ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Checkਮੁੰਬਈ ਦੇ ਹਸਪਤਾਲ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ਤੇ...

ਮੁੰਬਈ ਦੇ ਹਸਪਤਾਲ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਵਿਅਕਤੀਆਂ ਨੂੰ ਹੰਗਾਮਾ ਕਰਦਿਆਂ ਦੇਖਿਆ ਜਾ ਸਕਦਾ ਹੈ।ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਡਾਕਟਰਾਂ ਨੇ ਜਿਉਂਦੇ ਵਿਅਕਤੀ ਦਾ ਪੋਸਟਮਾਰਟਮ ਕਰਕੇ  ਕਿਡਨੀਆਂ ਕੱਢ ਲਈਆਂ।

https://www.facebook.com/story.php?story_fbid=2662741414041726&id=1607264146256130

Fact Check/Verification

ਇੱਕ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਨਾਗਪੁਰ ਦੇ ਮੈਡੀਕਲ ਹਸਪਤਾਲ ‘ਚ ਕੋਰੋਨਾਂ ਦਾ ਬਹਾਨਾ ਬਣਾਕੇ ਜਿਉਂਦੇ ਬੰਦੇ ਦਾ ਹੀ ਪੋਸਟ ਮਾਰਟਮ ਕਰ ਦਿੱਤਾ,ਕਿਡਨੀਆਂ ਵੀ ਕੱਢ ਲਈਆਂ”

https://www.facebook.com/story.php?story_fbid=2662741414041726&id=1607264146256130

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਹੋਰ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਨੂੰ ਹੁਣ ਤੱਕ 500 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

https://www.facebook.com/pindaaleitaly/posts/3675847489110315

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਦੇ ਵਿੱਚ ਅਸੀਂ ਵੀਡੀਓ ਨੂੰ Invid ਟੂਲ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨਾਮੀ ਮੀਡੀਆ ਏਜੰਸੀ ANI ਦੇ ਟਵਿੱਟਰ ਹੈਂਡਲ ਉੱਤੇ ਮਿਲੀ ਜਿਸ ਨੂੰ 21 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ANI ਦੇ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਮੁੰਬਈ ਦੇ ਕਪੂਰ ਹਸਪਤਾਲ ਦੀ ਹੈ ਜਿੱਥੇ ਮਰੀਜ਼ ਦੀ ਮੌਤ ਤੋਂ ਬਾਅਦ ਪਰਿਜਨਾਂ ਨੇ ਖੂਬ ਹੰਗਾਮਾ ਕੀਤਾ।

ਉਨ੍ਹਾਂ ਸੀ ਵਾਇਰਲ ਹੋ ਰਹੀ ਵੀਡੀਓ ਨੂੰ ਗੂਗਲ ਤੇ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ Haribhoomi.com ਨਾਮਕ ਵੈੱਬਸਾਈਟ ਤੇ ਖਬਰ ਮਿਲੀ ਜਿਸ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਸਕ੍ਰੀਨ ਸ਼ਾਟ ਵੀ ਹਨ।ਇਸ ਖਬਰ ਦੇ ਮੁਤਾਬਕ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਪਰਿਜਨਾਂ ਨੇ ਖੂਬ ਹੰਗਾਮਾ ਕੀਤਾ ਅਤੇ ਦੋਸ਼ ਲਗਾਇਆ ਕਿ ਡਾਕਟਰ ਦੇ ਇੰਜੈਕਸ਼ਨ ਲਗਾਉਣ ਤੋਂ ਬਾਅਦ ਮਰੀਜ਼ ਦੀ ਮੌਤ ਹੋਈ ਹੈ।

ਇਸ ਦਾਅਵੇ ਦੀ ਹੋਰ ਜਾਂਚ ਕਰਨ ਤੋਂ ਬਾਅਦ ਸਾਨੂੰ ਨਾਮਵਰ ਮੀਡੀਆ ਏਜੰਸੀ India TV ਦੇ ਅਧਿਕਾਰਿਕ ਯੂ ਟੂਬ ਹੈਂਡਲ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਵੀਡੀਓ ਦੇ ਵਿੱਚ ਵੀ ਵਾਇਰਲ ਘਟਨਾ ਨੂੰ ਮੁੰਬਈ ਦੇ ਕੂਪਰ ਹਸਪਤਾਲ ਦਾ ਦੱਸਿਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਨਾਗਪੁਰ ਦੇ ਸਰਕਾਰੀ ਮੈਡੀਕਲ ਕਾਲਜ ਦੀ ਨਹੀਂ ਹੈ।

Result:Misleading

Sources

www.haribhoomi.com/amp/news/india/mumbai-cooper-hospital-patient-died-bmc-lvkd-336940

https://twitter.com/ANI/status/1285620337216872448?s=19

https://youtu.be/9uYzny93Ako

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular