ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਜਹਾਜ਼ ਦੇ ਵਿੱਚ ਕੁਝ ਯਾਤਰੀਆਂ ਨੂੰ ਹੰਗਾਮਾ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਯਾਤਰਿਆਂ ਨੂੰ ਆਪਸ ਦੇ ਵਿੱਚ ਬਹਿਸਬਾਜੀ ਕਰਦਿਆਂ ਉੱਚੀ ਆਵਾਜ਼ ਵਿੱਚ ਬੋਲਦਿਆਂ ਸੁਣਿਆ ਜਾ ਸਕਦਾ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾ ਕਿ ਮਹਿਲਾ ਡਾਕਟਰ ਨੇ ਜਹਾਜ਼ ਦੇ ਵਿੱਚ ਹੰਗਾਮਾ ਕੀਤਾ ਅਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ। ਇਸ ਵੀਡੀਓ ਨੂੰ ਕਈ ਮੀਡਿਆ ਅਦਾਰਿਆਂ ਨੇ ਵੀ ਅਪਲੋਡ ਕੀਤਾ।

Fact
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਵੀਡੀਓ ਨੂੰ ਸਭ ਤੋਂ ਪਹਿਲਾਂ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਫਲਾਈ ਹਾਈ ਇੰਸਟੀਟਿਊਟ ਨਾਗਪੁਰ ਨਾਮ ਦੇ ਇੰਸਟਾਗਰਾਮ ਅਕਾਊਂਟ ਤੇ 16 ਜੂਨ 2025 ਨੂੰ ਅਪਲੋਡ ਮਿਲੀ। ਇਸ ਅਕਾਊਂਟ ਤੇ ਵਾਇਰਲ ਵੀਡੀਓ ਨੂੰ ਕਈ ਹਿੱਸਿਆਂ ਦੇ ਵਿੱਚ ਅਪਲੋਡ ਕੀਤਾ ਗਿਆ ਹੈ

ਇਸ ਵੀਡੀਓ ਨੂੰ ਕੰਟੈਂਟ ਕ੍ਰੀਏਟਰ ਰੁਤੂ ਰਨਤੇਕੇ ਦੇ ਨਾਲ ਕੋਲੈਬਰੇਸ਼ਨ ਵਿੱਚ ਅਪਲੋਡ ਕੀਤਾ ਗਿਆ ਸੀ। ਕੰਟੈਂਟ ਕ੍ਰੀਏਟਰ ਰੁਤੂ ਰਨਤੇਕੇ ਤੇ ਇਸਟਾਗਰਾਮ ਅਕਾਊਂਟ ਤੇ ਅਜਿਹੀਆਂ ਕਈ ਵੀਡੀਓ ਦੇਖੀਆਂ ਜਾ ਸਕਦੀਆਂ ਹਨ।

ਆਪਣੀ ਸਰਚ ਦੇ ਦੌਰਾਨ ਅਸੀਂ ਇਹ ਪਾਇਆ ਕਿ “ਫਲਾਈ ਹਾਈ ਇੰਸਟੀਟਿਊਟ ਨਾਗਪੁਰ” ਦੇ ਇੰਸਟਾਗਰਾਮ ਅਕਾਊਂਟ ਤੇ ਅਜਿਹੀਆਂ ਕਈ ਵੀਡੀਓ ਮੌਜੂਦ ਹਨ। ਇਹ ਇੰਸਟੀਟਿਊਟ ਇਸ ਤਰ੍ਹਾਂ ਦੀ ਕਿਸੀ ਸਥਿਤੀ ਵਿੱਚ ਆਪਣੇ ਸਟੂਡੈਂਟਾਂ ਨੂੰ ਸਿਖਲਾਈ ਦੀ ਟਰੇਨਿੰਗ ਕਰਵਾਉਂਦੀ ਹੈ। ਇੰਸਟੀਟਿਊਟ ਦੀ ਵੈਬਸਾਈਟ ਦੇ ਮੁਤਾਬਕ ਇੰਸਟੀਟਿਊਟ ਹਵਾਈ ਸਿਖਲਾਈ, ਯਾਤਰਾ ਅਤੇ ਸੈਰ-ਸਪਾਟਾ ਦੇ ਕੋਰਸ ਕਰਵਾਉਂਦੀ ਕਰਦੀ ਹੈ।
ਅੱਗੇ ਵਧਦਿਆਂ ਅਸੀਂ ਫਲਾਈ ਹਾਈ ਇੰਸਟੀਟਿਊਟ ਨਾਗਪੁਰ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਨਾਲ ਗੱਲ ਕਰਦਿਆਂ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਵੀਡੀਓ ਅਸਲ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਵੀਡੀਓ ਇੰਸਟੀਟਿਊਟ ਦੁਆਰਾ ਅਜਿਹੀ ਕਿਸੀ ਸਥਿਤੀ ਨੂੰ ਨਜਿੱਠਣ ਅਤੇ ਆਪਣੇ ਸਟੂਡੈਂਟਾਂ ਨੂੰ ਸਿਖਲਾਈ ਦੇਣ ਲਈ ਬਣਾਈ ਜਾਂਦੀਆਂ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ। ਵੀਡੀਓ ਨੂੰ ਅਸਲ ਦੱਸਦਿਆਂ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Instagram Video uploaded on Fly High Institute, Nagpur, Dated June 16, 2025
Telephonic conversation with Fly High Institute, Nagpur