Authors
Claim
ਰਿਸ਼ੀ ਗੰਗਾ ਅਤੇ ਤਪੋਵਨ ਦਾ ਐਨਟੀਪੀਸੀ ਡੈਮ ਟੁੱਟਣ ਦਾ ਵੀਡੀਓ
Fact
ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਹੜ ਆ ਗਏ ਸਨ।
ਉੱਤਰਾਖੰਡ ‘ਚ ਭਾਰੀ ਬਾਰਿਸ਼ ਕਾਰਨ ਨਦੀਆਂ ਉਫਾਨ ਤੇ ਹਨ। ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਗਿਆ ਹੈ ਕਿ ਇਹ ਵੀਡੀਓ ਰਿਸ਼ੀ ਗੰਗਾ ਅਤੇ ਤਪੋਵਨ ਦੇ ਐਨਟੀਪੀਸੀ ਡੈਮ ਟੁੱਟਣ ਦਾ ਹੈ।
6 ਜੁਲਾਈ 2024 ਨੂੰ ਸ਼ੇਅਰ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, “ਸਾਵਧਾਨ ਰਹੋ, ਰਿਸ਼ੀ ਗੰਗਾ ਅਤੇ ਤਪੋਵਨ ਦਾ NTPC ਡੈਮ ਟੁੱਟ ਗਿਆ ਹੈ, ਸ਼ਾਮ ਤੱਕ ਚਮੋਲੀ ਵਿੱਚ ਪਾਣੀ ਆ ਜਾਵੇਗਾ, ਹੁਣ ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਯੋਜਨਾ ਨਾ ਬਣਾਓ।”
Fact Check/Verification
ਅਸੀਂ ਗੂਗਲ ‘ਤੇ ‘ਰਿਸ਼ੀ ਗੰਗਾ ਅਤੇ ਤਪੋਵਨ ਬੰਨ੍ਹ’ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਰਿਪੋਰਟ ਨਹੀਂ ਮਿਲੀ।
ਹੁਣ ਅਸੀਂ ਵੀਡੀਓ ਦੇ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਿਆ। ਸਾਨੂੰ 7 ਫਰਵਰੀ 2021 ਦੀ ਸੋਸ਼ਲ ਮੀਡੀਆ ਪੋਸਟਾਂ ‘ਚ ਇਹ ਵੀਡੀਓ ਮਿਲਿਆ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਵੀਡੀਓ ਪੁਰਾਣਾ ਹੈ। ਪੋਸਟਾਂ ਦੇ ਕੈਪਸ਼ਨ ਵਿੱਚ ਇਸ ਵੀਡੀਓ ਨੂੰ ਉੱਤਰਾਖੰਡ ਵਿੱਚ ਗਲੇਸ਼ੀਅਰ ਦੇ ਟੁੱਟਣ ਨਾਲ ਸਬੰਧਤ ਦੱਸਿਆ ਗਿਆ ਹੈ। ਇੱਥੇ , ਇੱਥੇ ਅਤੇ ਇੱਥੇ ਅਜਿਹੀਆਂ ਪੋਸਟਾਂ ਨੂੰ ਤੂਸੀਂ ਦੇਖ ਸਕਦੇ ਹੋ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਗੂਗਲ ‘ਤੇ ‘ਉਤਰਾਖੰਡ ਵਿੱਚ ਗਲੇਸ਼ੀਅਰ ਬ੍ਰੇਕਿੰਗ’ ਕੀਵਰਡ ਨਾਲ ਖੋਜ ਕੀਤੀ। ਨਤੀਜੇ ਵਜੋਂ, ਸਾਨੂੰ 8 ਫਰਵਰੀ 2021 ਨੂੰ Aaj Tak ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਚਮੋਲੀ, ਉੱਤਰਾਖੰਡ ਵਿੱਚ ਗਲੇਸ਼ੀਅਰ ਦੇ ਟੁੱਟਣ ਕਾਰਨ ਆਏ ਹੜ੍ਹ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਸੀ। ਰਿਪੋਰਟ ਵਿੱਚ ਚਮੋਲੀ ‘ਚ ਗਲੇਸ਼ੀਅਰ ਦੇ ਟੁੱਟਣ ਨਾਲ ਹੋਈ ਭਾਰੀ ਤਬਾਹੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਘਟਨਾ ਤੋਂ ਇੱਕ ਸਾਲ ਬਾਅਦ 7 ਫਰਵਰੀ 2022 ਨੂੰ ਅਮਰ ਉਜਾਲਾ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਤਬਾਹੀ ਵਿੱਚ 206 ਜਾਨਾਂ ਗਈਆਂ ਸਨ।
ਹੋਰ ਜਾਂਚ ਦੌਰਾਨ ਅਸੀਂ ਪਾਇਆ ਕਿ ਚਮੋਲੀ ਪੁਲਿਸ ਨੇ ਆਪਣੇ ਅਧਿਕਾਰਤ ਐਕਸ ਖਾਤੇ ਤੋਂ 6 ਜੁਲਾਈ, 2024 ਨੂੰ ਪੋਸਟ ਕਰਕੇ ਵਾਇਰਲ ਦਾਅਵੇ ਨੂੰ ਗਲਤ ਦੱਸਿਆ। ਚਮੋਲੀ ਪੁਲਸ ਨੇ ਆਪਣੀ ਪੋਸਟ ‘ਚ ਲਿਖਿਆ , ‘ਸਾਲ 2021 ‘ਚ ਰੈਣੀ ‘ਚ ਆਈ ਤਬਾਹੀ ਦਾ ਵੀਡੀਓ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਮੌਜੂਦਾ ਹਾਲਾਤ ਨਾਲ ਜੋੜ ਕੇ ਗੁੰਮਰਾਹਕੁੰਨ ਖਬਰਾਂ ਦੇ ਰੂਪ ‘ਚ ਦਿਖਾਇਆ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ। ਕਿਰਪਾ ਕਰਕੇ ਅਜਿਹੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ ਅਤੇ ਅਜਿਹੀਆਂ ਗੁੰਮਰਾਹਕੁੰਨ ਖਬਰਾਂ ਤੋਂ ਸੁਚੇਤ ਰਹੋ।
Conclusion
ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਹੜ ਆ ਗਏ ਸਨ।
Result: Missing Context
Sources
Report published by Aaj Tak on 7th February 2021.
X post by Chamoli Police on 6th July 2024.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।