ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕੀ ਭਾਰਤ ਦੇ ਵਿੱਚ ਔਰਤ ਦੇ ਨਾਲ ਹੋਈ ਲੁੱਟਖੋਹ? ਪਾਕਿਸਤਾਨ ਦੀ ਵੀਡੀਓ...

ਕੀ ਭਾਰਤ ਦੇ ਵਿੱਚ ਔਰਤ ਦੇ ਨਾਲ ਹੋਈ ਲੁੱਟਖੋਹ? ਪਾਕਿਸਤਾਨ ਦੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਭਾਰਤ ਦੇ ਵਿੱਚ ਲਗਾਤਾਰ ਹਰ ਦਿਨ ਲੁੱਟ ਖੋਹ ਸਮੇਤ ਕ੍ਰਾਈਮ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਕਿਰਾਏ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।  

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਇਕ ਔਰਤ ਨਾਲ ਲੁੱਟ ਖੋਹ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਭਾਰਤ ਦਾ ਦੱਸਦੇ ਹੋਏ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਇਹ ਵੀਡੀਓ ਇਸ ਚੀਜ਼ ਨੂੰ ਦਰਸਾਉਂਦੀ ਹੈ।

ਫੇਸਬੁੱਕ ਪੇਜ ਅਗਬਾਣੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਹੱਦ ਹੋ ਗਈ ਹੁਣ ਭਾਰਤ ਵਿੱਚ ਹੁਣ ਕੋਈ ਜਾਵੇ ਤਾਂ ਕਿੱਥੇ।”

ਭਾਰਤ

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 ਭਾਰਤ

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਵਿੱਚ ਅਸੀਂ ਵੱਲ ਹੋਰ ਹੀ ਵੀਡੀਓ ਨੂੰ ਬਹੁਤਿਆਂ ਦੇ ਨਾਲ ਦੇਖਿਆ ਅਸੀਂ ਪਾਇਆ ਕਿ ਵੀਡਿਓ ਦੇ ਵਿਚ ਇਕ ਬਿਲਡਿੰਗ ਦੇ ਉੱਤੇ ‘ਲਖਾਨੀ ਟਾਵਰ’ ਲਿਖਿਆ ਹੋਇਆ ਹੈ।

 ਭਾਰਤ

ਗੂਗਲ ਮੈਪ ਦੇ ਉੱਤੇ ਸਰਚ ਕਰਨ ਦੇ ਜ਼ਰੀਏ ਅਸੀਂ ਪਾਇਆ ਕਿ ਲਖਾਨੀ ਟਾਵਰ ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਹੈ।

 ਭਾਰਤ

ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ  ਵੀਡੀਓ ਪਾਕਿਸਤਾਨ ਮੀਡੀਆ ਏਜੰਸੀ  “Samaa TV” ਦੁਆਰਾ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਮਿਲੀ ਜਿਸ ਨੂੰ  16 ਫਰਵਰੀ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ

ਖ਼ਬਰ ਦੀ ਹੈੱਡਲਾਈਨ ਸੀ , “Woman mugged inside her apartment complex in Karachi’s Garden West”। ਖ਼ਬਰ ਦੇ ਮੁਤਾਬਕ,”ਕਰਾਚੀ ਦੇ ਗਾਰਡਨ ਵੈਸਟ ਵਿਚ ਇਕ ਔਰਤ ਅਤੇ ਉਸ ਦੀ ਬੇਟੀ ਦੇ ਨਾਲ  ਅਪਾਰਟਮੈਂਟ ਕੰਪਲੈਕਸ ਦੇ ਅੰਦਰ ਇਕ ਵਿਅਕਤੀ ਨੇ ਲੁੱਟ ਖੋਹ ਕੀਤੀ ਜਿਸ ਤੋਂ ਬਾਅਦ ਵਿਅਕਤੀ ਫਰਾਰ ਹੋ ਗਿਆ।”

 ਭਾਰਤ


ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਮੀਡੀਆ ਵੈੱਬਸਾਈਟ “ebaumsworld” ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਇਸ  ਮੀਡੀਆ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਵੀ ਕਰਾਚੀ ਦੇ ਗਾਰਡਨ ਵੈਸਟ ਵਿਚ ਇਕ ਔਰਤ ਅਤੇ ਉਸ ਦੀ ਬੇਟੀ ਦੇ ਨਾਲ ਇਕ ਵਿਅਕਤੀ ਲੁੱਟ ਖੋਹ ਕਰ ਕੇ ਫ਼ਰਾਰ ਹੋ ਗਿਆ।

 ਭਾਰਤ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਦੇ ਕਰਾਚੀ ਦੀ ਹੈ। 

Result: Misleading

Sources

https://www.ebaumsworld.com/videos/horrifying-incident-woman-and-her-daughter-mugged-on-gunpoint-inside-her-apartment-complex/86208787/

https://www.samaa.tv/news/pakistan/2020/02/woman-mugged-inside-her-apartment-complex-in-karachis-garden-west/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular