Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਡੇ ਪੱਧਰ ‘ਤੇ ਈਵੀਐਮ ਖਿਲਾਫ ਵਿਰੋਧ ਪ੍ਰਦਰਸ਼ਨ
Fact
ਇਹ ਵੀਡੀਓ ਦਿੱਲੀ ਵਿੱਚ ਈਵੀਐਮ ਖਿਲਾਫ ਹੋਏ ਵਿਰੋਧ ਦੀ ਹੈ
ਐਮਵੀਏ (ਮਹਾ ਵਿਕਾਸ ਅਗਾੜੀ) ਦੇ ਨੇਤਾਵਾਂ ਨੇ ਹਾਲ ਹੀ ਦੇ ਵਿੱਚ ਹੋਈਆਂ ਮਹਾਰਾਸ਼ਟਰ ਚੋਣਾਂ ‘ਚ ਆਪਣੇ ਗਠਜੋੜ ਦੀ ਹਾਰ ਲਈ ਈਵੀਐਮ ਦਾ ਹਵਾਲਾ ਦਿੱਤਾ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੀ ਰਹੀ ਹੈ ਜਿਸ ਵਿੱਚ ਭੀੜ ਨੂੰ ਸਡ਼ਕ ਤੇ ਵਿਰੋਧ ਕਰਦਿਆਂ ਦੇਖਿਆ ਜਾ ਸਕਦਾ ਹੈ।
ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ 16 ਸਕਿੰਡ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਾਸੀ ਈਵੀਐਮ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉੱਤਰ ਆਏ ਰਹੇ ਹਨ।
ਵਾਇਰਲ ਕਲਿੱਪ ਨੂੰ ਧਿਆਨ ਨਾਲ ਸੁਣਨ ਤੇ ਅਸੀਂ ਪ੍ਰਦਰਸ਼ਨਕਾਰੀਆਂ ਨੂੰ “EVM ਹਟਾਓ, ਦੇਸ਼ ਬਚਾਓ ਦੇ ਨਾਅਰੇ ਲਗਾਉਂਦੇ ਸੁਣਿਆ।“
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਕਰਦਿਆਂ ਅਸੀਂ ਫੇਸਬੁੱਕ ਤੇ ਅਸੀਂ ਕੀ ਵਰਡਸ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ denver.fits ਦੁਆਰਾ 4 ਫਰਵਰੀ, 2024 ਨੂੰ ਅਪਲੋਡ ਇੱਕ ਪੋਸਟ ਮਿਲੀ ਜਿਸ ਦੇ ਕੈਪਸ਼ਨ ਵਿੱਚ ਲਿਖਿਆ ਸੀ “ਨਵੀਂ ਦਿੱਲੀ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹਜ਼ਾਰਾਂ ਲੋਕ ਈਵੀਐਮ ਦੀ ਵਰਤੋਂ ਦਾ ਵਿਰੋਧ ਕਰ ਰਹੇ ਹਨ।”
ਪੜਤਾਲ ਦੌਰਾਨ ਸਾਨੂੰ SuberarY75592 ਦੁਆਰਾ 31 ਜਨਵਰੀ, 2024 ਨੂੰ ਅਪਲੋਡ X ਪੋਸਟ ਵੀ ਮਿਲੀ ਜਿਸ ਵਿੱਚ ਹੁਬੂਹੁ ਵਾਇਰਲ ਕਲਿੱਪ ਦੇਖੀ ਜਾ ਸਕਦੀ ਹੈ। ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਗਿਆ ਹੈ ਕਿ ਇਹ ਵੀਡੀਓ ਦਿੱਲੀ ਦੇ ਜੰਤਰ-ਮੰਤਰ ਦੀ ਹੈ।
ਇਸ ਤੋਂ ਇਲਾਵਾ, ਸਾਨੂੰ 31 ਜਨਵਰੀ, 2024 ਨੂੰ ਅਪਲੋਡ ਕਈ ਸੋਸ਼ਲ ਮੀਡੀਆ ਪੋਸਟਾਂ ਮਿਲੀਆਂ ਜਿਨ੍ਹਾਂ ਵਿੱਚ ਨਵੀਂ ਦਿੱਲੀ ਵਿੱਚ ਈਵੀਐਮ ਦੇ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਪੋਸਟਾਂ ਵਿੱਚ ਦੱਸਿਆ ਗਿਆ ਕਿ ਇਹ ਅੰਦੋਲਨ ‘ਭਾਰਤ ਮੁਕਤੀ ਮੋਰਚਾ ‘ ਦੁਆਰਾ ਚਲਾਇਆ ਗਿਆ ਸੀ।
ਅਸੀਂ ਵਾਇਰਲ ਹੋ ਰਹੀ ਕਲਿੱਪ ਅਤੇ ਇਹਨਾਂ ਵੀਡੀਓ ਦੇ ਵਿਜ਼ੁਅਲਸ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਵੀ ਉਸ ਜਗ੍ਹਾ ਦੀ ਹੀ ਹੈ।
ਅਸੀਂ ਇਸ ਦੌਰਾਨ ‘ਜਨਤਾ ਦਲ (ਯੂਨਾਈਟਿਡ) ਕੇਂਦਰੀ ਦਫ਼ਤਰ’ ਵਾਲਾ ਇੱਕ ਹੋਰਡਿੰਗ ਦੇਖਿਆ।
ਇਸ ਤੋਂ ਬਾਅਦ ਅਸੀਂ ਨਵੀਂ ਦਿੱਲੀ ਵਿੱਚ ਜੰਤਰ-ਮੰਤਰ ਨੇੜੇ ਜਨਤਾ ਦਲ (ਯੂ) ਦੇ ਕੇਂਦਰੀ ਦਫ਼ਤਰ ਨੂੰ ਖੰਗਾਲਿਆ ਅਤੇ ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਜਗ੍ਹਾ ਦੀਆਂ ਕਈ ਤਸਵੀਰਾਂ ਮਿਲੀਆਂ।
ਅਮਰ ਉਜਾਲਾ ਦੁਆਰਾ 31 ਜਨਵਰੀ, 2024 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਈ ਸੰਗਠਨਾਂ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਈਵੀਐਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ। ਐਨਸੀਪੀ-ਐਸਪੀ ਨੇਤਾ ਸ਼ਰਦ ਪਵਾਰ ਨੇ ਵੀ ਜੰਤਰ-ਮੰਤਰ ਵਿਖੇ ਈਵੀਐਮ ਵਿਰੋਧੀ ਪ੍ਰਦਰਸ਼ਨ ਨੂੰ ਸੰਬੋਧਿਤ ਕੀਤਾ ਸੀ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਈਵੀਐਮ ਦੇ ਵਿਰੋਧ ਵਿੱਚ ਕੱਢੇ ਗਏ ਮਾਰਚ ਦੀ ਇਹ ਵੀਡੀਓ ਦਿੱਲੀ ਦੀ ਹੈ। ਪੁਰਾਣੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Sources
Facebook Post By @denver.fits, Dated February 4, 2024
X Post By @SuberarY75592, Dated January 31, 2024
YouTube Video By Zee Bihar Jharkhand, Dated August 5, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।