ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਔਰਤਾਂ ਨੂੰ ਸੜਕ ਦੇ ਕਿਨਾਰੇ ਬਣੇ ਇੱਕ ਨਾਲੀ ਦੇ ਵਿੱਚ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ।ਇਸ ਵੀਡੀਓ ਨੂੰ ਦਿੱਲੀ ਦਾ ਦੱਸਦਿਆਂ ਹੋਇਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ਼ ਕੱਸਦੇ ਵਾਇਰਲ ਕੀਤਾ ਜਾ ਰਿਹਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਔਰਤਾਂ ਨੂੰ ਸੜਕ ਦੇ ਕਿਨਾਰੇ ਬਣੇ ਇੱਕ ਨਾਲੀ ਦੇ ਵਿੱਚ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ।ਇਸ ਵੀਡੀਓ ਨੂੰ ਦਿੱਲੀ ਦਾ ਦੱਸਦਿਆਂ ਹੋਇਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ਼ ਕੱਸਦੇ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਜਦੋਂ ਸਲਮਾ ਅਤੇ ਸ਼ਕੀਨਾ ਕੇਜਰੀਵਾਲ ਦੀ ਲੰਡਨ ਵਾਲੀ ਗਲੀਆਂ ਦਾ ਜਾਇਜ਼ਾ ਲੈਣ ਨਿਕਲੀ ਤਾਂ ਕੀ ਹੋਇਆ?’
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਦੇ ਵਿੱਚ ਅਸੀਂ Invid ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਫੇਸਬੁੱਕ ਤੇ ਮਿਲੀ ਜਿਸ ਨੂੰ ਕੁਝ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਾਂ ਨੇ 2017 ਵਿੱਚ ਅਪਲੋਡ ਕੀਤਾ ਸੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਕੁਝ ਕੀ ਵਰਡਸ ਦੀ ਮਦਦ ਦੇ ਨਾਲ ਅਸੀਂ ਇਸ ਵੀਡੀਓ ਨੂੰ ਹੋਰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨੀ ਨਿਊਜ਼ ਚੈਨਲ ਕੈਪੀਟਲ ਟੀਵੀ ਦੇ ਯੂਟਿਊਬ ਅਕਾਊਂਟ ਉੱਤੇ ਮਿਲੀ ਜਿਸ ਨੂੰ ਸਤੰਬਰ 2017 ਵਿੱਚ ਅਪਲੋਡ ਕੀਤਾ ਗਿਆ ਸੀ।ਇਸ ਰਿਪੋਰਟ ਦੇ ਮੁਤਾਬਕ ਵੀਡੀਓ ਦੇ ਵਿੱਚ ਦਿਖਾਈ ਦੇ ਰਹੀਆਂ ਔਰਤਾਂ ਫ਼ਸਲ ਦੇ ਵਿੱਚ ਮਾਂ ਅਤੇ ਧੀ ਹਨ।ਇਹ ਵਾਇਰਲ ਵੀਡੀਓ ਪਾਕਿਸਤਾਨ ਦੇ ਇਸਲਾਮਪੁਰ ਦੀ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵਾਇਰਲ ਹੋ ਰਹੀ ਵੀਡੀਓ ਦਿੱਲੀ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ।
Result:Misleading
Sources
https://www.facebook.com/watch/?v=1102592543209252
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044