੱਟਾ ਕਿਥੋਂ ਲੈ ਕੇ ਆਈ ਇਸ ਦੀ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਜਾਣਕਾਰੀ ਦੇ ਲਈ ਅਸੀਂ ਮੈਨਪੁਰੀ ਦੇ ਐੱਸਪੀ ਆਫਿਸ ਵਿੱਚ ਸੰਪਰਕ ਕੀਤਾ ਐੱਸਪੀ ਦੇ ਪੀਆਰਓ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਅਧਿਆਪਕਾ ਨਹੀਂ ਹੈ। ਉਸ ਦਾ ਨਾਮ ਕਰਿਸ਼ਮਾ ਯਾਦਵ ਹੈ ਪੁਲਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਮਹਿਲਾ ਦੀ ਤਲਾਸ਼ੀ ਲਈ ਅਤੇ ਉਸ ਦੇ ਕੋਲੋਂ ਕੱਟਾ ਬਰਾਮਦ ਹੋਇਆ। ਪੁਲੀਸ ਨੇ ਆਰਮਜ਼ ਐਕਟ ਦੇ ਤਹਿਤ ਮਹਿਲਾ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹੋਰਨਾਂ ਭਾਸ਼ਾਵਾਂ ਵਿਚ ਵੀ ਖੂਬ ਸ਼ੇਅਰ ਕੀਤੀ ਜਾਰੀ ਹੈ। ਹੋਰਨਾਂ ਭਾਸ਼ਾਵਾਂ ਦੇ ਵਿਚ ਸ਼ੇਅਰ ਕੀਤੀ ਜਾ ਰਹੀ ਵਾਇਰਲ ਵੀਡੀਓ ਦੇ ਵਿੱਚ ਕੱਟੇ ਸਮੇਤ ਫੜੀ ਗਈ ਮਹਿਲਾ ਨੂੰ ਅਧਿਆਪਕਾ ਅਤੇ ਮੁਸਲਿਮ ਸਮਾਜ ਦਾ ਦੱਸਿਆ ਜਾ ਰਿਹਾ ਹੈ ਜਦਕਿ ਇਹ ਦਾਅਵਾ ਗੁੰਮਰਾਹਕੁਨ ਹੈ। ਇਸ ਵਾਇਰਲ ਦਾਅਵੇ ਨੂੰ ਲੈ ਕੇ Newschecker Hindi ਦੁਆਰਾ ਕੀਤਾ ਗਿਆ ਫੈਕਟਚੈਕ ਇੱਥੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੁਲੀਸ ਦੁਆਰਾ ਕੱਟੇ ਸਮੇਤ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਅਧਿਆਪਕਾ ਨਹੀਂ ਹੈ।
Our Sources
Media report by Amar Ujala
Tweet by Mainpuri Police
Direct Conversation with PRO Mainpuri police
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 24, 2025
Shaminder Singh
November 26, 2024
Shaminder Singh
November 25, 2024