ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਵਿੱਚ ਲੋਕਾਂ ਨੇ ਬੀਜੇਪੀ ਨੇਤਾਵਾਂ ਦਾ ਵਿਰੋਧ ਕੀਤਾ। ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਅੱਜ ਦੂਜੇ ਚਰਨ ਦੀ ਵੋਟਿੰਗ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਲੋਕਾਂ ਨੂੰ ਭਾਜਪਾ ਦੇ ਖ਼ਿਲਾਫ਼ ਸੜਕ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਅਤੇ ਕਾਲੇ ਝੰਡੇ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਹਨ।
ਅਸੀਂ ਪਾਇਆ ਕਿ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਗੌਰ ਨਾਲ ਦੇਖਿਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਪੁਲੀਸ ਦੀ ਜੀਪ ਉੱਤੇ ‘ਹਰਿਆਣਾ ਪੁਲੀਸ’ ਲਿਖਿਆ ਹੋਇਆ ਹੈ।

ਹੁਣ ਅਸੀਂ Invid ਟੂਲ ਦੀ ਮੱਦਦ ਦੇ ਨਾਲ ਵਾਇਰਲ ਵੀਡੀਓ ਦੇ ਕੁਝ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਹੂਬਹੂ ਮਿਲਦੀ ਵੀਡੀਓ ਨਾਮਵਰ ਮੀਡੀਆ ਏਜੰਸੀ ‘ਦ ਟ੍ਰਿਬਿਊਨ’ ਦੇ ਅਧਿਕਾਰਿਕ ਯੂਟਿਊਬ ਹੈਂਡਲ ਉੱਤੇ ਮਿਲੀ। ਦ ਟ੍ਰਿਬਿਊਨ ਵੱਲੋਂ 14 ਅਕਤੂਬਰ ਨੂੰ ਅਪਲੋਡ ਕੀਤੀ ਗਈ ਇਸ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਅੰਬਾਲਾ ਵਿਚ ਭਾਜਪਾ ਵੱਲੋਂ ਕਿਸਾਨ ਆਰਡੀਨੈਂਸ ਬਿੱਲ ਦੇ ਹੱਕ ਵਿਚ ਕੱਢੀ ਜਾ ਰਹੀ ਟਰੈਕਟਰ ਰੈਲੀ ਨੂੰ ਕਿਸਾਨਾਂ ਨੇ ਰੋਕਿਆ ਅਤੇ ਕਾਲੇ ਝੰਡੇ ਦਿਖਾਏ।
ਵੀਡੀਓ ਦੇ ਡਿਸਕ੍ਰਿਪਸ਼ਨ ਦੇ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਜਿਨ੍ਹਾਂ ਦੇ ਵਿੱਚ ਅੰਬਾਲਾ ਤੋਂ ਮੈਂਬਰ ਪਾਰਲੀਮੈਂਟ ਰਤਨ ਲਾਲ ਕਟਾਰੀਆ , ਕੁਰੂਕਸ਼ੇਤਰ ਤੋਂ ਮੈਂਬਰ ਪਾਰਲੀਮੈਂਟ ਨਾਇਬ ਸੈਣੀ ਅਤੇ ਅੰਬਾਲਾ ਬੀਜੇਪੀ ਦੇ ਪ੍ਰਧਾਨ ਰਾਜੇਸ਼ ਬਟੋਰਾ ਨੂੰ ਨਰਾਇਣਗੜ੍ਹ ਵਿਖੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਨਾਮਵਰ ਮੀਡੀਆ ਏਜੰਸੀ ‘The Times of India’ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਦੇ ਵਿੱਚ ਹੂਬਹੂ ਤਸਵੀਰ ਵੀ ਮਿਲੀ।

ਰਿਪੋਰਟ ਦੇ ਮੁਤਾਬਕ ਅੰਬਾਲਾ ਪੁਲੀਸ ਨੇ 313 ਕਿਸਾਨਾਂ ਦੇ ਖਿਲਾਫ਼ ਦੰਗੇ ਭੜਕਾਉਣ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ।
ਸਰਚ ਦੇ ਦੌਰਾਨ ਸਾਨੂੰ ਕਈ ਲੇਖ ਮਿਲੇ ਜਿਸ ਵਿੱਚ ਬੀਜੇਪੀ ਵੱਲੋਂ ਹਾਲ ਹੀ ਦੇ ਵਿੱਚ ਕਿਸਾਨ ਆਰਡੀਨੈਂਸ ਬਿੱਲ ਦੇ ਹੱਕ ਦੇ ਵਿੱਚ ਕੱਢੀ ਗਈ ਟਰੈਕਟਰ ਰੈਲੀ ਦਾ ਜ਼ਿਕਰ ਕੀਤਾ ਗਿਆ ਸੀ।

ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਬੀਜੇਪੀ ਨੇ ਅਕਤੂਬਰ ਵਿਚ ਹਰਿਆਣਾ ਸਮੇਤ ਕਈ ਹੋਰ ਰਾਜਾਂ ਦੇ ਵਿੱਚ ਕਿਸਾਨ ਆਰਡੀਨੈਂਸ ਬਿੱਲ ਦੇ ਲਾਭ ਸਮਝਾਉਣ ਦੇ ਲਈ ਟਰੈਕਟਰ ਰੈਲੀ ਕੱਢੀਆਂ ਸਨ ਜਿਸ ਦਾ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਇਨ੍ਹਾਂ ਕਿਸਾਨ ਆਰਡੀਨੈਂਸ ਬਿੱਲਾਂ ਦਾ ਵਿਰੋਧ ਵੀ ਕੀਤਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਰਿਆਣਾ ਦੀ ਹੈ ਜਿਥੇ ਕਿਸਾਨਾਂ ਨੇ ਬੀਜੇਪੀ ਵੱਲੋਂ ਕਿਸਾਨ ਆਰਡੀਨੈਂਸ ਬਿੱਲ ਦੇ ਹੱਕ ਵਿੱਚ ਕੱਢੀ ਜਾ ਰਹੀ ਟਰੈਕਟਰ ਰੈਲੀ ਦਾ ਵਿਰੋਧ ਕੀਤਾ ਅਤੇ ਕਾਲੇ ਝੰਡੇ ਵੀ ਦਿਖਾਏ ਸਨ।
Result: Misleading
Sources
https://www.youtube.com/watch?v=fgEf1WsOEcE&feature=emb_logo
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044